ਰਜਿਸਟਰੀ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ! ਦਸਤਾਵੇਜ਼ਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

Wednesday, Apr 09, 2025 - 11:55 AM (IST)

ਰਜਿਸਟਰੀ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ! ਦਸਤਾਵੇਜ਼ਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ 'ਚ ਲੋਕਾਂ ਲਈ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣੀ ਹੁਣ ਸੌਖੀ ਹੋ ਗਈ ਹੈ ਕਿਉਂਕਿ ਰਜਿਸਟਰੀ ਕਰਵਾਉਣ ਲਈ ਜਿਹੜੇ ਸਰਕਾਰੀ ਦਸਤਾਵੇਜ਼ ਲੈਣ ਲਈ ਫਰਦ ਕੇਂਦਰ 'ਤੇ ਨਿਰਭਰ ਰਹਿਣਾ ਪੈਂਦਾ ਸੀ, ਉਹ ਸਰਕਾਰੀ ਦਸਤਾਵੇਜ਼ ਹੁਣ ਵਿਅਕਤੀ ਆਪਣੇ ਘਰ ਬੈਠ ਕੇ ਆਨਲਾਈਨ ਤਕਨੀਕ ਨਾਲ ਕੱਢ ਸਕੇਗਾ। ਇਹ ਕਹਿਣਾ ਹੈ ਜ਼ੀਰਕਪੁਰ ਸਬ ਤਹਿਸੀਲ ਦੇ ਜੁਆਇੰਟ ਸਬ ਰਜਿਸਟਰਾਰ ਛਤਰਪਾਲ ਸਿੰਘ ਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ 'ਚ ਜ਼ਮੀਨ ਦੇ ਅਸਲ ਮਾਲਕ ਦੀ ਜਾਣਕਾਰੀ ਲੈਣ ਲਈ ਮਾਲ ਵਿਭਾਗ ਦੇ ਫਰਦ ਕੇਂਦਰ ਜਾ ਕੇ ਜ਼ਰੂਰੀ ਕਾਗਜ਼ ਕੱਢਵਾਉਣ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਜਾਰੀ ਹੋ ਗਈ ਐਡਵਾਈਜ਼ਰੀ, ਹੀਟਵੇਵ ਮਗਰੋਂ ਇਨ੍ਹਾਂ ਤਾਰੀਖ਼ਾਂ ਨੂੰ...

ਇਸ ਤੋਂ ਬਾਅਦ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਮੰਨਿਆ ਜਾਂਦਾ ਹੈ। ਜੇਕਰ ਇਹ ਦਸਤਾਵੇਜ਼ ਕਿਸੇ ਕਾਰਨ ਨਾ ਮਿਲ ਸਕਣ ਤਾਂ ਅਧਿਕਾਰੀਆਂ ਵਲੋਂ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ 4 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਜ਼ੀਰਕਪੁਰ ਸਬ ਤਹਿਸੀਲ 'ਚ ਆਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਫਰਦ ਕੇਂਦਰਾਂ ਤੋਂ ਮਿਲਣ ਵਾਲੇ ਦਸਤਾਵੇਜ਼ਾਂ ਨੂੰ ਲੈ ਕੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੋਂ ਮੁਕਤੀ ਦਿਵਾਉਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ :ਵੱਡੀ ਮੁਸ਼ਕਲ 'ਚ ਪੰਜਾਬੀ! ਭਿਆਨਕ ਗਰਮੀ ਤੋਂ ਪਹਿਲਾਂ ਹੀ ਮਚੀ ਹਾਏ-ਤੌਬਾ

ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਮਾਲੀਆ ਵਿਭਾਗ ਨੂੰ ਹੁਕਮ ਜਾਰੀ ਕੀਤੇ ਸਨ। ਪ੍ਰਾਪਰਟੀ ਦਾ ਸੌਦਾ ਤੈਅ ਹੋਣ ਤੋਂ ਬਾਅਦ ਜ਼ਮੀਨਾਂ ਨਾਲ ਜੁੜੇ ਦਸਤਾਵੇਜ਼ ਹਾਸਲ ਕਰਨ ਲਈ ਫਰਦ ਕੇਂਦਰਾਂ ਦੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਪਰ ਹੁਣ ਲੋਕਾਂ ਦੀ ਪਰੇਸ਼ਾਨੀ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸੂਬੇ ਦੇ ਅੰਦਰ ਜ਼ਮੀਨਾਂ ਦੇ ਰਿਕਾਰਡ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਹੁਣ ਦਸਤਾਵੇਜ਼ ਵਿਅਕਤੀ ਘਰ ਬੈਠ ਕੇ ਵਿਭਾਗ ਦੀ ਵੈੱਬਸਾਈਟ ਤੋਂ ਸੌਖੇ ਤਰੀਕੇ ਨਾਲ ਕੱਢ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News