ਹੁਣ ਆਪਣੇ ਕੱਪੜਿਆਂ ਨਾਲ ਚਾਰਜ ਕਰ ਸਕੋਗੇ ਮੋਬਾਇਲ

Sunday, Dec 16, 2018 - 01:30 AM (IST)

ਹੁਣ ਆਪਣੇ ਕੱਪੜਿਆਂ ਨਾਲ ਚਾਰਜ ਕਰ ਸਕੋਗੇ ਮੋਬਾਇਲ

ਗੈਜੇਟ ਡੈਸਕ—ਜਲਦ ਹੀ ਤੁਸੀਂ ਆਪਣੇ ਕੱਪੜਿਆਂ ਨਾਲ ਆਪਣਾ ਮੋਬਾਇਲ ਚਾਰਜ ਕਰ ਸਕੋਗੇ। ਤੁਸੀਂ ਸੋਚ ਰਹੇ ਹੋਵੋਗੋ ਕਿ ਇਹ ਭਲਾ ਕਿਵੇਂ ਹੋਵੇਗਾ ਤਾਂ ਅਸੀਂ ਤੁਹਾਨੂੰ ਇਸ ਖਬਰ 'ਚ ਦੱਸ ਦਿੰਦੇ ਹਾਂ ਕਿ ਵਿਗਿਆਨਕ ਇਕ ਅਜਿਹੀ ਪਾਕਟ ਬਣਾ ਰਹੇ ਹਨ ਜੋ ਕਿ ਚਾਰਜਿੰਗ ਡਾਕ ਦੀ ਤਰ੍ਹਾਂ ਕੰਮ ਕਰੇਗੀ। ਇਸ ਨਾਲ ਤੁਸੀਂ ਆਪਣਾ ਮੋਬਾਇਲ ਫੋਨ ਚਾਰਜ ਕਰ ਸਕੋਗੇ। ਚਾਰਜਿੰਗ ਡਾਕ ਨਾਲ ਤੁਸੀਂ ਮੋਬਾਇਲ ਦੇ ਇਲਾਵਾ ਫਿਟਨੈੱਸ ਟਰੈਕਰ ਅਤੇ ਟੈਬਲੇਟ ਵੀ ਚਾਰਜ ਕਰ ਸਕੋਗੇ।

ਇਸ ਪਾਕਟ 'ਚ ਛੋਟੇ ਸੋਲਰ ਪੈਨਲ ਹੋਣਗੇ। ਇਹ ਪਾਕਟ ਤੁਹਾਡੇ ਕੱਪੜਿਆਂ ਦੇ ਫੈਬ੍ਰਿਕ 'ਚ ਬੁਨਿਆ ਹੋਵੇਗਾ। ਨਾਟਿੰਘਮ ਟਰੈਂਟ ਯੂਨੀਵਰਸਿਟੀ ਦੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਇਹ ਇਨੋਵੇਸ਼ਨ ਪਾਵਰ ਜਨਰੇਟ ਕਰਨ ਦੇ ਤਰੀਕੇ ਨੂੰ ਪ੍ਰਮੋਟ ਕਰੇਗਾ। ਨਾਲ ਹੀ ਇਸ ਨਾਲ ਕਾਰਬਨ ਦਾ ਐਮਿਸ਼ਨ ਵੀ ਘਟੇਗਾ। ਪੈਨਲ ਸਿਰਫ 3 ਐੱਮ.ਐੱਮ. ਲੰਬਾ ਅਤੇ 1.5ਐੱਮ.ਐੱਮ. ਚੌੜਾ ਹੋਵੇਗਾ। ਇਸ ਨੂੰ ਆਸਾਨੀ ਨਾਲ ਫੈਬਰਿਕ 'ਚ ਬੁਨਿਆ ਜਾ ਸਕੇਗਾ। ਇਸ ਨਵੇਂ ਇਨੋਵੇਸ਼ਨ ਤੋਂ ਬਾਅਦ ਲੋਕਾਂ ਨੂੰ ਪਾਵਰ ਬੈਂਕ ਜਾਂ ਪਲਗ ਸਾਕੇਟ ਦੀ ਜ਼ਰੂਰਤ ਨਹੀਂ ਪਵੇਗੀ।

ਇਸ ਟੈਕਨਾਲੋਜੀ 'ਚ ਇਸਤੇਮਾਲ ਕੀਤੇ ਜਾਣ ਵਾਲੇ ਫਾਈਬਰ ਛੋਟੀ ਸੈਲਸ ਦੇ ਨੈੱਟਵਰਕ ਨਾਲ ਬਣਿਆ ਹੋਵੇਗਾ ਅਤੇ ਇਹ ਇਲੈਕਟ੍ਰਿਸਿਟੀ ਜਨਰੇਟ ਕਰੇਗਾ। ਇਸ ਐਨਰਜੀ ਨਾਲ ਤੁਸੀਂ ਆਪਣੇ ਡਿਵਾਈਸੇਜ ਚਾਰਜ ਕਰ ਸਕੋਗੇ। ਇਹ ਸੈਲਸ ਦਿਖਾਈ ਨਹੀਂ ਦੇਣਗੇ ਅਤੇ ਕੱਪੜੇ ਪਾਉਂਦੇ ਇਹ ਮਹਿਸੂਸ ਵੀ ਨਹੀਂ ਹੋਵੇਗੀ। ਇਸ ਰਿਸਰਚ ਦੀ ਅਗੁਵਾਈ ਕਰਨ ਵਾਲੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਇਸ ਇਨੋਵੇਸ਼ਨ ਨਾਲ ਡਿਵਾਈਸੇਸ ਨੂੰ ਸਾਕੇਟ 'ਚ ਲਗਾਉਣ ਦੀ ਜ਼ਰੂਰਤ ਖਤਮ ਹੋ ਜਾਵੇਗੀ। ਨਾਲ ਹੀ, ਕਾਰਬਨ ਦੇ ਐਮਿਸ਼ਨ 'ਚ ਵੀ ਕਮੀ ਆਵੇਗੀ। ਰਿਸਰਚ ਟੀਮ ਦਾ ਕਹਿਣਾ ਹੈ ਕਿ ਕੋਈ ਮੋਬਾਈਲ ਫੋਨ ਜਾਂ ਫਿਟਨੈੱਸ ਚਾਰਜ ਕਰਨ ਲਈ ਕਰੀਬ 2,000 ਪੈਨਲ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਰਿਸਰਚ ਟੀਮ ਨੇ ਅਜੇ ਵੀ ਕਾਨਸੈਪਟ ਮਾਡਲ ਤਿਆਰ ਕੀਤਾ ਹੈ ਉਸ 'ਚ ਕੇਵਲ 200 ਪੈਨਲ ਹਨ।


Related News