ਨਾਸਾ ਦੀ ਐਪ ਨਾਲ ਐਪਲ ਟੀ. ਵੀ. ''ਤੇ ਦੇਖੇ ਜਾ ਸਕਨਗੇ ਅੰਤਰਿਕਸ਼ ਦੇ ਲਾਈਵ ਨਜ਼ਾਰੇ

Wednesday, Jun 22, 2016 - 02:04 PM (IST)

 ਨਾਸਾ ਦੀ ਐਪ ਨਾਲ ਐਪਲ ਟੀ. ਵੀ. ''ਤੇ ਦੇਖੇ ਜਾ ਸਕਨਗੇ ਅੰਤਰਿਕਸ਼ ਦੇ ਲਾਈਵ ਨਜ਼ਾਰੇ

ਜਲੰਧਰ : ਨਾਸਾ ਦੀ ਇਕ ਰਿਪੋਰਟ ਦੇ ਮੁਤਾਬਿਕ ਨਾਸਾ ਦੀ ਆਫਿਸ਼ੀਅਲ ਐਪ ਨੂੰ 17 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਹੈ, ਇਸ ''ਚ ਆਈ. ਓ. ਐੱਸ., ਐਂਡ੍ਰਾਇਡ ਤੇ ਫਾਇਰ ਓ. ਐੱਸ. ਪਲੈਟਫੋਰਮ ਨੂੰ ਗਿਣਿਆ ਗਿਆ ਹੈ। ਨਾਸਾ ਦੇ ਸਪੇਸ ਐਕਸਪਲੋਰੇਸ਼ਨ ਨੂੰ ਐਪਲ ਟੀ. ਵੀ. ''ਤੇ ਦਿਖਾਉਣ ਵਾਲੀ ਇਸ ਐਪ ''ਚ ਬਹੁਤ ਵੱਡਾ ਬਦਲਾਵ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਕਿ ਨਾਸਾ ਦੀਆਂ ਸਪੇਸ ਵੀਡੀਓਜ਼ ਨੂੰ ਐਪਲ ਟੀ. ਵੀ. ''ਤੇ ਹਾਈ ਡੈਫੀਨੇਸ਼ਨ ''ਚ ਦਿਖਾਇਆ ਜਾ ਸਕੇਗਾ। ਇਸ ਦੇ ਇਲਾਵਾ 3ਡੀ ਸੈਟਾਲਾਈਟ ਟ੍ਰੈਕਿੰਗ ਮੈਪਸ ਤੇ ਇੰਟਰਨੈਸ਼ਨਲ ਸਪੇਸ ਸੈਂਟਰ ਤੋਂ ਧਰਤੀ ਦੀ ਲਾਈਵ ਫੁਟੇਜ ਵੀ ਇਸ ਨਵੀਂ ਸਰਵਿਸ ''ਚ ਸ਼ਾਮਿਲ ਹੈ। 

 

ਨਾਸਾ ਨੇ ਲਾਈਵ ਸਟ੍ਰੀਮ ''ਚ ਹੋਰ ਐਡਿਸ਼ਨ ਕਰਨ ਲਈ ਨਾਸਾ ਵੱਲੋਂ ਇਸ ''ਚ ਸਪੇਸ ਦੀਆਂ 15,000 ਫੋਟੋਆਂ ਦਾ ਸਲਾਈਡ ਸ਼ੋਅ ਵੀ ਦਿੱਤਾ ਜਾਵੇਗਾ ਜੋ ਕਿ ਥਰਡ ਰਾਕ ਇੰਟਰਨੈੱਟ ਰੇਡੀਓ ਤੋਂ ਸਟ੍ਰੀਮ ਹੋਵੇਗਾ। ਮੌਜੂਦਾ ਦੌਰ ''ਤ ਨਾਸਾ ਦੀ ਆਫਿਸ਼ੀਅਲ ਐਪ ਐਪ ਸਟੋਰ, ਐਪਲ ਟੀ. ਵੀ., ਐਂਡ੍ਰਾਇਡ ਤੇ ਫਾਇਰ ਆਈ. ਓ. ਐੱਸ. ''ਤੇ ਅਵੇਲੇਬਲ ਹੈ।


Related News