ਹੁਣ ਵਿਦੇਸ਼ਾਂ ''ਚ ਵੀ ਵਿਕੇਗੀ ਭਾਰਤੀ ਆਟੋਮੇਕਰ ਦੀ ਇਹ ਕਾਰ
Sunday, Jul 31, 2016 - 05:27 PM (IST)
ਜਲੰਧਰ-ਭਾਰਤੀ ਬਹੁਰਾਸ਼ਟਰੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਆਪਣੇ ਕਮਰਸ਼ੀਅਲ ਵ੍ਹੀਕਲਸ ਨੂੰ ਲੈ ਕੇ ਦੁਨੀਆ ਭਰ ''ਚ ਜਾਣੀ ਜਾਂਦੀ ਹੈ । ਹੁਣ ਇਹ ਕੰਪਨੀ ਆਪਣੀਆਂ ਕਾਰਾਂ ''ਤੇ ਨਵਾਂ ਪ੍ਰਯੋਗ ਕਰਨ ਜਾ ਰਹੀ ਹੈ।ਇਸ ਪ੍ਰਯੋਗ ਦੇ ਤਹਿਤ ਮਹਿੰਦਰਾ ਲੈਫਟ ਹੈਂਡ ਡ੍ਰਾਈਵ ਵ੍ਹੀਕਲਸ ਤਿਆਰ ਕਰੇਗੀ। ਮਹਿੰਦਰਾ ਛੋਟੀ ਕੰਪੈਂਕਟ ਐੱਸ.ਯੂ.ਵੀ. ਕੇ.ਯੂ.ਵੀ.100 ਨੂੰ ਲੈਫਟ ਹੈਂਡ ਡ੍ਰਾਈਵਿੰਗ ਸਿਸਟਮ ਨਾਲ ਲੈਸ ਕਰੇਗੀ ਅਤੇ ਇਸ ਦੇ ਪ੍ਰੋਡਕਸ਼ਨ ਮਾਡਲ ਹੰਗਰੀ ਨਿਰਯਾਤ ਕੀਤੇ ਜਾਣਗੇ। ਇਹ ਐੱਸ.ਯੂ.ਵੀ. ਦੋਨਾਂ ਪੈਟਰੋਲ ਅਤੇ ਡੀਜ਼ਲ ਆਪਸ਼ੰਜ਼ ''ਚ ਉਪਲੱਬਧ ਕੀਤੀ ਜਾਵੇਗੀ।
ਦੱਖਣ ਅਫਰੀਕਾ ਨੂੰ ਕਿੱਟ ਸਪਲਾਈ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਦੇਸ਼ ''ਚ ਹੀ ਇਸ ਐੱਸ.ਯੂ.ਵੀ. ਨੂੰ ਅਸੈਂਬਲ ਕਰ ਸਕੇ। ਜਦੋਂ ਕਿ ਹੰਗਰੀ ਪੂਰੀ ਤਰ੍ਹਾਂ ਤਿਆਰ ਕਰ ਕਾਰਾਂ ਭੇਜੀ ਜਾਵੇਗੀ। ਮਹਿੰਦਰਾ ਕੇ.ਯੂ.ਵੀ.100 ਪੈਟਰੋਲ ਜਾਂ ਡੀਜ਼ਲ ਇੰਜਣ ਦੀ ਆਪਸ਼ਨ ਦੇ ਨਾਲ ਉਪਲੱਬਧ ਹੋਵੇਗੀ। ਪੈਟਰੋਲ ਵੇਰਿਐਂਟ ''ਚ 1.2 ਲੀਟਰ ਐੱਮ. ਫਾਲਕਨ ਜੀ80 ਇੰਜਣ ਲੱਗਾ ਹੋਵੇਗਾ ਜੋ 82 ਬੀ.ਐੱਚ.ਪੀ. ਦੀ ਤਾਕਤ ਦੇ ਨਾਲ 115 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਜਦੋਂ ਕਿ ਇਸ ਦੇ ਡੀਜ਼ਲ ਵੇਰਿਐਂਟ ''ਚ 1.2 ਲੀਟਰ ਐੱਮ. ਫਾਲਕਨ ਜੀ75 ਇੰਜਣ ਮਿਲੇਗਾ ਜੋ 77 ਬੀ.ਐੱਚ.ਪੀ. ਦੀ ਤਾਕਤ ਦੇ ਨਾਲ 190 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ ।
