ਬੜੇ ਕੰਮ ਦਾ ਹੈ ਇਹ ਟੂਲ, ਵਟਸਐਪ ਸਮੇਤ ਸਾਰੇ ਮੈਸੇਜਿੰਗ ਐਪ ਰਹਿਣਗੇ ਇਕ ਵੀ ਵਿੰਡੋ ''ਚ

06/25/2017 2:26:06 PM

ਜਲੰਧਰ- ਅੱਜ ਦੀ ਦੁਨੀਆ 'ਚ ਮੈਸੇਜਿੰਗ ਇਕ ਵੱਡੀ ਸਮੱਸਿਆ ਹੈ। ਬਹੁਤ ਸਾਰੇ ਐਪਸ ਅਤੇ ਮੈਸੇਜਿੰਗ ਸਰਵਿਸ ਹਨ ਅਤੇ ਕਿਸੇ ਨੂੰ ਵੀ ਛੱਡ ਪਾਉਣਾ ਮੁਸ਼ਕਲ ਹੈ। ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਗੂਗਲ ਕ੍ਰੋਮ ਦੇ ਯੂਜ਼ਰਜ਼ ਲਈ 'ਆਫ-ਇਨ-ਵਨ ਮੈਸੇਂਜਰ' ਨਾਂ ਨਾਲ ਇਕ ਐਪ ਹੈ। ਇਹ ਵੈੱਬ ਆਧਾਰਿਤ ਚੈਟ ਐਪ ਹੈ ਜਿਸ ਵਿਚ ਤੁਹਾਡੇ ਕੰਮ ਦੇ 30 ਤੋਂ ਜ਼ਿਆਦਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ ਮਤਲਬ ਕਿ ਇਕ ਹੀ ਥਾਂ 'ਤੇ ਲਿਆਇਆ ਗਿਆ ਹੈ। ਇਕ ਸਿੰਗਲ ਵਿੰਡੋ 'ਚ ਤੁਸੀਂ ਕਈ ਅਕਾਊਂਟਸ 'ਚ ਲਾਗ-ਇਨ ਕਰਨ ਤੋਂ ਇਲਾਵਾ ਤੁਸੀਂ ਇਕ ਹੀ ਪਲੇਟਫਾਰਮ ਦੇ ਕਈ ਖਾਤਿਆਂ 'ਚ ਲਾਗ-ਇਨ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਡਿਊਲ ਸਿਮ ਦੀ ਵਰਤੋਂ ਕਰਦੇ ਹੋ ਅਤੇ ਤੁਹਾਡੇ ਫੋਨ ਨੰਬਰ ਨਾਲ ਜੁੜੇ ਦੋ ਵਟਸਐਪ ਖਾਤੇ ਹਨ ਤਾਂ ਤੁਹਾਨੂੰ ਸੈਕੇਂਡਰੀ ਖਾਤੇ 'ਚ ਜਾਣ ਲਈ ਦੁਬਾਰਾ ਲਾਗ-ਇਨ ਕਰਨ ਅਤੇ ਲਾਗ-ਆਊਟ ਕਰਨ ਦੀ ਲੋੜ ਨਹੀਂ ਹੈ। 
ਇਕ ਹੀ ਵਿੰਡੋ 'ਚ ਸਾਰੇ ਅਕਾਊਂਟ ਹੋਣ ਤੋਂ ਇਲਾਵਾ ਤੁਸੀਂ ਨੋਟੀਫਿਕੇਸ਼ਨ ਨੂੰ ਵੀ ਇਨੇਬਲ ਕਰ ਸਕਦੇ ਹੋ। ਇਸ ਤੋਂ ਜਦੋਂ ਵੀ ਕੋਈ ਸੰਦੇਸ਼ ਮਿਲਦਾ ਹੈ ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਅਤੇ ਤੁਸੀਂ ਸਿੰਗਲ ਕਲਿੱਕ ਕਰਕੇ ਉਸ ਦਾ ਜਵਾਬ ਦੇ ਸਕਦੇ ਹੋ। ਐਪ ਦਾ ਇੰਟਰਫੇਸ ਕਲੀਨ ਹੈ ਅਤੇ ਹੋਮ ਸਕਰੀਨ 'ਚ ਉਪਲੱਬਧ ਮੈਸੇਜਿੰਗ ਸਰਵਿਸ ਪਲੇਟਫਾਰਮ ਦੇ ਆਈਕਨ ਦਿੱਤੇ ਗਏ ਹਨ। ਇਸ ਵਿਚ ਫੇਸਬੁੱਕ ਮੈਸੇਂਜਰ, ਵਟਸਐਪ, ਸਲੈਕ, ਸਕਾਈਪ, ਯਾਹੂ ਮੈਸੇਂਜਰ, ਗੂਗਲ ਹੈਂਗਆਊਟਸ, ਟੈਲੀਗ੍ਰਾਮ, ਵੀਚੈਟ ਸਮੇਤ ਕਈ ਮੈਸੇਂਜਿੰਕ ਪਲੇਟਫਾਰਮ ਸ਼ਾਮਲ ਹਨ। 
ਅਕਾਊਂਟ ਨੂੰ ਐਡ ਕਰਨ ਲਈ ਬਸ ਸੰਬੰਧਿਤ ਆਈਕਨ 'ਤੇ ਟੈਪ ਕਰਨਾ ਹੈ ਅਤੇ ਇਸ ਤੋਂ ਬਾਅਦ ਸੈੱਟਅਪ ਪ੍ਰੋਸੈੱਸ ਸ਼ੁਰੂ ਹੋ ਜਾਵੇਗਾ। ਗੂਗਲ ਹੈਂਗਆਊਟਸ, ਸਕਾਈਪ, ਫੇਸਬੁੱਕ ਮੈਸੇਂਜਰ ਅਤੇ ਸਲੈਕ ਦੇ ਮਾਮਲੇ 'ਚ ਤੁਹਾਨੂੰ ਤੁਹਾਡੀ ਯੂਜ਼ਰ ਆਈ.ਡੀ. ਅਤੇ ਪਾਸਵਰਡ ਤੋਂ ਲਾਗ-ਇਨ ਕਰਨਾ ਹੋਵੇਗਾ। ਵਟਸਐਪ ਦੇ ਮਾਮਲੇ 'ਚ ਵਟਸਐਪ ਵੈੱਬ ਦੀ ਤਰ੍ਹਾਂ ਹੀ ਤੁਹਾਨੂੰ ਕਿਊ.ਆਰ. ਕੋਡ ਸਕੈਨ ਕਰਨਾ ਹੋਵੇਗਾ।


Related News