ਹੁਣ ਮਾਪੇ ਤੈਅ ਕਰਨਗੇ ਕਿਹੋ ਜਿਹੀਆਂ ਵੀਡੀਓ ਦੇਖਣਗੇ ਬੱਚੇ

09/15/2018 2:06:16 AM

ਜਲੰਧਰ—ਯੂ-ਟਿਊਬ ਨੇ ਬੱਚਿਆਂ ਲਈ ਤਿਆਰ ਖਾਸ ਕਿਡਸ ਐਪ ਵਿਚ 2 ਨਵੇਂ ਕਮਾਲ ਦੇ ਫੀਚਰਜ਼ ਸ਼ਾਮਲ ਕੀਤੇ ਹਨ। ਇਹ ਦੋਵੇਂ ਫੀਚਰਜ਼ ਮਾਤਾ-ਪਿਤਾ ਦੀ ਇਸ ਕੰਮ ਵਿਚ ਮਦਦ ਕਰਨਗੇ ਕਿ ਉਨ੍ਹਾਂ ਦੇ ਬੱਚੇ ਨੂੰ ਕਿਹੋ ਜਿਹੀ ਵੀਡੀਓ ਦੇਖਣੀ ਚਾਹੀਦੀ ਹੈ। ਯੂ-ਟਿਊਬ ਨੇ ਦੱਸਿਆ ਕਿ ਹੁਣ ਮਾਤਾ-ਪਿਤਾ ਨੂੰ ਚਾਈਲਡ ਪ੍ਰੋਫਾਈਲ ਵਿਚ ‘‘approved content only’’ ਦੀ ਆਪਸ਼ਨ ਮਿਲੇਗੀ। ਮਾਤਾ-ਪਿਤਾ ਵਲੋਂ ਇਸ ਫੀਚਰ ਨੂੰ ਸਿਲੈਕਟ ਕਰਨ ’ਤੇ ਬੱਚਾ ਆਪਣੀ ਮਰਜ਼ੀ ਦੇ ਕੰਟੈਂਟ ਸਰਚ ਨਹੀਂ ਕਰ ਸਕੇਗਾ ਅਤੇ ਸਿਰਫ ਉਹੋ ਵੀਡੀਓਜ਼ ਤੇ ਚੈਨਲ ਦੇਖ ਸਕੇਗਾ, ਜਿਨ੍ਹਾਂ ਨੂੰ ਉਸ ਦੇ ਮਾਤਾ-ਪਿਤਾ ਨੇ ਅਪਰੂਵ ਕੀਤਾ ਹੋਵੇਗਾ। ਇਹ ਫੀਚਰ ਯੂ-ਟਿਊਬ ਨੇ ਅਪ੍ਰੈਲ ਵਿਚ ਲਾਂਚ ਕੀਤਾ ਸੀ, ਜਿਸ ਨੂੰ ਹੁਣ ਗਲੋਬਲੀ ਐਂਡ੍ਰਾਇਡ ਪਲੇਟਫਾਰਮ ’ਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ iOS ਯੂਜ਼ਰਸ ਨੂੰ ਵੀ ਜਲਦੀ ਹੀ ਇਹ ਫੀਚਰ ਦੇਖਣ ਨੂੰ ਮਿਲੇਗਾ।

ਬੱਚਿਆਂ ਦੇ ਕੰਟੈਂਟ ਨੂੰ ਕੰਟਰੋਲ ਕਰਨ ਲਈ ਐਪ 'ਚ ਸ਼ਾਮਲ ਹੋਏ 2 ਨਵੇਂ ਖਾਸ ਫੀਚਰਜ਼
ਯੂ-ਟਿਊਬ ਵਲੋਂ ਕਿਡਸ ਐਪ ਲਈ ਰਿਲੀਜ਼ ਕੀਤੇ ਗਏ ਦੂਜੇ ਫੀਚਰ ਵਿਚ ਮਾਤਾ-ਪਿਤਾ ਨੂੰ ਨਵੀਂ ਸੈਟਿੰਗ ਮਿਲੀ ਹੈ, ਜਿਸ ਤਹਿਤ 8 ਤੋਂ 12 ਸਾਲ ਦੇ ਬੱਚਿਆਂ ਲਈ ਮਾਤਾ-ਪਿਤਾ ਨੂੰ ਉਮਰ ਦੇ 2 ਬਦਲ (ਯੰਗਰ ਤੇ ਓਲਡਰ) ਦਿੱਤੇ ਗਏ ਹਨ। ਜੇ ਮਾਤਾ-ਪਿਤਾ ਯੰਗਰ ਨੂੰ ਸਿਲੈਕਟ ਕਰਨਗੇ ਤਾਂ 8 ਸਾਲਾ ਬੱਚਿਆਂ ਲਈ ਬਣਾਈਆਂ ਗਈਆਂ ਵੀਡੀਓਜ਼ ਹੀ ਸ਼ੋਅ ਹੋਣਗੀਆਂ, ਜਦਕਿ ਓਲਡਰ ਨੂੰ ਸਿਲੈਕਟ ਕਰਨ 'ਤੇ12 ਸਾਲਾ ਬੱਚਿਆਂ ਲਈ ਬਣਾਈਆਂ ਗਈਆਂ ਵੀਡੀਓਜ਼ ਹੀ ਨਜ਼ਰ ਆਉਣਗੀਆਂ। ਇਸ ਫੀਚਰ ਨੂੰ ਫਿਲਹਾਲ ਸਿਰਫ ਯੂ. ਐੱਸ. ਯੂਜ਼ਰਸ ਲਈ ਰੋਲ ਆਊਟ ਕੀਤਾ ਗਿਆ ਹੈ। ਯੂ-ਟਿਊਬ ਦਾ ਕਹਿਣਾ ਹੈ ਕਿ ਇਸ ਨੂੰ ਭਵਿੱਖ ਵਿਚ ਵਿਸ਼ਵ ਪੱਧਰ 'ਤੇ ਵਧਾਇਆ ਜਾਵੇਗਾ।

 


Related News