ਹੁਣ IBM ਦੇ ਕੁਆਂਟਮ ਕੰਪਿਊਟਰ ਦਾ ਆਮ ਲੋਕ ਵੀ ਲੈ ਸਕਣਗੇ ਲਾਭ (ਵੀਡੀਓ)
Thursday, May 05, 2016 - 03:49 PM (IST)
ਜਲੰਧਰ- ਆਈ.ਬੀ.ਐੱਮ. ਰਿਸਰਚ ਵੱਲੋਂ ਹਾਲ ਹੀ ''ਚ ਆਪਣੀ ਨਵੀਂ ਕਲਾਊਡ ਬੇਸਡ ਸਰਵਿਸ ਨੂੰ ਲਾਂਚ ਕੀਤਾ ਗਿਆ ਹੈ ਜਿਸ ''ਚ ਨਿਊ ਯਾਰਕ ਸ਼ਹਿਰ ''ਚ ਸਥਿਤ ਇਸ ਦੇ ਫਾਈਵ-ਕਿਊਬਿੱਟ ਕੁਆਂਟਮ ਕੰਪਿਊਟਰ ਨੂੰ ਕਿਸੇ ਵੱਲੋਂ ਵੀ ਐਕਸੈਸ ਕੀਤਾ ਜਾ ਸਕਦਾ ਹੈ। ਆਈ.ਬੀ.ਐੱਮ. ਪਹਿਲੀ ਵਾਰ ਆਪਣੇ ਕੁਆਂਟਮ ਪ੍ਰੋਸੈਸਰ ਦੇ ਐਕਸੈਸ ਨੂੰ ਅਤੇ ਐਕਸਪੈਰੀਮੈਂਟਸ ਨੂੰ ਆਮ ਲੋਕਾਂ ਲਈ ਸ਼ੁਰੂ ਕਰ ਰਹੀ ਹੈ। ਆਈ.ਬੀ.ਐੱਮ. ਵਿਗਿਆਨੀਆਂ ਨੇ ਇਕ ਅਜਿਹਾ ਕੁਆਂਟਮ ਪ੍ਰੋਸੈਸਰ ਤਿਆਰ ਕੀਤਾ ਹੈ ਜਿਸ ਨੂੰ ਯੂਜ਼ਰਜ਼ ਇਕ ਫਸਟ-ਆਫ-ਅ-ਕਾਇੰਡ ਕੁਆਂਟਮ ਕੰਪਿਊਟਿੰਗ ਪਲੈਟਫਾਰਮ ਦੁਆਰਾ ਕਿਸੇ ਵੀ ਡੈਸਕਟਾਪ ਜਾਂ ਮੋਬਾਇਲ ''ਤੇ ਆਈ.ਬੀ.ਐੱਮ. ਕਲਾਊਡ ਵੱਲੋਂ ਐਕਸੈਸ ਕਰ ਸਕਦੇ ਹਨ।
ਆਈ.ਬੀ.ਐੱਮ. ਕੁਆਂਟਮ ਐਕਸਪੀਰੀਅੰਸ ਨਾਲ ਯੂਜ਼ਰਜ਼ ਅਲਗੋਰਿਥਮ ਅਤੇ ਐਕਸਪੈਰੀਮੈਂਟਸ ਨੂੰ ਆਈ.ਬੀ.ਐੱਮ. ਦੇ ਕੁਆਂਟਮ ਪ੍ਰੋਸੈਸਰ ''ਤੇ ਚਲਾ ਸਕਦੇ ਹਨ। ਆਈ.ਬੀ.ਐੱਮ. ਦਾ ਵਿਸ਼ਵਾਸ ਹੈ ਕਿ ਕੁਆਂਟਮ ਕੰਪਿਊਟਿੰਗ, ਕੰਪਿਊਟਿੰਗ ਦਾ ਭਵਿੱਖ ਹੈ ਅਤੇ ਇਸ ਨਾਲ ਅਜਿਹੀ ਹਰ ਮੁਸ਼ਕਿਲ ਨੂੰ ਹੱਲ ਕਰਨਾ ਸੰਭਵ ਹੋਵੇਗਾ ਜਿਸ ਨੂੰ ਅੱਜੋਕੇ ਸੁਪਰਕੰਪਿਊਟਰ ਹੱਲ ਕਰਨ ''ਚ ਅਸਫਲ ਹਨ। ਇਕ ਯੂਨੀਵਰਸਲ ਕੁਆਂਟਮ ਕੰਪਿਊਟਰ ਕਿਸੇ ਵੀ ਕੰਪਿਊਟਿੰਗ ਟਾਸਕ ਨੂੰ ਪੂਰਾ ਕਰ ਸਕਦਾ ਹੈ ਅਤੇ ਵਿਗਿਆਨ ਅਤੇ ਵਪਾਰ ਲਈ ਮਹੱਤਵਪੂਰਨ ਐਪਲੀਕੇਸ਼ਨਜ਼ ਲਈ ਕਲਾਸਿਕ ਕੰਪਿਊਟਰ ਦੇ ਮੁਕਾਬਲੇ ਜ਼ਿਆਦਾ ਤੇਜੀ ਨਾਲ ਕੰਮ ਕਰ ਸਕਦਾ ਹੈ। ਆਈ.ਬੀ.ਐੱਮ. ਦੇ ਕੁਆਂਟਮ ਕੰਪਿਊਟਰ ਦੀ ਇਕ ਝਲਕ ਉੱਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।