ਹੁਣ ਫੇਸਬੁੱਕ ਦੇ ਇਸ ਨੋਟੀਫਿਕੇਸ਼ਨ ਤੋਂ ਮਿਲੇਗਾ ਛੁਟਕਾਰਾ

06/09/2018 12:11:49 PM

ਜਲੰਧਰ-ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਫੇਸਬੁੱਕ ਇਕ ਨਵੇਂ ਫੀਚਰ 'ਤੇ ਕੰਮ ਕਰ ਰਹੀਂ ਹੈ। ਇਕ ਰਿਪੋਰਟ ਮੁਤਾਬਕ ਹੁਣ ਫੇਸਬੁੱਕ ਦੀ ਵਰਤੋਂ ਕਰਦੇ ਸਮੇਂ ਜੇਕਰ ਕਿਸੇ ਨਵੇਂ ਦੋਸਤ ਨੂੰ ਜੋੜਨ (Add) ਲਈ 'ਨਾਓ ਕੁਨੈਕਟਿਡ ਆਨ ਮੈਸੰਜ਼ਰ' ਵਰਗਾ ਗੈਰ-ਜਰੂਰੀ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਫੇਸਬੁੱਕ ਨੇ ਹੁਣ ਇਸ ਨੂੰ ਬੰਦ ਕਰਨ ਲਈ ਤਿਆਰੀ ਕਰ ਚੁੱਕੀ ਹੈ। ਕੰਪਨੀ ਮੁਤਾਬਕ ਸ਼ੁਰੂਆਤੀ ਤੌਰ 'ਤੇ ਇਹ ਚਿਤਾਵਨੀ ਘੱਟ ਤੋਂ ਘੱਟ ਉਨ੍ਹਾਂ ਯੂਜ਼ਰਸ ਨੂੰ ਨਹੀਂ ਮਿਲੇਗੀ ਜੋ ਇਨ੍ਹਾਂ ਨੂੰ ਦੇਖ ਕੇ ਚੈਟਿੰਗ ਕਰਨਾ ਸ਼ੁਰੂ ਨਹੀਂ ਕਰਦੇ ਹਨ। ਫੇਸਬੁੱਕ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਨਵੇਂ ਦੋਸਤਾਂ ਨੂੰ ਜੋੜਨ ਤੋਂ ਬਾਅਦ ਆਉਣ ਵਾਲਾ ਇਹ ਨੋਟੀਫਿਕੇਸ਼ਨ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਹੁਣ ਫੇਸਬੁੱਕ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਨੂੰ ਸਹੂਲਤਜਨਕ ਅਤੇ ਵਰਤੋਂ ਲਈ ਬਣਾਉਣ 'ਤੇ ਕੰਮ ਕਰ ਰਹੀਂ ਹੈ। 

PunjabKesari

 

 

ਰਿਪੋਰਟ ਮੁਤਾਬਕ ਫੇਸਬੁੱਕ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਕੁਝ ਲੋਕਾਂ ਨੂੰ ਮੈਸੰਜ਼ਰ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਇਹ ਨੋਟੀਫਿਕੇਸ਼ਨ ਵਧੀਆ ਲੱਗਦਾ ਹੈ। ਇਸ ਲਈ ਮਸ਼ੀਨ ਲਰਨਿੰਗ ਦੇ ਸਹਾਰੇ ਅਸੀਂ ਇਸ ਨੂੰ ਉਨ੍ਹਾਂ ਲੋਕਾਂ ਨੂੰ ਭੇਜਾਗੇ, ਜਿਨ੍ਹਾਂ ਨੂੰ ਇਹ ਫਾਇਦੇਮੰਦ ਲੱਗਦਾ ਹੋਵੇ ਅਤੇ ਲੋਕ ਇਸ ਨੋਟੀਫਿਕੇਸ਼ਨ ਨੂੰ ਦੇਖ ਕੇ ਉਸ ਦੋਸਤ ਨਾਲ ਚੈਟ ਕਰਨੀ ਸ਼ੁਰੂ ਕਰ ਦਿੰਦੇ ਹਨ। ਸਾਨੂੰ ਲੋਕਾਂ ਦੀ ਫੀਡਬੈਕ ਤੋਂ ਆਪਣੇ ਪ੍ਰੋਡਕਟ ਨੂੰ ਹੋਰ ਬਿਹਤਰ ਬਣਾਉਣ 'ਚ ਮਦਦ ਮਿਲਦੀ ਹੈ। 

 

ਇਸ ਤੋਂ ਇਲਾਵਾ ਫੇਸਬੁੱਕ ਨੇ ਉਸ ਸਮੱਸਿਆ ਦਾ ਵੀ ਹੱਲ ਕੱਢਿਆ ਹੈ ਜਿਸ 'ਚ ਬੱਗ ਦੇ ਚੱਲਦੇ ਲੋਕਾਂ ਦੀ ਪੋਸਟ ਜਨਤਕ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ।
ਫੇਸਬੁੱਕ ਦੇ ਚੀਫ ਪ੍ਰਾਈਵੇਸੀ ਅਫਸਰ ਏਰਿਨ ਈਗਾਨ (Erin Egan) ਦੇ ਬਿਆਨ ਮੁਤਾਬਕ, ''ਕੰਪਨੀ ਨੇ ਇਕ ਬੱਗ ਦੀ ਪੜਤਾਲ ਕੀਤੀ ਹੈ, ਜਿਸ ਤੋਂ ਪੋਸਟ ਨਿਜੀ (Personal) ਤੋਂ ਆਪਣੇ ਆਪ ਜਨਤਕ ਆਪਸ਼ਨ ਹੋ ਜਾਂਦੀ ਹੈ।'' ਇਸ ਦਾ ਮਤਲਬ ਤੁਸੀਂ ਆਪਣੇ ਫੇਸਬੁੱਕ 'ਤੇ ਕੋਈ ਪੋਸਟ 'ਨਿਜੀ' (Personal) ਸੈਟਿੰਗ ਨਾਲ ਪੋਸਟ ਕੀਤੀ ਹੈ, ਤਾਂ ਉਹ ਆਪਣੇ ਆਪ ਜਨਤਕ ਹੋ ਜਾਵੇਗੀ ਅਤੇ ਹਰ ਕੋਈ ਉਸ ਨੂੰ ਦੇਖ ਸਕੇਗਾ।

 

ਫੇਸਬੁੱਕ ਨੇ ਅਜਿਹੇ ਯੂਜ਼ਰਸ ਨੂੰ 18 ਮਈ ਤੋਂ 27 ਮਈ ਤੱਕ ਇਸ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਤੋਂ ਬਾਅਦ 'ਚ 22 ਮਈ ਨੂੰ ਇਨ੍ਹਾਂ ਸਮੱਸਿਆਵਾਂ 'ਚ ਸੁਧਾਰ ਮਿਲਿਆ ਸੀ ਪਰ ਸਾਰੇ ਯੂਜ਼ਰ ਦੀ ਪੋਸਟ 'ਚ ਇਹ ਸੈਟਿੰਗ ਬਦਲਣ 'ਚ ਸਮਰੱਥ ਨਹੀਂ ਹੈ। ਇਸ ਲਈ ਕੰਪਨੀ ਨੇ ਯੂਜ਼ਰ ਨੂੰ ਨੋਟੀਫਿਕੇਸ਼ਨ ਭੇਜ ਕੇ 'ਪਬਲਿਕ' ਆਪਸ਼ਨ ਨੂੰ ਬਦਲਣ ਦੀ ਚੇਤਾਵਨੀ ਦਿੱਤੀ ਸੀ।


Related News