ਐਪਲ ਪੈਨਸਿਲ ਹੁਣ ਮਾਈਕ੍ਰੋਸਾਫਟ ਆਫਿਸ ''ਤੇ ਵੀ ਕਰੇਗੀ ਕੰਮ

Friday, Jan 22, 2016 - 03:36 PM (IST)

ਐਪਲ ਪੈਨਸਿਲ ਹੁਣ ਮਾਈਕ੍ਰੋਸਾਫਟ ਆਫਿਸ ''ਤੇ ਵੀ ਕਰੇਗੀ ਕੰਮ

ਜਲੰਧਰ- ਐਪਲ ਪੈਨਸਿਲ ਨੂੰ ਕ੍ਰੀਏਟਿਵਜ਼ ਅਤੇ ਪ੍ਰੋਫੈਸ਼ਨਲ ਦੋਨੋਂ ਤਰ੍ਹਾਂ ਦੇ ਕੰਮਾਂ ''ਚ ਮਦਦ ਕਰਨ ਲਈ ਇਕ ਟੂਲ ਵਜੋਂ ਬਣਾਇਆ ਗਿਆ ਸੀ। ਮਾਈਕ੍ਰੋਸਾਫਟ ਇਕ ਅਜਿਹੀ ਕੰਪਨੀ ਹੈ ਜੋ ਆਪਣੇ ਆਫਿਸ ਸੁਇਟ ਦੇ ਹਰ ਖਾਸ ਡਾਕਿਊਮੈਂਟ ਲਈ ਵਧੀਆ ਅਤੇ  ਪ੍ਰੋਫੈਸ਼ਨਲ ਤਰੀਕੇ ਨਾਲ ਅਸਿਸਟ ਕਰਨ ਵਜੋਂ ਜਾਣੀ ਜਾਂਦੀ ਹੈ। ਹੁਣ ਇਹ ਆਈਪੈਡ ਪਰੋ ਲਈ ਆਪਣੇ ਆਫਿਸ ਐਪ ''ਚ ਨਵੀਂ ਅੱਪਡੇਟ ਕਰ ਰਿਹਾ ਹੈ ਜਿਸ ਨਾਲ ਯੂਜ਼ਰਜ਼ ਐਪਲ ਪੈਨਸਿਲ ਦੀ ਵਰਤੋਂ ਡਾਕਿਊਮੈਂਟ,ਪ੍ਰੈਜੈਂਟੇਸ਼ਨਸ, ਸਪਰੈੱਡਸ਼ੀਟ ਆਦਿ ''ਤੇ ਕਿਸੇ ਚੀਜ਼ ਨੂੰ ਸਮਝਾਉਣ ਲਈ ਲਿਖਤ ਰੂਪ ''ਚ ਕਰ ਸਕਦੇ ਹਨ। 

ਆਫਿਸ ''ਚ ਆਈਪੈਡ ਅਤੇ ਆਈਪੈਡ ਪਰੋ ਲਈ ਤੁਸੀਂ ਆਪਣੀ ਉਂਗਲੀ ਜਾਂ ਕਿਸੇ ਵੀ ਐਕਟਿਵ ਪੈੱਨ ਦੀ ਵਰਤੋਂ ਕਰ ਸਕਦੇ ਹੋ। ਮਾਈਕ੍ਰੋਸਾਫਟ ਆਫਿਸ ਨੇ ਕੁਝ ਵੱਖਰਾ ਕਰਨ ਲਈ ਇਸ ''ਚ ਵਧੀਆ ਟਰਿੱਕਸ ਲਾਗੂ ਕੀਤੀਆਂ ਹਨ ਜਿਸ ਦੀ ਵਰਤੋਂ ਤੁਸੀਂ ਡਾਕਿਊਮੈਂਟ ''ਚ ਹੈਂਡ-ਡ੍ਰਾਇੰਗ ਜਾਂ ਗ੍ਰਾਫ ਬਣਾਉਣ ਲਈ ਕਰ ਸਕਦੇ ਹੋ।  ਇਸ ''ਚ ink to shape ਨਾਂ ਦਾ ਇਕ ਨਵਾਂ ਫੀਚਰ ਦਿੱਤਾ ਗਿਆ ਹੈ ਜੋ ਆਟੋਮੈਟਿਕਲੀ sorry excuse ਨੂੰ ਇਕ ਸਰਕਲ ਜਾਂ ਬਾਕਸ ਜਾਂ ਲਾਈਨ ''ਚ ਬਦਲ ਦਿੰਦਾ ਹੈ ਜਿਸ ਨਾਲ ਤੁਸੀਂ ਵਧੀਆ ਤਰੀਕੇ ਨਾਲ ਡਰਾਅ ਕਰ ਸਕਦੇ ਹੋ। ਆਫਿਸ ਦੇ ਇਹ ਨਵੇਂ ਫੀਚਰਸ ਹੁਣ ਤੱਕ ਸਿਰਫ ਆਈਪੈਡ ਲਈ ਹੀ ਉਪਲੱਬਧ ਹਨ।


Related News