ਹੁਣ ਏਅਰਟੈੱਲ ਨੇ ਫਿਕਸਡ ਲਾਈਨ ਗਾਹਕਾਂ ਲਈ ਪੇਸ਼ ਕੀਤਾ ਫ੍ਰੀ ਡਾਟਾ

Thursday, Dec 22, 2016 - 08:50 AM (IST)

ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਫਿਕਸਡ ਲਾਈਨ ਗਾਹਕਾਂ ਲਈ ਬ੍ਰਾਡਬੈਂਡ ਅੱਜ ਪੇਸ਼ ਕੀਤੀ। ਇਸ ''ਚ ਵਿੱਤੀ ਰਾਜਧਾਨੀ ''ਚ ਫ੍ਰੀ ਕਾਲ ਸ਼ਾਮਲ ਹੈ। ਇਸ ''ਚ ਕੰਪਨੀ ਜਿਓ ਦੀ ਤਰ੍ਹਾਂ ਪਹਿਲੇ ਤਿੰਨ ਮਹੀਨੇ ਤੱਕ ਆਪਣੇ ਗਾਹਕਾਂ ਤੋਂ ਡਾਟਾ ਦਾ ਪੈਸਾ ਨਹੀਂ ਲੇਵੇਗੀ।। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਆਪਣੀ ਨੈੱਟਵਰਕ ਸਮਰੱਥਾ ਨੂੰ ਉੱਨਤ ਬਣਾਇਆ ਹੈ ਤਾਂ ਕਿ ਆਪਣੇ ਉਹ ਗਾਹਕਾਂ ਨੂੰ ਫਿਕਸਡ ਲਾਈਨ ਫੋਨ ਦੇ ਰਾਹੀ ਉੱਚ ਗਤੀ ਦਾ ਡਾਟਾ ਕਨੈਕਟੀਵਿਟੀ ਦੇ ਸਕੇ। ਇਸ ''ਚ ''ਵੀ-ਫਾਈਵਰ'' ਟੈਕਨਾਲੋਜੀ ਦਾ ਉਪਯੋਗ ਕੀਤਾ ਗਿਆ ਹੈ, ਜੋ 100 ਐੱਮ. ਬੀ. ਪੀ. ਐੱਸ. ਦੀ ਗਤੀ ਦੀ ਪੇਸ਼ਕਸ਼ ਦਾ ਦਾਅਵਾ ਕਰਦਾ ਹੈ। ਉਸ ਦੇ ਫਿਕਸਡ ਲਾਈਨ ਗਾਹਕਾਂ ਦੀ ਸੰਖਿਆ 3.51 ਲੱਖ ਹੈ।
ਕੰਪਨੀ ਦੇ ਮੁੱਖ ਕਾਰਜਕਾਰੀ (ਮੁੰਬਈ) ਸਤੀਰ ਬੱਤਰਾ ਨੇ ਕਿਹਾ ਹੈ ਕਿ ਕੰਪਨੀ ਦੀ ਡੀ. ਟੀ. ਐੱਚ. ਖੰਡ ''ਚ ਮੌਜੂਦਗੀ ਨਾਲ ਵਾਇਰਲੈੱਸ ਅਤੇ ਵਾਇਰਡ ਕਨੈਕਟੀਵਿਟੀ ''ਚ ਵੀ ਉਪਸਥਿਤ ਹੈ ਅਤੇ ਇਸ ''ਚ ਉਸ ਨੇ ਗਾਹਕਾਂ ਲਈ ਪਸੰਦੀਦਾ ਕੰਪਨੀ ਬਣਾਉਣ ''ਚ ਮਦਦ ਮਿਲੇਗੀ। ਜਿਓ ਦੀ ਤਰ੍ਹਾਂ ਏਅਰਟੈੱਲ ਵੀ ਪਹਿਲੇ ਤਿੰਨ ਮਹੀਨੇ ਤੱਕ ਆਪਣੇ ਗਾਹਕਾਂ ਤੋਂ ਡਾਟਾ ਦਾ ਪੈਸਾ ਨਹੀਂ ਲਵੇਗੀ।

Related News