ਫਲਾਇੰਗ ਡ੍ਰੋਨ ਕੈਮਰੇ ਤੋਂ ਬਾਅਦ ਹੁਣ ਆਏਗਾ "Balloon Cam"
Monday, Jul 25, 2016 - 06:05 PM (IST)
ਜਲੰਧਰ-ਡ੍ਰੋਨਜ਼ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ''ਚ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਵਧੀਆ ਕੈਮਰਾ ਕੁਆਲਿਟੀ ਵਾਲੇ ਡ੍ਰੋਨਜ਼ ਮੌਜੂਦ ਹਨ। ਹਾਲ ਹੀ ''ਚ ਜਾਪਾਨੀ ਕੰਪਨੀ ਪੈਨਾਸੋਨਿਕ ਨੇ ਇਕ ਹੋਰ ਵੱਖਰੇ ਕਿਸਮ ਦੇ ਡ੍ਰੋਨ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੰਜੀਨੀਅਰਜ਼ ਇਕ ਨਵੇਂ ਫਿਲਮੀ ਸਪੋਰਟਿੰਗ ਈਵੈਂਟ ਡ੍ਰੋਨ ਦੀ ਡਵੈਲਪਿੰਗ ''ਤੇ ਕੰਮ ਕਰ ਰਹੇ ਹਨ। ਹਾਲਾਂਕਿ ਹੁਣ ਤੱਕ ਇਹ ਸਿਰਫ ਇਕ ਪ੍ਰੋਟੋਟਾਈਪ ਹੈ ਪਰ ਇਸ ਨੂੰ ਪਹਿਲਾਂ ਤੋਂ ਹੀ ਬੈਲੂਨ ਕੈਮ ਦਾ ਨਾਂ ਦਿੱਤਾ ਗਿਆ ਹੈ।
ਇਸ ਨੂੰ ਇਕ ਵੱਡਾ ਗੁਬਾਰਾ ਵੀ ਕਿਹਾ ਜਾ ਸਕਦਾ ਹੈ ਜੋ ਇਕ ਕੈਮਰੇ ਨਾਲ ਲੈਸ ਹੈ ਅਤੇ ਇਹ ਹਵਾ ''ਚ ਇਕ ਘੰਟੇ ਤੱਕ ਸ਼ੂਟ ਕਰ ਸਕਦਾ ਹੈ। ਦੂਜੇ ਪਾਸੇ ਇਸ ਨੂੰ ਮੈਚ ਵਰਗੇ ਕਿਸੇ ਐਕਸ਼ਨ ਵੀਡੀਓ ਨੂੰ ਸ਼ੂਟ ਕਰਨ ਲਈ ਕੈਮਰੇ ਦੇ ਨਾਲ-ਨਾਲ ਇਕ ਪ੍ਰੋਜੈਕਟਰ ਵੀ ਦਿੱਤਾ ਗਿਆ ਹੈ ਜਿਸ ਨਾਲ ਵੀਡੀਓ ਨੂੰ ਇਸ ਦੀ ਆਪਣੀ ਵੈੱਬ ''ਤੇ ਡਿਸਪਲੇ ਕੀਤਾ ਜਾ ਸਕਦਾ ਹੈ। ਚਾਰ ਮੋਬਾਇਲ ਪ੍ਰੋਪੈਲਰਜ਼ ਨਾਲ ਗੁਬਾਰੇ ਦੇ ਉਛਾਲ ਦੀ ਮਦਦ ਨਾਲ ਵਧੇਰੇ ਐਨਰਜੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
