ਲਾਂਚ ਤੋਂ ਪਹਿਲਾਂ Nothing Phone 1 ਦੇ ਸਾਰੇ ਫੀਚਰਜ਼ ਹੋਏ ਲੀਕ, ਮਿਲੇਗਾ ਸਨੈਪਡ੍ਰੈਗਨ ਦਾ ਇਹ ਪ੍ਰੋਸੈਸਰ
Thursday, May 05, 2022 - 01:52 PM (IST)

ਗੈਜੇਟ ਡੈਸਕ– ਵਨਪਲੱਸ ਦੇ ਕੋ-ਫਾਊਂਡਰ ਕਾਰਲ ਪੇਈ ਦੀ ਨਵੀਂ ਕੰਪਨੀ Nothing ਜਲਦ ਹੀ ਆਪਣਾ ਪਹਿਲਾ ਸਮਾਰਟਫੋਨ ਪੇਸ਼ ਕਰਨ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ 2022 ਦੀ ਤੀਜੀ ਤਿਮਾਹੀ ’ਚ Nothing Phone 1 ਲਾਂਚ ਹੋਵੇਗਾ। Nothing Phone 1 ਦਾ ਮੁਕਾਬਲਾ ਵਨਪਲੱਸ, ਓਪੋ ਅਤੇ ਵੀਵੋ ਦੇ ਨਾਲ ਹੀ ਸੈਮਸੰਗ ਅਤੇ ਐਪਲ ਦੇ ਸਮਾਰਟਫੋਨਾਂ ਨਾਲ ਹੋਵੇਗਾ।
Nothing Phone 1 ਨੂੰ ਲੈ ਕੇ ਇਕ ਲੀਕ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ Nothing Phone 1 ਨੂੰ ਸਨੈਪਡ੍ਰੈਗਨ 788ਜੀ ਪ੍ਰੋਸੈਸਰ ਦੇ ਨਾਲ 8 ਜੀ.ਬੀ. ਰੈਮ ਅਤੇ 90Hz ਰਿਫ੍ਰੈਸ਼ ਰੇਟ ਵਾਲੀ ਐਮੋਲੇਡ ਡਿਸਪਲੇਅ ਨਾਲ ਲਾਂਚ ਕੀਤਾ ਜਾ ਸਕਦਾ ਹੈ।
Nothing Phone 1 ਦੇ ਫੀਚਰਜ਼ @rsjadon01 ਨਾਂ ਦੇ ਇਕ ਯੂਜ਼ਰ ਨੇ ਟਵਿਟਰ ’ਤੇ ਸ਼ੇੱਰ ਕੀਤਾ ਹੈ। ਯੂਜ਼ਰ ਮੁਤਾਬਕ, Nothing Phone 1 ਨੂੰ ਐਮਾਜ਼ੋਨ ’ਤੇ ਲਿਸਟ ਕੀਤਾ ਗਿਆ ਸੀ ਜਿਸਨੂੰ ਹੁਣ ਹਟਾ ਲਿਆ ਗਿਆ ਹੈ, ਹਾਲਾਂਕਿ, ਕੰਪਨੀ ਵੱਲੋਂ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ।
Nothing Phone 1 Specs
— Raghvendra Singh jadon (@rsjadon01) May 4, 2022
6.43" FHD+ 90hz Amoled Display HDR10+
Snapdragon 778G
32MP Front | 50+8+2MP Rear Camera
4500mAh Battery
Wireless Charging
8GB RAM
128GB Storage
Android 12
NothingOS#nothingphone1 #Nothing pic.twitter.com/MWgalk9dMZ
Nothing Phone 1 ਦੇ ਸੰਭਾਵਿਤ ਫੀਚਰਜ਼
Nothing Phone 1 ’ਚ ਐਂਡਰਾਇਡ 12 ਆਧਾਰਿਤ Nothing OS ਹੋਵੇਗਾ। ਇਸਤੋਂ ਇਲਾਵਾ ਨਥਿੰਗ ਦੇ ਇਸ ਪਹਿਲੇ ਫੋਨ ਨੂੰ ਸਨੈਪਡ੍ਰੈਗਨ 788G ਪ੍ਰੋਸੈਸਰ ਅਤੇ 8 ਜੀ.ਬੀ. ਰੈਮ ਨਾਲ ਪੇਸ਼ ਕੀਤਾ ਜਾਵੇਗਾ। Nothing Phone 1 ’ਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ ਅਤੇ ਡਿਸਪਲੇਅ ਦੇ ਨਾਲ HDR10+ ਦਾ ਸਪੋਰਟ ਹੋਵੇਗਾ।
Nothing Phone 1 ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਉੱਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੋਵੇਗਾ। ਨਥਿੰਗ ਦੇ ਇਸ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।
ਜਿੱਥੋਂ ਤਕ ਸਟੋਰੇਜ ਦਾ ਸਵਾਲ ਹੈ ਤਾਂ ਕਿਹਾ ਜਾ ਰਿਹਾ ਹੈ ਕਿ Nothing Phone 1 ’ਚ 128 ਜੀ.ਬੀ. ਦੀ ਇਨਬਿਲਟ ਸਟੋਰੇਜ ਮਿਲੇਗੀ। ਇਸਤੋਂ ਇਲਾਵਾ ਫੋਨ ’ਚ 4500mAh ਦੀ ਬੈਟਰੀ ਹੋਵੇਗੀ ਜਿਸਦੇ ਨਾਲ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਹੋਵੇਗਾ।