ਭਾਰਤ ''ਚ ਕੋਈ ਵੀ ਮੋਬਾਇਲ ਭੁਗਤਾਨ ਐਪ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ: Qualcomm

Wednesday, Dec 14, 2016 - 09:09 AM (IST)

ਭਾਰਤ ''ਚ ਕੋਈ ਵੀ ਮੋਬਾਇਲ ਭੁਗਤਾਨ ਐਪ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ: Qualcomm
ਜਲੰਧਰ- ਸਰਕਾਰ ਮੋਬਾਇਲ ਫੋਨ ਦੇ ਰਾਹੀ ਡਿਜ਼ੀਟਲ ਭੁਗਤਾਨ ਨੂੰ ਅੱਗੇ ਵਧਾਉਣ ''ਤੇ ਜ਼ੋਰ ਦੇ ਰਹੀ ਹੈ। ਉੱਥੇ ਹੀ ਚਿੱਪਸੈੱਟ ਕੰਪਨੀ ਕਵਾਲਕਮ ਨੇ ਕਿਹਾ ਹੈ ਕਿ ਭਾਰਤ ''ਚ ਵਾਲੇਟ ਅਤੇ ਮੋਬਾਇਲ ਬੈਕਿੰਗ ਐਪਲੀਕੇਸ਼ਨਜ਼ ਵੱਲੋਂ ਹਾਰਡਵੇਅਰ ਲੈਵਲ ਦੀ ਸੁਰੱਖਿਆ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨਾਲ ਆਨਲਾਈਨ ਲੈਣ-ਦੇਣ ਤੋਂ ਜ਼ਿਆਦਾ ਸੁਰੱਖਿਅਤ ਹੋ ਸਕਦਾ ਹੈ।

ਕਵਾਲਕਮ ਦੇ ਸੀਨੀਅਰ ਨਿਰਦੇਸ਼ਕ ਪ੍ਰੋਡੈਕਟ ਪ੍ਰਬੰਧਨ ਐੱਸ. ਵਾਈ. ਚੌਧਰੀ ਨੇ ਕਿਹਾ ਹੈ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ''ਚ ਬੈਂਕਿੰਗ ਜਾਂ ਵਾਲੇਟ ਐਪ ਵੱਲੋਂ ਹਾਰਡਵੇਅਰ ਸੁਰੱਖਿਤ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਇਹ ਪੂਰਨ ਰੂਪ ਨਾਲ ਐਂਡਰਾਇਡ ''ਤੇ ਕੰਮ ਕਰਦੀ ਹੈ। ਇਸ ''ਚ ਪ੍ਰਯੋਗਕਰਤਾ ਦਾ ਪਾਸਵਰਡ ਚੋਰੀ ਕੀਤਾ ਜਾ ਸਕਦਾ ਹੈ। ਫਿੰਗਰਪ੍ਰਿੰਟ ਨੂੰ ਵੀ ਛਾਪਿਆ ਜਾ ਸਕਦਾ ਹੈ। ਭਾਰਤ ''ਚ ਜ਼ਿਆਦਾਤਰ ਡਿਜੀਟਲ ਵਾਲੇਟ ਅਤੇ ਮੋਬਾਇਲ ਬੈਂਕਿੰਗ ਐਪ ਨਾਲ ਹੀ ਇਹ ਸਥਿਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ''ਚ ਸਭ ਤੋਂ ਜ਼ਿਆਦਾ ਪ੍ਰਸਿੱਧ ਡਿਜੀਟਲ ਭੁਗਤਾਨ ਐਪ ਵੱਲੋਂ ਵੀ ਹਾਰਡਵੇਅਰ ਲੈਵਲ ਦੀ ਸੁਰੱਖਿਆ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। 


Related News