ਨੋਕੀਆ ਨੇ ਲਾਂਚ ਕੀਤਾ ਆਪਣਆ ਸਭ ਤੋਂ ਮਜ਼ਬੂਤ ਸਮਾਰਟਫੋਨ, ਵਾਟਰਪਰੂਫ ਲਈ ਮਿਲੀ IP69K ਦੀ ਰੇਟਿੰਗ

Thursday, May 04, 2023 - 01:16 PM (IST)

ਨੋਕੀਆ ਨੇ ਲਾਂਚ ਕੀਤਾ ਆਪਣਆ ਸਭ ਤੋਂ ਮਜ਼ਬੂਤ ਸਮਾਰਟਫੋਨ, ਵਾਟਰਪਰੂਫ ਲਈ ਮਿਲੀ IP69K ਦੀ ਰੇਟਿੰਗ

ਗੈਜੇਟ ਡੈਸਕ- ਨੋਕੀਆ ਨੇ ਆਪਣੇ ਨਵੇਂ ਫੋਨ Nokia XR21 ਨੂੰ ਲਾਂਚ ਕਰ ਦਿੱਤਾ ਹੈ। ਪਿਛਲੇ ਕਈ ਹਫਤਿਆਂ ਤੋਂ Nokia XR21 ਦੇ ਫੀਚਰਜ਼ ਲੀਕ ਹੋ ਰਹੇ ਸਨ। ਫੋਨ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਇਹ ਉਸਦਾ ਹੁਣ ਤਕ ਦਾ ਸਭ ਤੋਂ ਮਜ਼ਬੂਤ ਸਮਾਰਟਫੋਨ ਹੈ। Nokia XR21 ਨੂੰ ਵਾਟਰ ਰੈਸਿਸਟੈਂਟ ਲਈ IP69K ਦੀ ਰੇਟਿੰਗ ਮਿਲੀ ਹੈ। ਫੋਨ ਨੂੰ ਫਿਲਹਾਲ ਕੁਝ ਚੁਣੇ ਹੋਏ ਸ਼ਹਿਰਾਂ 'ਚ ਹੀ ਉਪਲੱਬਧ ਕਰਵਾਇਆ ਗਿਆ ਹੈ।

Nokia XR21 ਦੀ ਕੀਮਤ

Nokia XR21 ਨੂੰ ਮਿਡਨਾਈਟ ਬਲੈਕ ਅਤੇ ਪਾਈਨ ਗਰੀਨ ਰੰਗ 'ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ 6 ਜੀ.ਬੀ. ਰੈਮ ਅਤੇ 128 ਜੀ.ਬੀ. ਸੋਟਰੇਜ 'ਚ ਪੇਸ਼  ਕੀਤਾ ਗਿਆ ਹੈ ਜਿਸਦੀ ਬ੍ਰਿਟੇਨ 'ਚ ਕੀਮਤ 499 ਪਾਊਂਡ (ਕਰੀਬ 51,300 ਰੁਪਏ) ਹੈ। ਉਥੇ ਹੀ ਜਰਮਨੀ 'ਚ ਫੋਨ ਦੀ ਕੀਮਤ 599 ਯੂਰੋ (ਕਰੀਬ 54,300 ਰੁਪਏ) ਰੱਖੀ ਗਈ ਹੈ। ਭਾਰਤੀ ਬਾਜ਼ਾਰ 'ਚ Nokia XR21 ਦੀ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

Nokia XR21 ਦੇ ਫੀਚਰਜ਼

ਫੋਨ 'ਚ 6.49 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਡਿਸਪਲੇਅ 'ਤੇ ਗੋਰਿਲਾ ਗਲਾਸ ਵਿਕਟਸ ਦਾ ਸਪੋਰਟ ਹੈ। ਫੋਨ 'ਚ ਸਨੈਪਡ੍ਰੈਗਨ 695 5ਜੀ ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ Adreno 619L GPU ਮਿਲਦਾ ਹੈ। ਫੋਨ 'ਚ 6 ਜੀ.ਬੀ. LPDDR4x ਰੈਮ ਅਤੇ 128 ਜੀ.ਬੀ. ਦੀ UFS 2.1 ਸਟੋਰੇਜ ਹੈ। ਇਸ ਵਿਚ ਐਂਡਰਾਇਡ 12 ਮਿਲਦਾ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਹੈ ਜੋ ਕਿ ਅਲਟਰਾ ਵਾਈਡ ਲੈੱਨਜ਼ ਹੈ। ਨੋਕੀਆ ਦੇ ਇਸ ਫੋਨ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

Nokia XR21 'ਚ 4800mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਹੈ। ਫੋਨ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ 3.5mm ਦਾ ਆਡੀਓ ਜੈੱਕ ਵੀ ਹੈ।


author

Rakesh

Content Editor

Related News