ਨੋਕੀਆ ਦੇ ਇਸ ਮਿਲਟ੍ਰੀ ਗ੍ਰੇਡ ਸਮਾਰਟਫੋਨ ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਕੀਮਤ

Sunday, Oct 31, 2021 - 06:35 PM (IST)

ਨੋਕੀਆ ਦੇ ਇਸ ਮਿਲਟ੍ਰੀ ਗ੍ਰੇਡ ਸਮਾਰਟਫੋਨ ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਕੀਮਤ

ਗੈਜੇਟ ਡੈਸਕ– Nokia XR20 ਨੂੰ ਇਸੇ ਮਹੀਨੇ ਦੀ ਸ਼ੁਰੂਆਤ ’ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ Nokia XR20 ਨੂੰ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। Nokia XR20 ਇਕ ਰਗਡ ਸਮਾਰਟਫੋਨ ਹੈ ਜਿਸ ਨੂੰ ਮਿਲਟ੍ਰੀ ਗ੍ਰੇਡ ਦਾ ਸਰਟੀਫਿਕੇਸ਼ਨ ਮਿਲਿਆ ਹੈ। Nokia XR20 ’ਚ 6 ਜੀ.ਬੀ. ਰੈਮ ਦੇ ਨਾਲ ਕੁਆਲਕਾਮ ਸਨੈਪਡ੍ਰੈਗਨ 480 ਪ੍ਰੋਸੈਸਰ ਦਿੱਤਾ ਗਿਆ ਹੈ। Nokia XR20 MIL-STD810H ਸਰਟੀਫਾਈਡ ਫੋਨ ਹੈ ਅਤੇ ਇਸ ਨੂੰ IP68 ਦੀ ਰੇਟਿੰਗ ਵੀ ਮਿਲੀ ਹੈ। Nokia XR20 ਦੀ ਡਿਸਪਲੇਅ ’ਤੇ ਗੋਰਿੱਲਾ ਗਲਾਸ ਵਿਕਟਮ ਦਾ ਸਪੋਰਟ ਹੈ। 

Nokia XR20 ਦੀ ਕੀਮਤ
Nokia XR20 ਦੀ ਭਰਤ ’ਚ ਕੀਮਤ 46,999 ਰੁਪਏ ਰੱਖੀ ਗਈ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਦੀ ਵਿਕਰੀ ਨੋਕੀਆ ਦੇ ਆਨਲਾਈਨ ਸਟੋਰ, ਈ-ਕਾਮਰਸ ਸਾਈਟ ਅਤੇ ਰਿਟੇਲ ਸਟੋਰ ’ਤੇ ਸ਼ੁਰੂ ਹੋ ਗਈ ਹੈ। ਲਾਂਚਿੰਗ ਆਫਰ ਤਹਿਤ Nokia XR20 ਦੇ ਨਾਲ ਮੁਫਤ ਨੋਕੀਆ ਪਾਵਰ ਈਅਰਬਡਸ ਲਾਈਟ ਮਿਲੇਗਾ ਜਿਸ ਦੀ ਕੀਮਤ 3,599 ਰੁਪਏ ਹੈ।

Nokia XR20 ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਮਿਲੇਗਾ। ਫੋਨ ’ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਡਿਸਪਲੇਅ ’ਤੇ ਕਾਰਨਿੰਗ ਗੋਰਿੱਲਾ ਗਲਾਸ ਵਿਕਟਨ ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਸਨੈਪਡ੍ਰੈਗਨ 480 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ ਹੈ। ਕੈਮਰੇ ਨਾਲ Zeiss ਆਪਟਿਕਸ ਦਾ ਸਪੋਰਟ ਹੈ। ਫਰੰਟ ’ਚ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਨਾਲ ਐਕਸ਼ਨ ਕੈਮ ਮੋਡ ਵੀ ਦਿੱਤਾ ਗਿਆ ਹੈ। 

Nokia XR20 ’ਚ ਕੁਨੈਕਟੀਵਿਟੀ ਲਈ 5G, 4G LTE, Wi-Fi 6, ਬਲੂਟੁੱਥ v5.1, GPS/A-GPS, NavIC, NFC, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ ਨੂੰ ਮਿਲਟ੍ਰੀ ਗ੍ਰੇਡ ਲਈ MIL-STD810H ਦਾ ਸਰਟੀਫਿਕੇਸ਼ਨ ਮਿਲਿਆ ਹੈ। ਇਸ ਤੋਂ ਇਲਾਵਾ ਵਾਟਰਪਰੂਫ ਲਈ ਫੋਨ ਨੂੰ IP68 ਦੀ ਰੇਟਿੰਗ ਮਿਲੀ ਹੈ। ਇਸ ਵਿਚ 4630mAh ਦੀ ਬੈਟਰੀ ਹੈ ਜਿਸ ਨਾਲ 18 ਵਾਟ ਦਾ ਵਾਇਰ ਚਾਰਜਿੰਗ ਅਤੇ 15 ਵਾਟ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਹੈ। 


author

Rakesh

Content Editor

Related News