ਨੋਕੀਆ ਐਕਸ 7 ਨੂੰ ਮਿਲਣੀ ਸ਼ੁਰੂ ਹੋਈ ਐਂਡ੍ਰਾਇਡ 9 Pie ਅਪਡੇਟ

Sunday, Dec 23, 2018 - 10:44 AM (IST)

ਨੋਕੀਆ ਐਕਸ 7 ਨੂੰ ਮਿਲਣੀ ਸ਼ੁਰੂ ਹੋਈ ਐਂਡ੍ਰਾਇਡ 9 Pie ਅਪਡੇਟ

ਗੈਜੇਟ ਡੈਸਕ- ਕੁਝ ਮਹੀਨੇ ਪਹਿਲਾਂ ਐੱਚ ਐੱਮ ਡੀ, ਗਲੋਬਲ ਐਕਸ 7 ਨੂੰ ਐਂਡ੍ਰਾਇਡ ਨੇ ਨੋਕੀਆ X7 ਨੂੰ ਐਂਡ੍ਰਾਇਡ 8.1 ਓਰੀਓ ਦੇ ਨਾਲ ਚੀਨ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦਾ ਗਲੋਬਲ ਵਰਜ਼ਨ ਨੋਕੀਆ 8.1 ਦੇ ਨਾ ਨਾਲ ਲਾਂਚ ਕੀਤਾ ਗਿਆ ਹੈ, ਜਿਸ ਨੂੰ ਕੰਪਨੀ ਨੇ ਐਂਡ੍ਰਾਇਡ 9 ਪਾਈ ਦੇ ਨਾਲ ਗਲੋਬਲੀ ਲਾਂਚ ਕੀਤਾ ਹੈ। ਹੁਣ ਕੰਪਨੀ ਨੋਕੀਆ X7 ਨੂੰ ਵੀ ਐਂਡ੍ਰਾਇਡ 9 ਪਾਈ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

Weibo 'ਚ ਇਕ ਵਿਅਕਤੀ ਨੇ ਪੋਸਟ ਕਰ ਦੱਸਿਆ ਕਿ ਇਹ ਅਪਡੇਟ ਨਾ ਸਿਰਫ ਐਂਡ੍ਰਾਇਡ 9 ਪਾਈ ਲੈ ਕੇ ਆਈ ਹੈ ਸਗੋਂ ਇਸ ਅਪਡੇਟ 'ਚ ਸਮਾਰਟਫੋਨ ਲਈ ਕੁਝ ਐਕਸਟਰਾ ਫੀਚਰਸ ਵੀ ਰੋਲ-ਆਊਟ ਕੀਤੇ ਗਏ ਹਨ। ਇਹ ਅਪਡੇਟ ਨਾ ਸਿਰਫ ਐਂਡ੍ਰਾਇਡ 9 ਪਾਈ ਲੈ ਕੇ ਆਉਂਦੀ ਹੈ ਸਗੋਂ ਇਸ ਅਪਡੇਟ 'ਚ ਸਮਾਰਟਫੋਨ ਲਈ ਕੁੱਝ ਐਕਸਟਰਾ ਫੀਚਰਸ ਵੀ ਰੋਲ-ਆਊਟ ਕੀਤੇ ਗਏ ਹਨ। ਹਾਲ ਹੀ 'ਚ ਕੰਪਨੀ ਨੇ ਨੋਕੀਆ 8 (2017), Nokia 7 ਤੇ Nokia 6 (2018) ਲਈ ਵੀ ਇਸ ਲੇਟੈਸਟ ਅਪਡੇਟ ਨੂੰ ਰੋਲ-ਆਊਟ ਕੀਤਾ ਸੀ।PunjabKesariNokia X7 ਦੇ ਫੀਚਰਸ
ਡਿਊਲ ਸਿਮ, ਡਿਊਲ ਵੀ.ਓ.ਐੱਲ.ਟੀ.ਈ. Nokia X7 ਆਊਟ ਆਫ ਬਾਕਸ ਐਂਡਰਾਇਡ 8.1 ਓਰੀਓ ’ਤੇ ਚੱਲੇਗਾ। ਇਸ ’ਤੇ ਕਸਟਮ ਸਕਿਨ ਦਾ ਇਸਤੇਮਾਲ ਕੀਤਾ ਗਿਆ ਹੈ। ਸਮਾਰਟਫੋਨ ’ਚ 6.18-ਇੰਚ ਦੀ ਫੁੱਲ-ਐੱਚ.ਡੀ. + ਡਿਸਪਲੇਅ ਹੈ। ਆਕਸਪੈਕਟ ਰੇਸ਼ੀਓ 18.7:9 ਹੈ। ਫੋਨ 86.5 ਫੀਸਦੀ ਸਕਰੀਨ ਟੂ ਬਾਡੀ ਰੇਸ਼ੀਓ ਦੇ ਨਾਲ ਆਉਂਦਾ ਹੈ। ਇਸ ਵਿਚ 2.5ਡੀ ਕਰਵਡ ਗਲਾਸ ਦਾ ਇਸਤੇਮਾਲ ਹੋਇਆ ਹੈ। ਸਮਾਰਟਫੋਨ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਹੈ। ਰੈਮ ਅਤੇ ਸਟੋਰੇਜ ’ਤੇ ਆਧਾਰਿਤ ਇਸ ਫੋਨ ਦੇ ਤਿੰਨ ਵੇਰੀਐਂਟ ਹਨ- 4 ਜੀ.ਬੀ. ਰੈਮ/64 ਜੀ.ਬੀ. ਸਟੋਰੇਜ, 6 ਜੀ.ਬੀ. ਰੈਮ/64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ। ਤਿੰਨੇਂ ਹੀ ਵੇਰੀਐਂਟ 400 ਜੀ.ਬੀ. ਤਕ ਦੇ ਮੈਮਰੀ ਕਾਰਡ ਨੂੰ ਸਪੋਰਟ ਕਰਨਗੇ। ਫੋਨ ਦੀ ਬਾਡੀ 6000 ਸੀਰੀਜ਼ ਐਲਮੀਮੀਅਮ ਨਾਲ ਬਣੀ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੈ। ਇਹ ਡਿਊਲ ਪਿਕਸਲ ਆਟੋ ਫੋਕਸ, ਐੱਫ/1.8 ਅਪਰਚਰ ਅਤੇ ਓ.ਆਈ.ਐੱਸ. ਨਾਲ ਲੈਸ ਹੈ। ਇਸ ਦੇ ਨਾਲ 13 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਦਿੱਤਾ ਗਿਆ ਹੈ। ਇਹ ਫਿਕਸਡ ਫੋਕਸ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਐੱਫ/2.0 ਅਪਰਚਰ ਵਾਵਾ 20 ਮੈਗਾਪਿਕਸਲ ਦਾ ਕੈਮਰਾ ਹੈ। ਬੈਟਰੀ 3,500 ਐੱਮ.ਏ.ਐੱਚ. ਦੀ ਹੈ ਅਤੇ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


Related News