ਨੋਕੀਆ ਐਕਸ 5 ਹੋਇਆ ਐਂਡ੍ਰਾਇਡ ਪਾਈ 'ਤੇ ਅਪਡੇਟ

Wednesday, Dec 26, 2018 - 03:36 PM (IST)

ਨੋਕੀਆ ਐਕਸ 5 ਹੋਇਆ ਐਂਡ੍ਰਾਇਡ ਪਾਈ 'ਤੇ ਅਪਡੇਟ

ਗੈਜੇਟ ਡੈਸਕ- ਨੋਕੀਆ ਬਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ HMD Global ਦੇ Nokia X5 ਹੈਂਡਸੈੱਟ ਨੂੰ ਐਂਡ੍ਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਯਾਦ ਕਰਾ ਦੇਈਏ ਕਿ, ਇਸ ਸਾਲ  ਦੇ ਸ਼ੁਰੂਆਤ 'ਚ Nokia X5 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਸੀ। ਨੋਕੀਆ ਐਕਸ 5 ਨੂੰ ਐਂਡ੍ਰਾਇਡ 8.1 ਓਰੀਓ ਦੇ ਨਾਲ ਉਤਾਰਿਆ ਗਿਆ ਸੀ। Nokia X5 ਦੇ ਗਲੋਬਲ ਵੇਰੀਐਂਟ ਮਤਲਬ Nokia 5.1 Plus ਨੂੰ ਵੀ ਜਲਦ ਐਂਡ੍ਰਾਇਡ ਪਾਈ ਅਪਡੇਟ ਮਿਲਣ ਦੀ ਉਮੀਦ ਹੈ। ਨੋਕੀਆ 5.1 ਪਲੱਸ ਨੂੰ ਭਾਰਤ 'ਚ ਇਸ ਸਾਲ ਅਗਸਤ 'ਚ ਲਾਂਚ ਕੀਤਾ ਗਿਆ ਸੀ। 

Nokia X5 ਲਈ ਅਪਡੇਟ ਨੂੰ ਰੋਲਆਉਟ ਕੀਤੇ ਜਾਣ ਦੀ ਗੱਲ ਨੂੰ ਕੰਪਨੀ ਨੇ ਚੀਨ ਦੀ ਮਾਇਕ੍ਰੋ ਬਲਾਗਿੰਗ ਵੈੱਬਸਾਈਟ Weibo 'ਤੇ ਕੰਫਰਮ ਕੀਤੀ ਹੈ। ਅਪਡੇਟ ਫਾਈਲ ਦਾ ਸਾਈਜ਼ 1467 ਐੱਮ. ਬੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਪਡੇਟ ਨੂੰ ਇੰਸਟਾਲ ਕਰਨ ਲਈ ਤੁਹਾਡੇ ਫੋਨ 'ਚ ਘੱਟ ਤੋਂ ਘੱਟ 2940 ਐੱਮ. ਬੀ. ਜਗ੍ਹਾ ਬਾਕੀ ਹੋਣੀ ਚਾਹੀਦੀ ਹੈ। ਨਵੀਂ ਅਪਡੇਟ ਦੇ ਨਾਲ ਨਵਾਂ ਸਿਸਟਮ ਨੈਵੀਗੇਸ਼ਨ ਆਵੇਗਾ। ਅਪਡੇਟ ਨੂੰ ਸਭ ਤੋਂ ਪਹਿਲਾਂ 9“8ome ਦੁਆਰਾ ਰਿਪੋਰਟ ਕੀਤੀ ਗਈ ਸੀ। ਫਿਲਹਾਲ ਇਹ ਅਪਡੇਟ ਚੀਨ 'ਚ ਰਹਿ ਰਹੇ ਯੂਜ਼ਰਸ ਲਈ ਜਾਰੀ ਹੋਈ ਹੈ।

ਫੀਚਰਸ-
ਸਮਾਰਟਫੋਨ 'ਚ 5.86 ਇੰਚ ਐੱਚ. ਡੀ. ਪਲੱਸ ਡਿਸਪਲੇਅ ਨਾਲ 1520x720 ਪਿਕਸਲ ਸਕਰੀਨ ਰੈਜ਼ੋਲਿਊਸ਼ਨ ਅਤੇ 19:9 ਆਸਪੈਕਟ ਰੇਸ਼ੋ ਮੌਜੂਦ ਹੈ। ਇਹ ਸਮਾਰਟਫੋਨ ਨੋਕੀਆ X6 ਤੋਂ ਬਾਅਦ ਨੌਚ ਡਿਸਪਲੇਅ ਨਾਲ ਆਉਣ ਵਾਲਾ ਦੂਜਾ ਸਮਾਰਟਫੋਨ ਹੈ। ਸਮਾਰਟਫੋਨ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ, ਜਿਸ ਨੂੰ ਐਂਡਰਾਇਡ P ਦੇ ਸਟੇਬਲ ਵਰਜ਼ਨ ਆਉਣ ਤੋਂ ਬਾਅਦ ਤਰੁੰਤ ਹੀ ਨਵੀਂ ਅਪਡੇਟ ਮਿਲ ਜਾਵੇਗੀ। ਸਮਾਰਟਫੋਨ 'ਚ 2GHz ਆਕਟਾ-ਕੋਰ ਪ੍ਰੋਸੈਸਰ, ਮਾਲੀ G72 MP3 ਜੀ. ਪੀ. ਯੂ, 3 ਜੀ. ਬੀ/4 ਜੀ. ਬੀ. ਰੈਮ ਅਤੇ 32 ਜੀ. ਬੀ/64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ, ਸਟੋਰੇਜ ਮਾਈਕ੍ਰੋ- ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਸਮਾਰਟਫੋਨ ਨੂੰ ਅਨਲਾਕ ਕਰਨ ਲਈ ਏ. ਆਈ. ਆਧਾਰਿਤ ਫੇਸ ਅਨਲਾਕ ਦੀ ਸਪੋਰਟ ਵੀ ਦਿੱਤੀ ਗਈ ਹੈ।PunjabKesariਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ ਪ੍ਰਾਇਮਰੀ ਸੈਂਸਰ 13 ਮੈਗਾਪਿਕਸਲ ਨਾਲ ਪੀ. ਡੀ. ਏ. ਐੱਫ. ਅਤੇ ਐੱਲ. ਈ. ਡੀ. ਫਲੈਸ਼ ਮੌਜੂਦ ਹੈ। ਸੈਕੰਡਰੀ ਸੈਂਸਰ ਲਈ 5 ਮੈਗਾਪਿਕਸਲ  ਏ. ਆਈ. ਪੋਟ੍ਰੇਟ ਸ਼ਾਟਸ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੇਂਸ ਸਮਰੱਥਾਵਾਂ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ ਵੀ ਨੋਕੀਆ ਦਾ ਖਾਸ ਬੋਥੀ ਫੀਚਰ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਫਰੰਟ ਅਤੇ ਰਿਅਰ ਦੋਵਾਂ ਕੈਮਰਿਆਂ ਤੋਂ ਇਕੋ ਸਮੇਂ 'ਚ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ।

ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ 4G ਵੀ. ਓ. ਐੱਲ. ਟੀ. ਈ (VOLTE), ਬਲੂਟੁੱਥ 4.2, ਵਾਈ-ਫਾਈ, ਜੀ. ਪੀ. ਐੱਸ, ਗਲੋਨਾਸ, ਡਿਊਲ ਸਿਮ ਅਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਆਦਿ ਫੀਚਰਸ ਮੌਜੂਦ ਹਨ। 
 


Related News