ਨੋਕੀਆ ਲਿਆ ਰਹੀ ਸਭ ਤੋਂ ਮਜਬੂਤ ਫੋਨ, ਕਵਰ ਲਗਾਉਣ ਦੀ ਵੀ ਨਹੀਂ ਪਵੇਗੀ ਲੋੜ

Thursday, Jul 15, 2021 - 02:53 PM (IST)

ਗੈਜੇਟ ਡੈਸਕ– ਨੋਕੀਆ ਕਾਫ਼ੀ ਪਹਿਲਾਂ ਤੋਂ ਹੀ ਆਪਣੇ ਮਜਬੂਤ ਫੋਨਾਂ ਨੂੰ ਲੈ ਕੇ ਪੂਰੀ ਦੁਨੀਆ ’ਚ ਜਾਣੀ ਜਾਂਦੀ ਹੈ। ਕੁਝ ਸਾਲਾਂ ਤਕ ਕੰਪਨੀ ਬਾਜ਼ਾਰ ਤੋਂ ਬਾਹਰ ਜ਼ਰੂਰ ਰਹੀ ਪਰ ਫਿਰ ਨੋਕੀਆ ਨੇ ਕੁਝ ਸਮਾਰਟਫੋਨ ਲਾਂਚ ਕੀਤੇ। ਹੁਣ ਨੋਕੀਆ ਦੀ ਮਲਕੀਅਤ ਵਾਲੀ ਕੰਪਨੀ ਐੈੱਚ.ਐੱਮ.ਡੀ. ਗਲੋਬਲ ਨੇ ਇਕ ਟੀਜ਼ਰ ਇਮੇਜ ਜਾਰੀ ਕੀਤੀ ਹੈ। ਕੰਪਨੀ ਮੁਤਾਬਕ, ਨੋਕੀਆ ਦਾ ਅਗਲਾ ਸਮਾਰਟਫੋਨ ਅਜਿਹਾ ਹੋਵੇਗਾ ਜਿਸ ਵਿਚ ਕਵਰ ਲਗਾਉਣ ਦੀ ਲੋੜ ਹੀ ਨਹੀਂ ਹੋਵੇਗੀ। ਇਸ ਤਸਵੀਰ ਨੂੰ ਵੇਖ ਕੇ ਇਹ ਸਾਫ ਹੋ ਜਾਂਦਾ ਹੈ ਕਿ ਇਹ ਇਕ ਰਗਡ ਸਮਾਰਟਫੋਨ ਹੋਵੇਗਾ। 

 

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ Nokia XR20 ਨਾਂ ਨਾਲ ਲਿਆਇਆ ਜਾਵੇਗਾ। ਕੰਪਨੀ ਇਸ ਫੋਨ ਨੂੰ 27 ਜੁਲਾਈ ਨੂੰ ਲਾਂਚ ਕਰ ਸਕਦੀ ਹੈ। ਨੋਕੀਆ ਦੀ ਇਸ ਟੀਜ਼ਰ ਇਮੇਜ ’ਚ ਇਕ ਹੱਥ ਦਿਸ ਰਿਹਾ ਹੈ ਜਿਸ ਵਿਚ ਇਕ ਫੋਨ ਹੈ। ਇਸ ’ਤੇ ਲਿਖਿਆ ਹੈ ਕਿ ਨੋਕੀਆ ਦੇ ਫੋਨ ’ਚ ਹੁਣ ਤੁਹਾਨੂੰ ਕਵਰ ਲਗਾਉਣ ਦੀ ਲੋੜ ਨਹੀਂ ਹੈ। ਇਸ ਫੋਨ ’ਚ Zeiss ਕੰਪਨੀ ਦੇ ਚਾਰ ਲੈੱਨਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਇਸ ਨੂੰ ਕੁਆਲਕਾਮ ਸਨੈਪਡ੍ਰੈਗਨ 480 ਪ੍ਰੋਸੈਸਰ ਨਾਲ ਲਿਆ ਸਕਦੀ ਹੈ ਅਤੇ ਇਸ ਵਿਚ ਐਂਡਰਾਇਡ 11 ਮਿਲ ਸਕਦਾ ਹੈ। 


Rakesh

Content Editor

Related News