ਭਾਰਤ ’ਚ ਜਲਦ ਲਾਂਚ ਹੋਵੇਗਾ ਨੋਕੀਆ ਦਾ ਟੈਬਲੇਟ, ਐਮਾਜ਼ੋਨ ’ਤੇ ਲੀਕ ਹੋਈ ਕੀਮਤ

09/24/2022 4:15:58 PM

ਗੈਜੇਟ ਡੈਸਕ– ਨੋਕੀਆ ਭਾਰਤ ’ਚ ਇਕ ਸਸਤਾ ਟੈਬਲੇਟ ਲਾਂਚ ਕਰਨ ਵਾਲੀ ਹੈ। ਬ੍ਰਾਂਡ ਨੇ ਇਸ ਸਾਲ ਜੁਲਾਈ ’ਚ ਗਲੋਬਲ ਬਾਜ਼ਾਰ ’ਚ Nokia T10 ਨੂੰ ਲਾਂਚ ਕੀਤਾ ਸੀ। ਕੰਪਨੀ ਹੁਣ ਇਸਨੂੰ ਭਾਰਤ ’ਚ ਲਾਂਚ ਕਰ ਸਕਦੀ ਹੈ। ਨੋਕੀਆ ਦੇ ਇਸ ਟੈਬਲੇਟ ਨੂੰ ਐਮਾਜ਼ੋਨ ਇੰਡੀਆ ’ਤੇ ਸਪਾਟ ਕੀਤਾ ਗਿਆ ਹੈ। ਉਮੀਦ ਹੈ ਕਿ ਕੰਪਨੀ ਇਸ ਐਂਟਰੀ ਲੈਵਲ ਬਜਟ ਟੈਬਲੇਟ ਨੂੰ ਭਾਰਤ ’ਚ ਜਲਦ ਲਾਂਚ ਕਰੇਗੀ। ਕੰਪਨੀ ਨੇ ਅਧਿਕਾਰਤ ਤੌਰ ’ਤੇ ਟੈਬਲੇਟ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। 

Nokia T10 ਦੀ ਕੀਮਤ
ਇਹ ਟੈਬਲੇਟ ਐਮਾਜ਼ੋਨ ਇੰਡੀਆ ਜਾਂ ਨੋਕੀਆ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਨਹੀਂ ਹੈ। ਹਾਲਾਂਕਿ, ਐਮਾਜ਼ੋਨ ਇੰਡੀਆ ਦੀ ਲੀਕ ਲਿਸਟਿੰਗ ’ਚ ਇਸਦੀ ਕੀਮਤ 11,999 ਰੁਪਏ ਸਪਾਟ ਕੀਤਾ ਗਿਆ ਹੈ। ਯੂਰਪ ’ਚ ਇਹ ਟੈਬਲੇਟ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ। ਕੰਪਨੀ ਨੇ ਇਸਨੂੰ ਦੋ ਵੇਰੀਐਂਟ ’ਚ ਲਾਂਚ ਕੀਤਾ ਹੈ। ਗਲੋਬਲ ਬਾਜ਼ਾਰ ’ਚ ਡਿਵਾਈਸ ਵਾਈ-ਫਾਈ ਅਤੇ ਵਾਈ-ਫਾਈ ਪਲੱਸ 4ਜੀ ਵੇਰੀਐਂਟ ’ਚ ਆਉਂਦਾ ਹੈ। ਭਾਰਤ ’ਚ ਇਹ ਟੈਬਲੇਟ ਕਿਸ ਵੇਰੀਐਂਟ ’ਚ ਲਾਂਚ ਹੋਵੇਗਾ ਇਸਦੀ ਜਾਣਕਾਰੀ ਅਜੇ ਨਹੀਂ ਮਿਲੀ। 

Nokia T10 ਦੇ ਫੀਚਰਜ਼
Nokia T10 ’ਚ 8-ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੈ। ਡਿਵਾਈਸ ਨੂੰ Netflix HD ਸਰਟੀਫਿਕੇਸ਼ਨ ਮਿਲਿਆ ਹੈ। ਟੈਬਲੇਟ ’ਚ Unisoc T606 ਚਿਪਸੈੱਟ ਦਿੱਤਾ ਗਿਆ ਹੈ ਅਤੇ ਇਹ ਐਂਡਰਾਇਡ 12 ’ਤੇ ਕੰਮ ਕਰਦਾ ਹੈ। ਕੰਪਨੀ ਦੀ ਮੰਨੀਏ ਤਾਂ ਇਸ ਵਿਚ 3 ਸਾਲਾਂ ਤਕ ਸਕਿਓਰਿਟੀ ਅਪਡੇਟ ਅਤੇ ਦੋ ਸਾਲਾਂ ਦਾ ਓ.ਐੱਸ. ਅਪਡੇਟ ਮਿਲੇਗਾ। 

ਇਸ ਵਿਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦਾ ਆਪਸ਼ਨ ਮਿਲਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਸਨੂੰ ਪਾਵਰ ਦੇਣ ਲਈ 5250mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਵਾਟ ਦੀ ਚਾਰਜਿੰਗ ਸਪੋਰਟ ਕਰਦੀ ਹੈ। 

ਟੈਬ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਨੋਕੀਆ ਟੈਬਲੇਟ ਬਲੂਟੁੱਥ 5.0, 3.5mm ਆਡੀਓ ਸਾਕੇਟ, ਵਾਈ-ਫਾਈ ਅਤੇ IPX2 ਰੇਟਿੰਗ ਮਿਲਦੀ ਹੈ।


Rakesh

Content Editor

Related News