ਆ ਰਿਹਾ ਨੋਕੀਆ ਦਾ ਸਮਾਰਟ ਟੀਵੀ, ਲਾਂਚ ਤੋਂ ਪਹਿਲਾਂ ਲੀਕ ਹੋਏ ਫੀਚਰ

Tuesday, Nov 26, 2019 - 05:25 PM (IST)

ਆ ਰਿਹਾ ਨੋਕੀਆ ਦਾ ਸਮਾਰਟ ਟੀਵੀ, ਲਾਂਚ ਤੋਂ ਪਹਿਲਾਂ ਲੀਕ ਹੋਏ ਫੀਚਰ

ਗੈਜੇਟ ਡੈਸਕ– ਫਲਿਪਕਾਰਟ ਨੇ ਭਾਰਤੀ ਬਾਜ਼ਾਰ ’ਚ ਨਕੀਆ-ਬ੍ਰਾਂਡਿਡ ਸਮਾਰਟ ਟੀਵੀ ਲਾਂਚ ਕਰਨ ਲਈ ਨੋਕੀਆ ਨਾਲ ਸਾਂਝੇਦਾਰੀ ਕੀਤੀ ਹੈ। ਆਨਰ, ਮੋਟੋਰੋਲਾ, ਵਨਪਲੱਸ ਅਤੇ ਹੁਵਾਵੇਈ ਤੋਂ ਬਾਅਦ ਨੋਕੀਆ ਪੰਜਵੀਂ ਸਮਾਰਟਫੋਨ ਨਿਰਮਾਤਾ ਕੰਪਨੀ ਹੋਵੇਗੀ, ਜੋ ਸਮਾਰਟ ਟੀਵੀ ਬਾਜ਼ਾਰ ’ਚ ਐਂਟਰੀ ਕਰੇਗੀ। ਨੋਕੀਆ ਦੇ ਜਲਦ ਲਾਂਚ ਹੋਣ ਵਾਲੇ ਸਮਾਰਟ ਟੀਵੀ ਦੇ ਕੁਝ ਅਹਿਮ ਫੀਚਰਜ਼ ਆਨਲਾਈਨ ਲੀਕ ਹੋਏ ਹਨ। ਡਿਜੀਟ ਨੇ ਨੋਕੀਆ ਦੇ ਸਮਾਰਟ ਟੀਵੀ ਦੀ ਲੀਕਡ ਤਸਵੀਰ ਪਬਲਿਸ਼ ਕੀਤੀ ਹੈ। ਲੀਕ ਇਮੇਜ ’ਚ ਦੋ ਐਂਗਲ ਤੋਂ ਟੀਵੀ ਦਾ ਕਾਰਨਰ ਫਰੇਮ ਡਿਜ਼ਾਈਨ ਸਾਹਮਣੇ ਆਇਆ ਹੈ। 

PunjabKesari

ਟੀਵੀ ’ਚ Sound by JBL ਦੀ ਬ੍ਰਾਂਡਿੰਗ
ਲਕ ਇਮੇਜ ਤੋਂ ਸਾਫ ਹੈ ਕਿ ਨੋਕੀਆ ਦੇ ਸਮਾਰਟ ਟੀਵੀ ਦੇ ਟਾਪ ਲੈਫਟ ਕਾਰਨਰ ਅਤੇ ਬਾਟਮ ਟਾਪ ਰਾਈਟ ’ਚ ਮੈਟਲ ਫਿਨਿਸ਼ ਦਿੱਤੀ ਗਈ ਹੈ। ਟੀਵੀ ’ਚ ਸਾਊਂਡ ਬਾਈ ਜੇ.ਬੀ.ਐੱਲ. ਦੀ ਬ੍ਰਾਂਡਿੰਗ ਦਿੱਤੀ ਗਈ ਹੈ। ਫਲਿਪਕਾਰਟ ਨੇ ਖੁਲਾਸਾ ਕੀਤਾ ਹੈ ਕਿ ਨੋਕੀਆ ਦਾ ਸਮਾਰਟ ਟੀਵੀ ਮਿਨਿਮਲ ਹਾਰਮੋਨਿਕ ਡਿਸਟਰੋਨ ਅਤੇ ਕਲੀਅਰ ਵੋਕਲ ਟੋਨਸ ਵਰਗੇ ਫੀਚਰਜ਼ ਦੇ ਨਾਲ ਆਏਗਾ, ਜਿਸ ਨਾਲ ਸ਼ਾਨਦਾਰ ਸਾਊਂਡ ਐਕਸਪੀਰੀਅੰਸ ਮਿਲ ਸਕੇ। ਇਸ ਤੋਂ ਇਲਾਵਾ, ਡਾਲਬੀ ਆਡੀਓ ਅਤੇ DTS TruSurround ਟੀਵੀ ਦੇ ਫਰੰਟ ਸਪੀਕਰਾਂ ਨਾਲ ਹਾਈ-ਕੁਆਲਿਟੀ ਆਡੀਓ ਪਲੇਅ ਬੈਕ ਯਕੀਨੀ ਕਰਨਗੇ। DTS TruSurround ਦੀ ਮਦਦ ਨਾਲ ਨੋਕੀਆ ਦਾ ਸਮਾਰਟ ਟੀਵੀ ਸਰਾਊਂਡ ਸਾਊਂਡ ਨੂੰ ਡਿਕੋਡ ਕਰ ਸਕੇਗਾ। 

PunjabKesari

55 ਇੰਚ ਦਾ ਹੋ ਸਕਦਾ ਹੈ ਪੈਨਲ
ਨੋਕੀਆ ਦੇ ਸਮਾਰਟ ਟੀਵੀ ਨੂੰ ਹਾਲ ਹੀ ’ਚ ਬਿਊਰੋ ਆਫ ਇੰਡੀਅਨ ਸਟੈਂਡਰਡ (BIS) ’ਚ ਸਪਾਟ ਕੀਤਾ ਗਿਆ ਸੀ, ਜਿਸ ਤੋਂ ਪੁਸ਼ਟੀ ਹੋਈ ਸੀ ਕਿ ਇਸ ਟੀਵੀ ’ਚ 4K ਅਲਟਰਾ ਐੱਚ.ਡੀ. ਰੈਜ਼ੋਲਿਊਸ਼ਨ ਦੇ ਨਾਲ 55 ਇੰਚ ਦਾ ਪੈਨਲ ਹੋਵੇਗਾ। ਰਿਪੋਰਟਾਂ ਮੁਤਾਬਕ, ਨੋਕੀਆ ਦਾ ਸਮਾਰਟ ਟੀਵੀ ਐਂਡਰਾਇਡ 9 ’ਤੇ ਬੇਸਡ ਪ੍ਰੋਪ੍ਰਾਈਟੇਰੀ ਆਪਰੇਟਿੰਗ ਸਿਸਟਮ ’ਤੇ ਚੱਲੇਗਾ। ਨਾਲ ਹੀ ਇਹ ਗੂਗਲ ਪਲੇਅ ਸਟੋਰ ਤਕ ਐਕਸੈਸ ਦੇ ਨਾਲ ਆਏਗਾ। ਭਾਰਤੀ ਬਾਜ਼ਾਰ ’ਚ ਨੋਕੀਆ ਦੇ ਸਮਾਰਟ ਟੀਵੀ ਦਾ ਮੁਕਾਬਲਾ ਸ਼ਾਓਮੀ ਦੇ ਮੀ ਟੀਵੀ, ਵਨਪਲੱਸ ਟੀਵੀ ਅਤੇ ਹਾਲ ਹੀ ’ਚ ਲਾਂਚ ਹੋਏ ਮੋਟੋਰੋਲਾ ਟੀਵੀ ਨਾਲ ਹੋਵੇਗਾ। 


Related News