Nokia ਦੇ ਨਵੇਂ ਸਮਾਰਟਫੋਨ ਦੀਆਂ ਫੋਟੋਆਂ ਹੋਈਆਂ ਲੀਕ

Friday, Jan 22, 2016 - 04:03 PM (IST)

Nokia ਦੇ ਨਵੇਂ ਸਮਾਰਟਫੋਨ ਦੀਆਂ ਫੋਟੋਆਂ ਹੋਈਆਂ ਲੀਕ

ਜਲੰਧਰ : ਨੋਕੀਆ ਨੂੰ ਪਸੰਦ ਕਰਨ ਵਾਲਿਆਂ ਲਈ ਇਕ ਖਾਸ ਖਬਰ ਹੈ। ਇੰਝ ਲੱਗ ਕਿਹਾ ਹੈ ਕਿ ਨੋਕੀਆ 2016 ''ਚ ਸਮਾਰਟਫੋਨ ਮਾਰਕੀਟ ''ਚ ਵਾਪਸੀ ਕਰਨ ਜਾ ਰਹੀ ਹੈ। 

ਨੋਕੀਆ ਸਮਾਰਟਫੋਨ ਦੀਆਂ ਤਾਜ਼ਾ ਫੋਟੋਆਂ ਇੰਟਰਨੈੱਟ ''ਤੇ ਲੀਕ ਹੋਈਆਂ ਹਨ। ਦੇਖਣ ''ਚ ਇਹ ਮੈਟਲ ਦੀ ਬਾਡੀ ਦੀ ਤਰ੍ਹਾਂ ਲੱਗ ਰਹੀ ਹੈ ਜਿਸ ਦੇ ਪਿੱਛਲੇ ਪਾਸੇ ਟਾਪ ''ਤੇ ਸੈਂਟਰ ''ਚ ਕੈਮਰਾ ਤੇ ਬਾਟਮ ''ਚ ਸਪੀਕਰ ਫੋਨ ਹੈ। ਫੋਨ ਦਾ ਸਾਈਡ ''ਤੇ ਸਿਮ ਟ੍ਰੇ ਤੇ ਐੱਸ. ਡੀ. ਕਾਰਡ ਸਲਾਟ ਹੈ। ਬੈਕ ਪੈਨਲ ਦੇ ਸੈਂਟਰ ''ਚ ਨੋਕੀਆ ਦਾ ਲੋਗੋ ਹੈ। 

ਇਸ ਦੇ ਹੋਰ ਫੀਚਰਜ਼ ''ਚ ਕਿਹਾ ਜਾ ਰਿਹਾ ਹੈ ਕਿ ਇਹ ਫੋਨ ਐਂਡ੍ਰਾਇਡ ਪਲੈਟਫੋਰਮ ''ਤੇ ਚੱਲੇਗਾ ਤੇ 6.0 ਮਾਰਸ਼ਮੈਲੋ ''ਤੇ ਕਮ ਕਰੇਗਾ ਤੇ ਇੰਟੈਲ ਚਿੱਪਸੈੱਟ ਨਾਲ 2 ਜੀ. ਬੀ. ਰੈਮ ਇਸ ਨੂੰ ਇਕ ਪਾਵਰਫੁਲ ਸਪੋਰਟ ਦਵੇਗੀ।


Related News