Nokia Pro Wireless ਈਅਰਫੋਨ ਹੁਣ ਭਾਰਤ ’ਚ ਵੀ ਉਪਲੱਬਧ

Monday, Mar 04, 2019 - 03:50 PM (IST)

Nokia Pro Wireless ਈਅਰਫੋਨ ਹੁਣ ਭਾਰਤ ’ਚ ਵੀ ਉਪਲੱਬਧ

ਗੈਜੇਟ ਡੈਸਕ– ਨੋਕੀਆ ਪ੍ਰੋ ਵਾਇਰਲੈੱਸ ਈਅਰਫੋਨ ਜਿਸ ਦਾ ਮਾਡਲ ਨੰਬਰ BH-107 ਹੈ ਹੁਣ ਭਾਰਤ ’ਚ ਵੀ ਉਪਲੱਬਧ ਹੈ। ਵਾਇਰਲੈੱਸ ਈਅਰਫੋਨ ਨੂੰ ਯੂਜ਼ਰਜ਼ ਕੰਪਨੀ ਦੀ ਵੈੱਬਸਾਈਟ ਤੋਂ ਸਿਰਫ 5,499 ਰੁਪਏ ’ਚ ਖਰੀਦ ਸਕਦੇ ਹਨ। ਯੂਜ਼ਰਜ਼ ਇਸ ਨੂੰ ਨੋਕੀਆ ਸਟੋਰ ਤੋਂ ਵੀ ਖਰੀਦ ਸਕਦੇ ਹਨ। ਕੰਪਨੀ ਆਪਣੇ ਸਮਾਰਟਫੋਨ ਦੇ ਨਾਲ ਇਸ ਈਅਰਫੋਨ ਨੂੰ ਦੇ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਈਅਰਫੋਨ ਕਾਲ ਅਤੇ ਗਾਣੇ ਸੁਣਨ ਲਈ ਕਾਫੀ ਬਿਹਤਰੀਨ ਹੈ ਅਤੇ ਸਿਰਫ ਇਕ ਹੀ ਰੰਗ ’ਚ ਆਉਂਦਾ ਹੈ ਜੋ ਬਲੈਕ ਹੈ। 

 

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਨੂੰ ਇਕ ਵਾਰ ਚਾਰਜ ਕਰਨ ’ਤੇ ਇਹ 10 ਘੰਟਿਆਂ ਦਾ ਬੈਟਰੀ ਬੈਕਅਪ ਦਿੰਦਾ ਹੈ। ਇਸ ਦਾ ਭਾਰ 45 ਗ੍ਰਾਮ ਹੈ। ਇਹ ਯੂ.ਐੱਸ.ਬੀ. ਟਾਈਪ ਏ ਮਾਈਕ੍ਰੋ ਯੂ.ਐੱਸ.ਬੀ. ਕੇਬਲ ਦੇ ਨਾਲ ਆਉਂਦਾ ਹੈ। ਜਿਥੇ ਤੁਹਾਨੂੰ ਬਾਕਸ ’ਚ ਈਅਰਬਡਸ ਦੇ ਤਿੰਨ ਪੀਸ ਅਤੇ 3 ਐਰਗੋਨੋਮਿਕ ਈਅਰ ਟਿਪਸ ਮਿਲਦੇ ਹਨ, ਉਥੇ ਹੀ ਨੋਕੀਆ ਨੇ ਇਹ ਕਿਹਾ ਹੈ ਕਿ ਇਸ ਨੂੰ ਫੁੱਲ ਚਾਰਜ ਕਰਨ ਲਈ ਸਿਰਫ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਹੈ।

PunjabKesari

ਦੱਸ ਦੇਈਏ ਕਿ ਇਸ ਈਅਰਫੋਨ ਦੇ ਈਅਰਬਡਸ ’ਚ ਮੈਗਨੈਟਿਕ ਕਲਿਪਿੰਗ ਦੀ ਸੁਵਿਧਾ ਦਿੱਤੀ ਗਈ ਹੈ ਜੋ ਠੀਕ ਵਨਪਲੱਸ ਦੇ ਈਅਰਫੋਨ ਦੀ ਤਰ੍ਹਾਂ ਹੀ ਹੈ। ਯਾਨੀ ਜੇਕਰ ਤੁਸੀਂ ਮਿਊਜ਼ਿਕ ਪਲੇਅਜਾਂ ਪੌਜ਼ ਕਰਨਾ ਹੈ ਤਾਂ ਤੁਸੀਂ ਬਡਸ ਨੂੰ ਇਕੱਠੇ ਜਾਂ ਵੱਖ ਕਰ ਸਕਦੇ ਹਨ। ਦੂਜੇ ਫੀਚਰਜ਼ ’ਚ ਪਾਵਰ ਆਨ, ਆਫ, ਆਵਾਜ਼ ਕੰਟਰੋਲ ਸ਼ਾਮਲ ਹੈ। ਇਸ ਵਿਚ ਬਲੂਟੁੱਥ 4.2 ਦਾ ਇਸਤੇਮਾਲ ਕੀਤਾ ਗਿਆ ਹੈ। ਤੁਸੀਂ ਇਸ ਨੂੰ ਦੋ ਡਿਵਾਈਸ ਦੇ ਨਾਲ ਕਨੈਕਟ ਕਰ ਸਕਦੇ ਹੋ। ਇਹ ਈਅਰਫੋਨ ਫਿਲਹਾਲ ਆਈ.ਓ.ਐੱਸ. ਨੂੰ ਸਪੋਰਟ ਨਹੀਂ ਕਰਦਾ। 


Related News