ਨੋਕੀਆ ਨੇ ਲਾਂਚ ਕੀਤੇ Power Earbuds, ਮਿਲੇਗਾ 5 ਘੰਟੇ ਦਾ ਬੈਟਰੀ ਬੈਕਅਪ

Wednesday, Feb 05, 2020 - 12:58 PM (IST)

ਨੋਕੀਆ ਨੇ ਲਾਂਚ ਕੀਤੇ Power Earbuds, ਮਿਲੇਗਾ 5 ਘੰਟੇ ਦਾ ਬੈਟਰੀ ਬੈਕਅਪ

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਆਪਣੇ ਪਾਵਰ ਈਅਰਬਡਸ ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਨ੍ਹਾਂ ਪਾਵਰ ਈਅਰਬਡਸ ’ਚ ਦਮਦਾਰ ਬੈਟਰੀ ਲੱਗੀ ਹੈ ਅਤੇ ਇਹ ਬਿਹਤਰ ਸਾਊਂਡ ਕੁਆਲਿਟੀ ਦਿੰਦੇ ਹਨ। ਪਾਵਰ ਈਅਰਬਡਸ ਦੀ ਕੀਮਤ 6,99 ਯੁਆਨ (ਕਰੀਬ 7,108 ਰੁਪਏ) ਰੱਖੀ ਗਈ ਹੈ। ਗਾਹਕ ਇਨ੍ਹਾਂ ਨੂੰ ਬਲੈਕ ਅਤੇ ਲਾਈਟ ਗ੍ਰੇਅ ਕਲਰ ਆਪਸ਼ਨ ਦੇ ਨਾਲ ਖਰੀਦ ਸਕਣਗੇ। ਹਾਲਾਂਕਿ ਇਨ੍ਹਾਂ ਨੂੰ ਭਾਰਤ ’ਚ ਕਦੋਂ ਲਿਆਇਆ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਫੀਚਰਜ਼
- ਆਡੀਓ ਆਊਟਪੁਟ ਲਈ ਇਨ੍ਹਾਂ ’ਚ 6mm ਦੇ ਡ੍ਰਾਈਵਰਸ ਦਿੱਤੇ ਗਏ ਹਨ।
- ਇਨ੍ਹਾਂ ਈਅਰਬਡਸ ’ਚ 3,000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਿੰਗਲ ਚਾਰਜ ’ਚ ਪੂਰੇ 5 ਘੰਟੇ ਤਕ ਕੰਮ ਕਰੇਗੀ। 
- ਦੂਜੇ ਪਾਸੇ ਯੂਜ਼ਰਜ਼ ਨੂੰ ਇਨ੍ਹਾਂ ਈਅਰਬਡਸ ਦੇ ਕੇਸ ’ਚ 50 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ।
- ਇਨ੍ਹਾਂ ’ਚ ਕੁਨੈਕਟੀਵਿਟੀ ਲਈ ਬਲੂਟੁੱਥ 5.0 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੀ ਸੁਵਿਧਾ ਮਿਲੇਗੀ। 
- ਨਾਲ ਹੀ ਇਹ ਈਅਰਬਡਸ ਆਈ.ਪੀ.ਐੱਕਸ 7 ਵਾਟਰ ਰੈਸਿਸਟੈਂਟ ਨੂੰ ਵੀ ਸੁਪੋਰਟ ਕਰਦੇ ਹਨ। 


Related News