ਨੋਕੀਆ ਫੋਨ ਨੇ ਬਚਾਈ ਇਕ ਵਿਅਕਤੀ ਦੀ ਜਾਨ

Friday, Oct 07, 2016 - 03:47 PM (IST)

ਨੋਕੀਆ ਫੋਨ ਨੇ ਬਚਾਈ ਇਕ ਵਿਅਕਤੀ ਦੀ ਜਾਨ

ਜਲੰਧਰ- ਇਕ ਸਮਾਂ ਅਜਿਹਾ ਸੀ ਜਦੋਂ ਨੋਕੀਆ ਨੂੰ ਸਬ ਤੋਂ ਭਰੋਸੇਯੋਗ ਕੰਪਨੀ ਮੰਨਿਆ ਜਾਂਦਾ ਸੀ ਅਤੇ ਸਾਰੇ ਇਹੀ ਕਹਿੰਦੇ ਸਨ ਕਿ ਨੋਕੀਆ ਦੇ ਮੋਬਾਇਲ ਕਾਫੀ ਮਜਬੂਤ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਮੁਤਾਬਕ ਬੰਦੂਕ ''ਚੋਂ ਨਿਕਲੀ ਗੋਲੀ ਨੋਕੀਆ ਦੇ ਫੀਚਰ ਫੋਨ ''ਤੇ ਲੱਗੀ ਜਿਸ ਨਾਲ ਉਸ ਦੇ ਮਾਲਕ ਦੀ ਜਾਨ ਬਚ ਗਈ ਹੈ। 

ਮਾਈਕ੍ਰੋਸਾਫਟ ਦੇ ਅਧਿਕਾਰੀ ਪੀਟਰ ਸਕਿਲਮੈਨ ਨੇ ਟਵੀਨ ਕੀਤਾ ਕਿ ਪਿਛਲੇ ਹਫਤੇ ਅਫਗਾਨਿਸਤਾਨ ਦੇ ਇਕ ਸਖਸ਼ ਦੀ ਜਾਨ ਨੋਕੀਆ ਫੋਨ ਕਾਰਨ ਬਚ ਗਈ। ਦਰਅਸਲ, ਬੰਦੂਕ ''ਚੋਂ ਨਿਕਲੀ ਗੋਲੀ ਨੋਕੀਆ ਫੋਨ ''ਚ ਫਸ ਗਈ ਜਿਸ ਕਾਰਨ ਉਸ ਵਿਅਕਤੀ ਦੀ ਜਾਨ ਬਚ ਗਈ। ਇਸ ਹਾਦਸੇ ''ਚ ਫੋਨ ਦੇ ਤਾਂ ਪਰਖਚੇ ਉਡ ਗਏ ਪਰ ਉਹ ਸਖਸ਼ ਹੁਣ ਵੀ ਜ਼ਿੰਦਾ ਹੋਣ ਲਈ ਨੋਕੀਆ ਕੰਪਨੀ ਦਾ ਧੰਨਵਾਦ ਕਰ ਰਿਹਾ ਹੈ। 
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਨੋਕੀਆ ਫੋਨ ਕਾਰਨ ਕਿਸੇ ਸਖਸ਼ ਦੀ ਜਾਨ ਬਚੀ ਹੈ। ਇਸ ਤੋਂ ਪਹਿਲਾਂ 2014 ''ਚ ਨੋਕੀਆ ਲੂਮਿਆ 520 ਕਾਰਨ ਬ੍ਰਾਜ਼ੀਲ ਦੇ ਇਕ ਪੁਲਸ ਕਰਮਚਾਰੀ ਦੀ ਜਾਨ ਬਚੀ ਸੀ। ਗੋਲੀ ਲੱਗਣ ਕਾਰਨ ਲੂਮਿਆ 520 ਤਾਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਪਰ ਵਿਅਕਤੀ ਦੀ ਜਾਨ ਬਚ ਗਈ ਸੀ।

Related News