ਨੋਕੀਆ ਜਲਦ ਹੀ ਲਾਂਚ ਕਰ ਸਕਦਾ ਹੈ 5 ਕੈਮਰਿਆਂ ਵਾਲਾ ਸਮਾਰਟਫੋਨ

Thursday, Sep 06, 2018 - 12:52 AM (IST)

ਨੋਕੀਆ ਜਲਦ ਹੀ ਲਾਂਚ ਕਰ ਸਕਦਾ ਹੈ 5 ਕੈਮਰਿਆਂ ਵਾਲਾ ਸਮਾਰਟਫੋਨ

ਜਲੰਧਰ—ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਪਿਛਲੇ 2 ਸਾਲਾਂ 'ਚ ਕਈ ਐਂਡ੍ਰਾਇਡ ਸਮਰਟਫੋਨਸ ਬਾਜ਼ਾਰ 'ਚ ਪੇਸ਼ ਕੀਤੇ ਹਨ। ਕੰਪਨੀ ਦੇ ਅਗਲੇ ਫਲੈਗਸ਼ਿਪ 'ਚ 5 ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਕੰਪਨੀ ਆਪਣੇ ਇਸ ਸਮਾਰਟਫੋਨ ਨੂੰ ਇਸ ਸਾਲ ਦੇ ਅਖੀਰ ਤੱਕ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਨੋਕੀਆ ਦੇ ਇਸ ਸਮਾਰਟਫੋਨ ਦਾ ਨਾਂ Nokia 9 ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਪਿਛਲੇ ਸਾਲ ਦੇ ਅਖੀਰ ਤੱਕ ਆਪਣੇ ਫਲੈਗਸ਼ਿਪ 'ਚ ਨੋਕੀਆ 8 ਵਰਗੇ ਪ੍ਰੀਮੀਅਮ ਸਮਾਰਟਫੋਨ ਨੂੰ ਲਾਂਚ ਕੀਤਾ ਸੀ। 

ਇਕ ਰਿਪੋਰਟ ਮੁਤਾਬਕ ਨੋਕੀਆ 9 'ਚ 5 ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਮਨਿਆ ਜਾ ਰਿਹਾ ਹੈ ਕਿ ਇਸ 'ਚ 5 ਕੈਮਰੇ ਅਤੇ 1 ਫਲੈਸ਼ ਦਾ ਕਟ ਆਊਟਸ ਹੈ। ਇਸ ਦੇ ਬੈਕ 'ਚ ਹੈਕਸਾਗੋਨਲ ਕਟ-ਆਊਟ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਹੈਕਸਾਗੋਨਲ ਸੈਟ-ਅਪ ਰੋਟੇਸ਼ਨਲ ਹੈ ਜਿਸ 'ਚ ਸੰਕੈਡਰੀ ਸੈਂਸਰ ਨੂੰ ਤੁਸੀਂ ਰੋਟੇਟ ਕਰ ਸਕੋਗੇ। ਇੰਨਾਂ ਕੈਮਰਿਆਂ 'ਚ ਵੱਖ-ਵੱਖ ਜ਼ੂਮ ਲੈਂਸ ਦਿੱਤੇ ਜਾ ਸਕਦੇ ਹਨ।

ਨੋਕੀਆ ਦੇ ਪ੍ਰਾਈਮਰੀ ਸਮਾਰਟਫੋਨਸ 'ਚ Zeiss ਦਾ ਕੈਮਰਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਸਮਾਰਟਫੋਨ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਐਂਡ੍ਰਾਇਡ ਦਾ ਲੇਟੈਸਟ ਆਪਰੇਟਿੰਗ ਸਿਸਟਮ ਐਂਡ੍ਰਾਇਡ 9 ਦਿੱਤਾ ਜਾ ਸਕਦਾ ਹੈ। ਨਾਲ ਹੀ, ਨੋਕੀਆ ਦਾ ਇਹ ਸਮਾਰਟਫੋਨ ਇਸ ਦੇ ਪਿਛਲੇ ਵਰਜ਼ਨ ਨੋਕੀਆ 8 ਦੀ ਤਰ੍ਹਾਂ ਹੀ ਪ੍ਰੀਮੀਅਮ ਰੇਂਜ 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ ਜੇਕਰ ਪ੍ਰੀਮੀਅਮ ਕੀਮਤ 'ਚ ਲਾਂਚ ਕੀਤਾ ਜਾਵੇਗਾ ਤਾਂ ਇਸ ਦੇ ਫੀਚਰਸ ਵੀ ਪ੍ਰੀਮੀਅਮ ਹੋਣਗੇ। ਫੋਨ 'ਚ ਪਾਵਰਫੁੱਲ ਪ੍ਰੋਸੈੱਸਰ, ਬੈਟਰੀ ਸਮੇਤ ਕਈ ਬਿਹਤਰ ਫੀਚਰਸ ਦਿੱਤੇ ਜਾ ਸਕਦੇ ਹਨ।


Related News