ਨੋਕੀਆ ਨੇ ਭਾਰਤ ’ਚ ਲਾਂਚ ਕੀਤੇ ਸਸਤੇ ਸਮਾਰਟ TV, ਜਾਣੋ ਕੀਮਤ

Wednesday, Oct 07, 2020 - 02:26 AM (IST)

ਨੋਕੀਆ ਨੇ ਭਾਰਤ ’ਚ ਲਾਂਚ ਕੀਤੇ ਸਸਤੇ ਸਮਾਰਟ TV, ਜਾਣੋ ਕੀਮਤ

ਗੈਜੇਟ ਡੈਸਕ—ਮੋਬਾਇਲ ਫੋਨ ਦੀ ਦੁਨੀਆ ’ਚ ਆਪਣੀ ਇਕ ਮਜ਼ਬੂਤ ਪਛਾਣ ਬਣਾਉਣ ਤੋਂ ਬਾਅਦ ਨੋਕੀਆ ਟੀ.ਵੀ. ਸੈਗਮੈਂਟ ’ਚ ਵੀ ਪੈਰ ਪਰਾਸਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਕੰਪਨੀ ਨੇ ਭਾਰਤੀ ਬਾਜ਼ਾਰ ’ਚ ਇਕ ਜਾਂ ਦੋ ਨਹੀਂ ਬਲਕਿ ਇਕੱਠੇ 6 ਸਮਾਰਟ ਟੀ.ਵੀ. ਲਾਂਚ ਕੀਤੇ ਹਨ। ਖਾਸ ਗੱਲ ਇਹ ਹੈ ਕਿ ਨਵੇਂ ਸਮਾਰਟ ਟੀ.ਵੀ. ਨੂੰ ਲੋਅ ਬਜਟ ਰੇਂਜ ’ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ’ਚ ਯੂਜ਼ਰਸ ਨੂੰ Disney+ Hotstar, Netflix ਅਤੇ  YouTube ਵਰਗੇ ਸਟੀਮਿੰਗ ਐਪ ਦੀ ਸੁਵਿਧਾ ਮਿਲੇਗੀ। 

PunjabKesari

ਕੀਮਤ
ਨੋਕੀਆ ਨੇ ਭਾਰਤ ’ਚ ਸਸਤੇ ਸੈਗਮੈਂਟ ’ਚ 6 ਸਮਾਰਟ ਟੀ.ਵੀ. ਲਾਂਚ ਕੀਤੇ ਹਨ। ਇਨ੍ਹਾਂ ਦੀ ਕੀਮਤ ’ਤੇ ਨਜ਼ਰ ਮਾਰੀਏ ਤਾਂ 32 ਇੰਚ ਐੱਚ.ਡੀ. ਮਾਡਲ ਦੀ ਕੀਮਤ 12,999 ਰੁਪਏ, 43 ਇੰਚ ਫੁੱਲ ਐੱਚ.ਡੀ. ਦੀ ਕੀਮਤ 22,999 ਰੁਪਏ, 43 ਇੰਚ 4ਕੇ ਅਲਟਰਾ ਐੱਚ.ਡੀ. ਦੀ ਕੀਮਤ 28,999 ਰੁਪਏ ਹੈ। ਜਦਕਿ 50ਇੰਚ 4ਕੇ ਮਾਡਲ ਦੀ ਕੀਮਤ 33,999 ਰੁਪਏ, 55 ਇੰਚ 4ਕੇ ਮਾਡਲ ਦੀ ਕੀਮਤ 39,999 ਰੁਪਏ ਅਤੇ 65 ਇੰਚ 4ਕੇ ਮਾਡਲ ਦੀ ਕੀਮਤ 59,999 ਰੁਪਏ ਹੈ।

PunjabKesari

ਨੋਕੀਆ ਸਮਾਰਟ ਟੀ.ਵੀ. ਦੀ ਉਪਲੱਬਧਤਾ
ਨੋਕੀਆ ਦੇ ਇਹ ਸਮਾਰਟ ਟੀ.ਵੀ. ਐਕਸਕਲੂਸੀਵ ਈ-ਕਾਮਰਸ ਸਾਈਟ ਫਲਿੱਪਕਾਰਟ ’ਤੇ ਉਪਲੱਬਧ ਹੋਣਗੇ। ਪਰ ਇਨ੍ਹਾਂ ਨੂੰ ਖਰੀਦਣ ਲਈ ਕਸਟਮਰਜ਼ ਨੂੰ 15 ਅਕਤੂਬਰ ਨੂੰ ਰਾਤ 12 ਵਜੇ ਸ਼ੁਰੂ ਹੋਣ ਵਾਲੀ ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦਾ ਇੰਤਜ਼ਾਰ ਕਰਨਾ ਹੋਵੇਗਾ। ਕੰਪਨੀ ਵੱਲੋਂ ਲਾਂਚ ਕੀਤੇ ਗਏ ਇਨ੍ਹਾਂ ਸਾਰੇ ਟੀ.ਵੀ. ’ਚ ਸ਼ਾਨਦਾਰ ਸਾਊਂਡ ਕੁਆਲਿਟੀ ਦਿੱਤੀ ਗਈ ਹੈ ਅਤੇ ਇਸ ਦੇ ਲਈ ਕੰਪਨੀ ਨੇ ਆਡੀਓ ਦੇ ਮਸ਼ਹੂਰ ਜਾਪਾਨੀ ਬ੍ਰਾਂਡ Onkyo ਨਾਲ ਸਮਝੌਤਾ ਕੀਤਾ ਹੈ। ਇਸ ’ਚ ਯੂਜ਼ਰਸ ਨੂੰ Onkyo ਸਾਊਂਡਬਾਰ ਅਤੇ 6ਡੀ ਸਾਊਂਡ ਐਕਸਪੀਰੀਅੰਸ ਮਿਲੇਗਾ।

PunjabKesari

ਇਸ ਤੋਂ ਇਲਾਵਾ ਸਮਾਰਟ ਟੀ.ਵੀ. ਦੀ ਇਹ ਨਵੀਂ ਰੇਂਜ ਡਾਇਮੰਡ ਕਟ ਬੈਜੇਲ ਡਿਜ਼ਾਈਨ ਨਾਲ ਆਉਂਦੀ ਹੈ। ਇਸ ’ਚ ਤੁਹਾਨੂੰ ਮਾਈਕ੍ਰੋ ਡੀਮਿੰਗ, ਮੈਕਸਬ੍ਰਾਈਟ ਡਿਸਪਲੇਅ ਅਤੇ ਐਡਵਾਂਸਡ ਕੰਟ੍ਰਾਸਟ ਰੇਸ਼ੀਓ ਤਕਨੀਕ ਵਰਗੇ ਫੀਚਰਜ਼ ਮਿਲਣਗੇ ਜੋ ਕਿ ਡਿਸਪਲੇਅ ਅਤੇ ਵਿਊਇੰਗ ਕੁਆਲਿਟੀ ਨੂੰ ਦੁਗਣਾ ਕਰਨ ’ਚ ਸਮਰੱਥ ਹਨ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਨਵੇਂ ਸਮਾਰਟ ਟੀ.ਵੀ. ’ਚ Pronto Focal AI Engine ਦੀ ਵਰਤੋਂ ਕੀਤੀ ਗਈ ਹੈ ਜੋ ਕਿ ਪਿਕਚਰ ’ਚ ਏ.ਆਈ. ਐਕਸਪੀਰੀਅੰਸ ਪ੍ਰਦਾਨ ਕਰਦਾ ਹੈ। ਇਹ ਸਾਰੇ ਸਮਾਰਟ ਟੀ.ਵੀ. ਐਂਡ੍ਰਾਇਡ 9.0 ਪਾਈ ਓ.ਐੱਸ. ’ਤੇ ਕੰਮ ਕਰਦੇ ਹਨ।

PunjabKesari


author

Karan Kumar

Content Editor

Related News