ਐਂਡਰਾਇਡ 8.1 ਓਰੀਓ ਨਾਲ ਨਜ਼ਰ ਆਇਆ ਨੋਕੀਆ ਦਾ ਫੀਚਰ ਫੋਨ

09/23/2019 1:00:22 PM

ਗੈਜੇਟ ਡੈਸਕ– ਨੋਕੀਆ ਦਾ ਇਕ ਫੀਚਰ ਫੋਨ ਆਨਲਾਈਨ ਦੇਖਿਆ ਗਿਆ ਹੈ। ਸਾਹਮਣੇ ਆਈ ਇਸ ਦੀ ਇਕ ਵੀਡੀਓ ’ਚ ਡਿਵਾਈਸ ’ਚ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਦਿਖਾਈ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਐਂਡਰਾਇਡ ਆਪਰੇਟਿੰਗ ਸਿਸਟਮ ਵਾਲਾ ਇਹ ਡਿਵਾਈਸ ਮੌਜੂਦਾ ਫੀਚਰ ਫੋਨਜ਼ ਵਰਗਾ ਹੀ ਹੈ ਅਤੇ ਇਸ ਵਿਚ ਪੂਰਾ ਕੀਅ-ਪੈਡ ਦਿੱਕਾ ਗਿਆ ਹੈ। ਇਸ ਨੂੰ ਧਿਆਨ ਨਾਲ ਦੇਖਣ ’ਤੇ ਲੱਗ ਰਿਹਾ ਹੈ ਕਿ ਗੂਗਲ ਆਪਣੇ ਐਂਡਰਾਇਡ ਓ.ਐੱਸ. ਨੂੰ ਫੀਚਰ ਫੋਨ ਫਰੈਂਡਰੀ ਬਣਾਉਣ ’ਤੇ ਕੰਮ ਕਰ ਰਿਹਾ ਹੈ। ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਅਸੀਂ ਕਿਸੇ ਫੀਚਰ ਫੋਨ ’ਚ ਐੰਡਰਾਇਡ ਓ.ਐੱਸ. ਦੇਖਿਆ ਹੋਵੇ। ਪਿਛਲੇ ਦਿਨੀਂ ਸਾਹਮਣੇ ਆਏ ਲੀਕਸ ’ਚ ਗੂਗਲ ਕ੍ਰੋਮ ਦਾ ਟੱਚਲੈੱਸ ਵਰਜ਼ਨ ਦੇਖਣ ਨੂੰ ਮਿਲ ਚੁੱਕਾ ਹੈ।

 

Android Police ਦੀ ਰਿਪੋਰਟ ਮੁਤਾਬਕ, ਛੋਟੀ ਜਿਹੀ ਵੀਡੀਓ ’ਚ ਇਸ ਡਿਵਾਈਸ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਸਾਹਮਣਏ ਆਈਆਂ ਹਨ। ਇਸ ਸਮਾਰਟਫੋਨ ਦਾ ਟੱਚਲੈੱਸ ਐਂਡਰਾਇਡ ਯੂ.ਆਈ. ਅਤੇ ਇਸ ਦੇ ਕੁਝ ਫੀਚਰਜ਼ ਸਾਹਮਣਏ ਆਏ ਹਨ। ਯੂਜ਼ਰਨੇਮ @rider95 ਵਾਲੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ Steemit ’ਤੇ ਪੋਸਟ ਕੀਤਾ ਹੈ। ਇਕ ਹੋਰ ਖਾਸ ਗੱਲ ਇਸ ਯੂ.ਆਈ. ਨਾਲ ਜੁੜੀ ਇਹ ਵੀ ਹੈ ਕਿ ਇਸ ਵਿਚ ਪ੍ਰਸਿੱਧ ਗੇਮ ‘ਸਨੇਕ’ ਦਾ ਟੱਚਲੈੱਸ ਵਰਜ਼ਨ ਵੀ ਦਿੱਤਾ ਗਿਆ ਹੈ। ਵੀਡੀਓ ’ਚ ਯੂਜ਼ਰ ਗੂਗਲ ਮੈਪਸ ਓਪਨ ਰਕਦੇ ਹੋਏ ਦੇਖਿਆ ਜਾ ਸਕਦਾ ਹੈ, ਹਾਲਾਂਕਿ ਐਪ ਓਪਨ ਹੋਣ ਦੀ ਬਜਾਏ ਬੰਦ ਹੋ ਜਾਂਦਾ ਹੈ। 

PunjabKesari

ਸਾਹਮਣੇ ਆਇਆ ਕੋਡਨੇਮ
ਵੀਡੀਓ ’ਚ ਫਰਸਟ-ਪਾਰਟੀ ਗੂਗਲ ਅਤੇ ਐਂਡਰਾਇਡ ਐਪਸ ਦਿਖਾਈ ਦੇ ਰਹੇ ਹਨ, ਜਿਨ੍ਹਾਂ ’ਚ ਕ੍ਰੋਮ, ਯੂਟਿਊਬ, ਕੈਮਰਾ, ਕਾਲ-ਲਾਗ, ਕੈਲਕੁਲੇਟਰ ਅਤੇ ਕਲੰਡਰ ਸ਼ਾਮਲ ਹਨ। ਬਾਕੀ ਐਪਸ ’ਚ ਗੈਲਰੀ, ਕਲਾਕ, ਮਿਊਜ਼ਿਕ, ਫੋਨ, ਕਾਨਟੈਕਟਸ, ਸ਼ੇਅਰ ਫਾਈਲਸ, ਸਾਊਂਡ, ਫੋਨ ਟਿਪਸ ਅਤੇ ਸੈਟਿੰਗਸ ਸ਼ਾਮਲ ਹਨ। ਸਮਾਰਟਫੋਨ ਆਪੇਟਰ ਕਰ ਰਹੇ ਯੂਜ਼ਰ ਨੇ ਸਕਰੀਨ ’ਤੇ ਨੈਵਿਗੇਸ਼ਨ ਕੰਟਰੋਲ ਲਈ ‘D-Pad’ ਦਾ ਇਸਤੇਮਾਲ ਕੀਤਾ ਹੈ। ਇਹ ਸਾਹਮਣੇ ਆਇਆ ਹੈ ਕਿ ਡਿਵਾਈਸ ਦਾ ਕੋਡਨੇਮ ਜਾਂ ਸਿੰਪਲ ਨਾਮ 'Iron GAFP' ਹੋ ਸਕਦਾ ਹੈ। 

PunjabKesari

ਪਿਕਸਲ ਈਵੈਂਟ ਦਾ ਇੰਤਜ਼ਾਰ 
ਨੋਕੀਆ ਦੇ ਨਵੇਂ ਡਿਵਾਈਸ ਨਾਲ ਜੁੜੀ ਇਹ ਜਾਣਕਾਰੀ ਉਦੋਂ ਸਾਹਮਣੇ ਆਈ ਹੈ, ਜਦੋਂ ਅਫਵਾਹਾਂ ਮੁਤਾਬਕ, ਗੂਗਲ ਨੇ ਆਪਣੇ ਕ੍ਰੋਮ ਬ੍ਰਾਊਜ਼ਰ ਦੇ ਟੈੱਚਲੈੱਸ ਵਰਜ਼ਨ ’ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਵੀਡੀਓ ’ਚ ਡਿਵਾਈਸ ’ਚ ਸਾਰੀਆਂ ਚੀਜ਼ਾਂ ਢੰਗ ਨਾਲ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਹਨ ਪਰ ਇਕ ਕ੍ਰੈਸ਼ ਗੂਗਲ ਮੈਪਸ ਐਪ ਓਪਨ ਕਰਦੇ ਸਮੇਂ ਜ਼ਰੂਰ ਦੇਖਣ ਨੂੰ ਮਿਲਿਆ। ਖਾਸ ਗੱਲ ਇਹ ਵੀ ਹੈ ਕਿ ਐਂਡਰਾਇਡ ਬੇਸਡ ਇਹ ਓ.ਐੱਸ. ਮੌਜੂਦਾ ਫੀਚਰ ਫੋਨ ’ਚ ਮਿਲਣ ਵਾਲੇ KaiOS ਤੋਂ ਬਿਹਤਰ ਦਿਖਾਈ ਦੇ ਰਿਹਾ ਹੈ। ਰਿਪੋਰਟਾਂ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗੂਗਲ ਆਪਣੇ ਗੂਗਲ ਪਿਕਲ ਲਾਂਚ ਈਵੈਂਟ ’ਚ ਐਂਡਰਾਇਡ ਦਾ ਇਹ ਖਾਸ ਵਰਜ਼ਨ ਲੈ ਕੇ ਵੀ ਆ ਸਕਦਾ ਹੈ। 

PunjabKesari


Related News