ਨੋਕੀਆ ਦੇ ਐਂਡ੍ਰਾਇਡ ਫੋਨ ''ਚ ਹੋਵੇਗਾ 13MP ਕੈਮਰਾ ਤੇ ਹੋਰ ਵੀ ਕਈ ਬੇਹਤਰੀਨ ਫੀਚਰ
Sunday, Oct 09, 2016 - 03:39 PM (IST)

ਜਲੰਧਰ : ਨੋਕਿਆ ਡੀ1ਸੀ ਸਮਾਰਟਫੋਨ ਦੀਆਂ ਚਰਚਾਵਾਂ ਜ਼ੋਰਾਂ ''ਤੇ ਹਨ। ਇਹ ਨੋਕਿਆ ਦਾ ਪਹਿਲਾ ਸਮਾਰਟਫੋਨ ਹੈ ਜੋ ਐਂਡਰਾਇਡ ਆਪ੍ਰੇਟਿੰਗ ਸਿਸਟਮ ''ਤੇ ਚੱਲੇਗਾ। ਹਾਲਾਂਕਿ ਇਸ ਸਮਾਰਟਫੋਨ ਦੇ ਲਾਂਚ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਗੀਕਬੈਂਚ ਦੇ ਬਾਅਦ ਹੁਣ ਐੱਨਟੂਟੂ ਬੈਂਕਮਾਰਕ ਉੱਤੇ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ। ਐਨਟੂਟੂ ਬੈਂਚਮਾਰਕ ''ਤੇ ਲਿਸਟ ਹੋਈ ਜਾਣਕਾਰੀ ਦੇ ਮੁਤਾਬੁਕ ਇਸ ਵਿਚ ਫੁਲ ਐੱਚ. ਡੀ. ਡਿਸਪਲੇ, 13 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਫ੍ਰੰਟ ਕੈਮਰਾ ਹੋਵੇਗਾ।
ਇਸ ਦੇ ਇਲਾਵਾ ਫੋਨ ਵਿਚ 32 ਜੀ. ਬੀ. ਇੰਟਰਨਲ ਮੈਮੋਰੀ ਹੋਵੇਗੀ। ਇਸ ਦੇ ਇਲਾਵਾ ਐਨਟੂਟ ਬੈਂਚਮਾਰਕ ਦੀ ਮੰਨੀਏ ਤਾਂ ਇਸ ਐਂਡ੍ਰਾਇਡ ਸਮਾਰਟਫੋਨ ਵਿਚ ਸਨੈਪਡ੍ਰੈਗਨ 430 ਚਿਪਸੈੱਟ, 3 ਜੀ. ਬੀ. ਰੈਮ ਹੋਵੇਗੀ ਅਤੇ ਇਹ ਫੋਨ ਐਂਡ੍ਰਾਇਡ 7.0 ਨੁਗਟ ਵਰਜ਼ਨ ਉੱਤੇ ਚੱਲੇਗਾ ।