ਡਿਊਲ ਰੀਅਰ ਕੈਮਰੇ ਨਾਲ ਲਾਂਚ ਹੋਇਆ Nokia C20 Plus

Saturday, Jun 12, 2021 - 02:32 PM (IST)

ਡਿਊਲ ਰੀਅਰ ਕੈਮਰੇ ਨਾਲ ਲਾਂਚ ਹੋਇਆ Nokia C20 Plus

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਆਪਣੇ ਨਵੇਂ ਸਮਾਰਟਫੋਨ Nokia C20 Plus ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਨੋਕੀਆ ਸੀ20 ਪਲੱਸ ਇਸੇ ਸਾਲ ਅਪ੍ਰੈਲ ’ਚ ਗਲੋਬਲੀ ਲਾਂਚ ਹੋਏ ਨੋਕੀਆ ਸੀ20 ਦਾ ਅਪਗ੍ਰੇਡਿਟ ਮਾਡਲ ਹੈ। ਨੋਕੀਆ ਸੀ20 ਪਲੱਸ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਵਾਟਰਡ੍ਰੋਪ ਨੌਚ ਡਿਸਪਲੇਅ ਹੈ। ਇਸ ਦੀ ਬੈਟਰੀ ਨੂੰ ਲੈ ਕੇ ਦੋ ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

Nokia C20 Plus ਦੀ ਕੀਮਤ
ਫੋਨ ਦੀ ਕੀਮਤ 699 ਚੀਨੀ ਯੁਆਨ (ਕਰੀਬ 8,000 ਰੁਪਏ) ਹੈ। ਇਸ ਕੀਮਤ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਿਲੇਗੀ। ਫੋਨ  ਗ੍ਰੇਫਾਈਟ ਬਲੈਕ ਅਤੇ ਓਸ਼ੀਅਨ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ। ਫਿਲਹਾਲ ਫੋਨ ਦੀ ਗਲੋਬਲ ਲਾਂਚਿੰਗ ਨੂੰ ਲੈ ਕੇ ਕੋਈ ਖਬਰ ਨਹੀਂ ਹੈ। 

Nokia C20 Plus ਦੇ ਫੀਚਰਜ਼
ਫੋਨ ’ਚ ਐਂਡਰਾਇਡ 11 (ਗੋ ਐਡੀਸ਼ਨ) ਹੈ। ਇਸ ਤੋਂ ਇਲਾਵਾ ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਫੋਨ ’ਚ ਆਕਟਾ-ਕੋਰ Unisoc SC9863a ਪ੍ਰੋਸੈਸਰ, 3 ਜੀਬੀ. ਰੈਮ+32 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਹੈ। ਕੈਮਰੇ ਨਾਲ ਬਿਊਟੀ ਮੋਡ ਸਮੇਤ ਕਈ ਫੀਚਰਜ਼ ਮਿਲਣਗੇ। 

ਨੋਕੀਆ ਦੇ ਇਸ ਫੋਨ ’ਚ ਕੁਨੈਕਟੀਵਿਟੀ ਲਈ 4G LTE, Wi-Fi 802.11 b/g/n, ਬਲੂਟੂਥ v4.2, GPS/A-GPS, FM ਰੇਡੀਓ, ਮਾਈਕ੍ਰੋ-ਯੂ.ਐੱਸ.ਬੀ. ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਇਸ ਵਿਚ 4950mAh ਦੀ ਬੈਟਰੀ ਹੈ ਜਿਸ ਨਾਲ 10 ਵਾਟ ਦੀ ਚਾਰਜਿੰਗ ਸੁਪੋਰਟ ਹੈ। 


author

Rakesh

Content Editor

Related News