ਨੋਕੀਆ ਦਾ ਸਸਤਾ ਸਮਾਰਟਫੋਨ ਭਆਰ ''ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ
Thursday, Mar 23, 2023 - 01:14 PM (IST)

ਗੈਜੇਟ ਡੈਸਕ- ਐੱਚ.ਐੱਮ.ਡੀ. ਗਲੋਬਲ ਨੇ ਭਾਰਤ 'ਚ ਆਪਣੇ ਨਵੇਂ ਫੋਨ Nokia C12 Pro ਨੂੰ ਲਾਂਚ ਕਰ ਦਿੱਤਾ ਹੈ। ਨੋਕੀਆ ਸੀ12 ਪ੍ਰੋ ਨੂੰ ਐਂਟਰੀ ਲੈਵਲ ਸਮਾਰਟਫੋਨ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਨੋਕੀਆ ਸੀ12 ਨੂੰ ਵੀ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ। ਇਸ ਫੋਨ ਨੂੰ 5,999 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਨੋਕੀਆ ਸੀ12 ਪ੍ਰੋ ਫੋਨ ਨੂੰ 7 ਹਜ਼ਾਰ ਰੁਪੇ ਤੋਂ ਵੀ ਘੱਟ ਕੀਮਤ 'ਚ ਪੇਸ਼ ਕੀਤਾ ਗਿਆ ਹੈ।
Nokia C12 Pro ਦੀ ਕੀਮਤ
ਨੋਕੀਆ ਦੇ ਨਵੇਂ ਫੋਨ ਨੂੰ ਦੋ ਰੈਮ ਆਪਸ਼ਨ ਅਤੇ ਤਿੰਨ ਕਲਰ ਆਪਸ਼ਨ ਲਾਈਟ ਮਿੰਟ, ਚਾਰਕੋਲ ਅਤੇ ਡਾਰਕ ਸਿਆਨ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 2 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,999 ਰੁਪਏ ਅਤੇ 3 ਜੀ.ਬੀ.+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,499 ਰੁਪਏ ਰੱਖੀ ਗਈ ਹੈ।
Nokia C12 Pro ਦੇ ਫੀਚਰਜ਼
ਫੋਨ 'ਚ 6.3 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ ਜੋ 60Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ। ਫੋਨ 'ਚ ਡਿਊਲ ਸਿਮ ਸਪੋਰਟ ਦਿੱਤਾ ਗਿਆ ਹੈ। ਫੋਨ 4ਜੀ ਕੁਨੈਕਟੀਵਿਟੀ ਦੇ ਨਾਲ ਆਉਂਦਾ ਹੈ। ਇਸ ਵਿਚ ਆਕਟਾ-ਕੋਰ ਯੂਨੀਸੋਕ ਚਿਪਸੈੱਟ ਮਿਲਦਾ ਹੈ। ਫੋਨ ਦੇ ਨਾਲ ਦੋ ਸਟੋਰੇਜ ਆਪਸ਼ਨ ਮਿਲਦੇ ਹਨ।
ਫੋਨ 'ਚ ਐਂਡਰਾਇਡ 12 (ਗੋ-ਐਡੀਸ਼ਨ) ਮਿਲਦਾ ਹੈ। ਕੰਪਨੀ ਫੋਨ ਦੇ ਨਾਲ ਦੋ ਸਾਲ ਦੇ ਸਕਿਓਰਿਟੀ ਅਪਡੇਟ ਵੀ ਦੇਣ ਵਾਲੀ ਹੈ। ਨਾਲ ਹੀ ਨੋਕੀਆ ਸੀ12 ਪ੍ਰੋ ਲਈ 12 ਮਹੀਨਿਆਂ ਦੀ ਰਿਪਲੇਸਮੈਂਟ ਗਾਰੰਟੀ ਮਿਲ ਰਹੀ ਹੈ।
ਫੋਨ 'ਚ 8 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਮਿਲਦਾ ਹੈ। ਇਸਦੇ ਨਾਲ ਐੱਲ.ਈ.ਡੀ. ਫਲੈਸ਼ ਦਾ ਵੀ ਸਪੋਰਟ ਹੈ। ਫੋਨ 'ਚ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਕੰਪਨੀ ਨੇ ਫੋਨ ਦੀ ਬੈਟਰੀ ਸਮਰਥਾ ਦੀ ਜਾਣਕਾਰੀ ਨਹੀਂ ਦਿੱਤੀ।