15,000 ਰੁਪਏ ਸਸਤਾ ਹੋਇਆ ਨੋਕੀਆ ਦਾ 6 ਕੈਮਰਿਆਂ ਵਾਲਾ ਫੋਨ
Monday, Feb 24, 2020 - 04:12 PM (IST)

ਗੈਜੇਟ ਡੈਸਕ– ਨੋਕੀਆ ਦਾ ਇਕ ਧਾਂਸੂ ਸਮਾਰਟਫੋਨ ਸਸਤਾ ਹੋ ਗਿਆ ਹੈ। ਇਹ ਸਮਾਰਟਫੋਨ ਨੋਕੀਆ 9 ਪਿਊਰਵਿਊ ਹੈ। ਨੋਕੀਆ ਦੇ ਇਸ ਦਮਦਾਰ ਸਮਾਰਟਫੋਨ ਦੀ ਕੀਮਤ ’ਚ 15,000 ਰੁਪਏ ਦੀ ਕਟੌਤੀ ਹੋਈ ਹੈ। ਨੋਕੀਆ ਦੇ ਇਸ ਫੋਨ ਦੇ ਰੀਅਰ ’ਚ 5 ਕੈਮਰੇ ਹਨ, ਜਦਕਿ ਫਰੰਟ ’ਚ ਇਕ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੈ। ਨੋਕੀਆ ਦੀ ਅਧਿਕਾਰਤ ਵੈੱਬਸਾਈਟ ’ਤੇ Nokia 9 Pureview ਸਮਾਰਟਫੋਨ 34,999 ਰੁਪਏ ’ਚ ਵਿਕ ਰਿਹਾ ਹੈ। ਇਹ 2019 ਦਾ ਨੋਕੀਆ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ।
34,999 ਰੁਪਏ ’ਚ ਮਿਲ ਰਿਹਾ ਹੈ Nokia 9 Pureview
Nokia 9 Pureview ਸਮਾਰਟਫੋਨ ਭਾਰਤ ’ਚ 49,999 ਰੁਪਏ ਦੀ ਕੀਮਤ ’ਤੇ ਲਾਂਚ ਹੋਇਆ ਸੀ। ਹੁਣ ਇਹ ਫੋਨ ਨੋਕੀਆ ਦੀ ਵੈੱਬਸਾਈਟ ’ਤੇ 34,999 ਰੁਪਏ ’ਚ ਮਿਲ ਰਿਹਾ ਹੈ। ਯਾਨੀ ਕੰਪਨੀ ਨੇ ਇਸ ਫੋਨ ਦੀ ਕੀਮਤ ’ਚ 15,000 ਰੁਪਏ ਦੀ ਕਟੌਤੀ ਕੀਤੀ ਹੈ। ਨੋਕੀਆ 9 ਪਿਊਰਵਿਊ ਸਮਾਰਟਫੋਨ ਪਿਛਲੇ ਸਾਲ ਭਾਰਤ ’ਚ ਲਾਂਚ ਹੋਇਆ ਸੀ ਅਤੇ ਇਸ ਤੋਂ ਬਾਅਦ ਪਹਿਲੀ ਵਾਰ ਇਸ ਦੀ ਕੀਮਤ ਘਟਾਈ ਗਈ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਓ ਕਿ ਨੋਕੀਆ ਦੇ ਇਸ ਫੋਨ ’ਚ ਕੀਤੀ ਗਈ ਇਹ ਕਟੌਤੀ ਪਰਮਾਨੈਂਟ ਹੈ ਜਾਂ ਟੈਂਪਰਰੀ। ਕੁਝ ਕ੍ਰੈਡਿਟ ਕਾਰਡਸ ’ਤੇ ਇਹ ਫੋਨ 9 ਮਹੀਨੇ ਤਕ ਨੋ-ਕਾਸਟ ਈ.ਐੱਮ.ਆਈ. ਦੇ ਨਾਲ ਲਿਸਟਿਡ ਹੈ।