Nokia ਨੇ ਭਾਰਤ ’ਚ ਲਾਂਚ ਕੀਤਾ 65 ਇੰਚ ਦਾ ਸਮਾਰਟ ਟੀਵੀ, ਜਾਣੋ ਕੀਮਤ

Saturday, Aug 01, 2020 - 01:56 PM (IST)

Nokia ਨੇ ਭਾਰਤ ’ਚ ਲਾਂਚ ਕੀਤਾ 65 ਇੰਚ ਦਾ ਸਮਾਰਟ ਟੀਵੀ, ਜਾਣੋ ਕੀਮਤ

ਗੈਜੇਟ ਡੈਸਕ– ਨੋਕੀਆ ਨੇ ਭਾਰਤ ’ਚ ਆਪਣਾ 65 ਇੰਚ ਦਾ ਸਮਾਰਟ ਟੀਵੀ ਲਾਂਚ ਕਰ ਦਿੱਤਾ ਹੈ। ਐਂਡਰਾਇਡ 10 ’ਤੇ ਅਧਾਰਿਤ ਇਸ ਟੀਵੀ ’ਚ ਕੰਪਨੀ ਨੇ ਉੱਚੀ ਆਵਾਜ਼ ਲਈ ਜੇ.ਬੀ.ਐੱਲ. ਦੇ ਸਪੀਕਰ ਦਿੱਤੇ ਹਨ। ਇਸ 65 ਇੰਚ ਦੇ ਸਮਾਰਟ ਟੀਵੀ ਦੀ ਕੀਮਤ 64,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ 6 ਅਗਸਤ ਤੋਂ ਕੰਪਨੀ ਦੀ ਅਧਿਕਾਰਤ ਸਾਈਟ ਅਤੇ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਸ਼ੁਰੂ ਹੋਵੇਗੀ। ਆਫਰਸ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਸਟੈਂਡਰਡ ਚਾਰਟਡ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦਾਰੀ ਕਰਨ ’ਤੇ 10 ਫੀਸਦੀ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਇਸ ਸਮਾਰਟ ਟੀਵੀ ਨੂੰ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਨਾਲ ਵੀ ਖਰੀਦ ਸਕਦੇ ਹੋ। 

PunjabKesari

Nokia 65 ਇੰਚ ਸਮਾਰਟ ਟੀਵੀ ਦੀਆਂ ਖੂਬੀਆਂ
- ਨੋਕੀਆ ਦਾ 65 ਇੰਚ ਦਾ ਇਹ ਸਮਾਰਟ ਟੀਵੀ UHD ਡਿਸਪਲੇਅ ਨੂੰ ਸੁਪੋਰਟ ਕਰਦਾ ਹੈ ਜਿਸ ਦਾ ਰੈਜ਼ੋਲਿਊਸ਼ਨ 2840x2160 ਪਿਕਸਲ ਹੈ। 
- ਇਹ ਸਮਾਰਟ ਟੀਵੀ 1 ਗੀਗਾਹਰਟਜ਼ PureX ਕਵਾਡ-ਕੋਰ ਕਾਰਟੈਕਸ ਏ53 ਪ੍ਰੋਸੈਸਰ ਨਾਲ ਆਉਂਦਾ ਹੈ। 
- ਗ੍ਰਾਫਿਕਸ ਲਈ ਮਾਲੀ 450MP4 GPU ਵੀ ਇਸ ਵਿਚ ਦਿੱਤਾ ਗਿਆ ਹੈ। 
- ਰੈਮ 2.25 ਜੀ.ਬੀ. ਅਤੇ ਸਟੋਰੇਜ 16 ਜੀ.ਬੀ. ਦੀ ਹੈ। 
- ਇਸ ਸਮਾਰਟ ਟੀਵੀ ’ਚ ਇਨ-ਬਿਲਟ ਕ੍ਰੋਮਕਾਸਟ, ਗੂਗਲ ਪਲੇਅ ਸਟੋਰ ਅਤੇ ਗੂਗਲ ਅਸਿਸਟੈਂਟ ਦੀ ਸੁਪੋਰਟ ਦਿੱਤੀ ਗਈ ਹੈ। 
- ਬਿਹਤਰੀਨ ਸਾਊਂਡ ਲਈ ਇਸ ਟੀਵੀ ’ਚ 24 ਵਾਟ ਦੀ ਪਾਵਰ ਵਾਲੇ ਸਪੀਕਰ ਮਿਲਣਗੇ ਜੋ DTS TruSurround ਨਾਲ ਲੈਸ ਹਨ। 
- ਕੁਨੈਕਟੀਵਿਟੀ ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਸਮਾਰਟ ਟੀਵੀ ’ਚ ਬਲੂਟੂਥ ਵਰਜ਼ਨ 5.0, ਵਾਈ-ਫਾਈ, ਜੀ.ਪੀ.ਐੱਸ., ਈਥਰਨੈੱਟ ਪੋਰਟ ਅਤੇ ਯੂ.ਐੱਸ.ਬੀ. 3.0 ਵਰਗੇ ਫੀਚਰਜ਼ ਦਿੱਤੇ ਹਨ। 


author

Rakesh

Content Editor

Related News