Nokia 6 ਸਮਾਰਟਫੋਨ ਅੱਜ ਅਮੇਜ਼ਨ ਇੰਡੀਆ ''ਤੇ ਸੇਲ ਲਈ ਹੋਵੇਗਾ ਉਪਲੱਬਧ, ਜਾਣੋ ਸਪੈਸੀਫਿਕੇਸ਼ਨ
Wednesday, Aug 23, 2017 - 11:03 AM (IST)

ਜਲੰਧਰ-HMD ਗਲੋਬਲ ਦੇ ਮਿਡ ਰੇਂਜ ਐਂਡਰਾਇਡ ਸਮਾਰਟਫੋਨ ਨੋਕੀਆ 6 ਬੁੱਧਵਾਰ ਨੂੰ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਅੱਜ ਅਮੇਜ਼ਨ ਇੰਡੀਆ 'ਤੇ ਦੁਪਹਿਰ 12 ਵਜੇ ਖਰੀਦਣ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਭਾਰਤ 'ਚ ਪਹਿਲੀ ਵਾਰ ਜੂਨ ਮਹੀਨੇ 'ਚ ਨੋਕੀਆ 3 ਅਤੇ ਨੋਕੀਆ 5 ਸਮਾਰਟਫੋਨ ਨਾਲ ਲਾਂਚ ਹੋਇਆ ਸੀ। ਜਿੱਥੇ ਦੂਜੇ ਦੋ ਸਮਾਰਟਫੋਨਜ਼ ਨੂੰ ਪਹਿਲਾ ਹੀ ਆਫਲਾਈਨ ਸਟੋਰ ਰਾਹੀਂ ਉਪਲੱਬਧ ਕਰਵਾ ਦਿੱਤਾ ਗਿਆ ਹੈ, ਉੱਥੇ ਨੋਕੀਆ 6 ਸਮਾਰਟਫੋਨ ਦੀ ਅੱਜ ਪਹਿਲੀ ਵਾਰ ਸੇਲ ਹੋਵੇਗੀ । ਅਮੇਜ਼ਨ ਫੋਨ ਲਈ ਲਾਂਚ ਆਫਰ ਵੀ ਲਿਸਟ ਕੀਤੇ ਹਨ। ਇਨ੍ਹਾਂ 'ਚ ਵੋਡਾਫੋਨ ਦਾ ਫਰੀ ਬੰਡਲ ਡਾਟਾ ਆਫਰ ਵੀ ਸ਼ਾਮਿਲ ਹੈ। ਨੋਕੀਆ 6 ਸਮਾਰਟਫੋਨ ਬੁੱਧਵਾਰ ਨੂੰ ਹੋਣ ਵਾਲੀ ਪਹਿਲੀ ਸੇਲ ਸੋਮਵਾਰ ਨੂੰ ਰਜਿਸਟਰੇਸ਼ਨ ਬੰਦ ਹੋ ਗਈ ਸੀ ਅਤੇ ਜੋ ਲੋਕ ਰਜਿਸਟਰ ਕਰ ਹੋਏ ਹਨ, ਉਹ 30 ਅਗਸਤ ਨੂੰ ਹੋਣ ਵਾਲੀ ਅਗਲੀ ਸੇਲ 'ਚ ਹਿੱਸਾ ਲੈ ਸਕਦੇ ਹਨ। ਨੋਕੀਆ 6 ਸਮਾਰਟਫੋਨ ਨੂੰ ਮੈਟ ਬਲੈਕ , ਸਿਲਵਰ ਅਤੇ ਟੈਮਪਰਡ ਬਲੂ ਕਲਰ ਵੇਰੀਐਂਟ 'ਚ ਉਪਲੱਬਧ ਕਰਵਾਇਆ ਜਾਵੇਗਾ।
ਨੋਕੀਆ 6 ਸਮਾਰਟਫੋਨ ਦੀ ਭਾਰਤ 'ਚ ਲਾਂਚ ਆਫਰ-
ਅਮੇਜ਼ਨ ਇੰਡੀਆ ਦੇ ਲਾਂਚ ਆਫਰ ਦੀ ਗੱਲ ਕਰੀਏ ਤਾਂ ਅਮੇਜ਼ਨ ਪ੍ਰਾਈਮ ਮੈਂਬਰ ਨੂੰ ਅਮੇਜ਼ਨ ਪੇਅ ਬੈਲੇਂਸ ਰਾਹੀਂ ਫੋਨ ਖਰੀਦਣ 'ਤੇ 1000 ਰੁਪਏ ਦਾ ਕੈਸ਼ਬੈਕ ਮਿਲੇਗਾ। ਵੋਡਾਫੋਨ ਯੂਜ਼ਰ ਨੂੰ ਆਪਣੇ ਨੋਕੀਆ 6'ਤੇ 5 ਮਹੀਨਿਆਂ ਲਈ 249 ਰੁਪਏ ਪ੍ਰਤੀ ਮਹੀਨੇ 'ਤੇ 10GB ਡਾਟਾ ਵੀ ਮਿਲੇਗਾ । ਇਸ ਤੋਂ ਇਲਾਵਾ ਫੋਨ ਖਰੀਦਣ ਵਾਲੇ ਸਾਰੇ ਗਾਹਕਾਂ ਨੂੰ ਕਿੰਡਲ ਈਬੁਕਸ 'ਤੇ 80% ਆਫ(300 ਰੁਪਏ ਤੱਕ) ਦੀ ਛੂਟ ਮਿਲੇਗੀ ਅਤੇ Makemytrip.com 'ਤੇ 2500 ਰੁਪਏ ਤੱਕ ਦੀ ਛੂਟ (1800 ਰੁਪਏ ਹੋਟਲ 'ਤੇ 700 ਰੁਪਏ ਘਰੇਲੂ ਫਲਾਈਟ 'ਤੇ) ਪ੍ਰਾਪਤ ਹੋਵੇਗਾ।
ਸਪੈਸੀਫਿਕੇਸ਼ਨ-
ਨੋਕੀਆ 6 ਸਮਾਰਟਫੋਨ ਐਂਡਰਾਇਡ 7.1.1 ਨੂਗਟ 'ਤੇ ਚੱਲੇਗਾ ਅਤੇ ਇਸ 'ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇਅ ਹੈ, ਜੋ 2.5 ਡੀ ਗੋਰਿਲਾ ਗਲਾਸ ਨਾਲ ਆਉਂਦਾ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 430 ਚਿਪਸੈੱਟ ਨਾਲ 3GB ਰੈਮ, ਇਨਬਿਲਟ ਸਟੋਰੇਜ 32GB ਹੈ। ਨੋਕੀਆ 6 ਸਮਾਰਟਫੋਨ ਇਕ ਡਿਊਲ ਸਿਮ ਫੋਨ ਹੈ ਅਤੇ ਇਸ 'ਚ 3000mAh ਬੈਟਰੀ ਦਿੱਤੀ ਗਈ ਹੈ। ਨੋਕੀਆ 6 ਸਮਾਰਟਫੋਨ ਦੀ ਯੂਨੀਬਾਡੀ ਨੂੰ 6000 ਸੀਰੀਜ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਹੋਮ ਬਟਨ ਹੀ ਫਿੰਗਰਪ੍ਰਿੰਟ ਸੈਂਸਰ ਵੀ ਹੈ । ਇਸ 'ਚ f/2.0 ਅਪਚਰ ਵਾਲਾ 16 ਮੈਗਾਪਿਕਸਲ ਰਿਅਰ ਕੈਮਰਾ ਹੈ, ਜੋ ਫੇਜ ਡਿਟੈਕਸ਼ਨ ਆਟੋ ਫੋਕਸ ਅਤੇ ਡਿਊਲ ਟੋਨ ਫਲੈਸ਼ ਨਾਲ ਲੈਸ ਹੈ ਸੈਲਫੀ ਲਈ f/2.0 ਅਪਚਰ ਵਾਲਾ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ ਡੌਲਬੀ ਐਟਾਮਸ ਟੈਕਨਾਲੌਜੀ ਨਾਲ ਆਉਦਾ ਹੈ ਅਤੇ ਤੇਜ਼ ਆਵਾਜ਼ ਲਈ ਡਿਊਲ ਐਮਪਲੀਫਾਇਰ ਦਿੱਤੇ ਗਏ ਹਨ।