Nokia 6.2 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

10/11/2019 12:59:47 PM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Nokia 6.2 ਲਾਂਚ ਕਰ ਦਿੱਤਾ ਹੈ। ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ’ਤੇ ਇਹ ਵਿਕਰੀ ਲਈ ਹੁਣ ਤੋਂ ਹੀ ਉਪਲੱਬਧ ਹੋ ਗਿਆ ਹੈ। ਫੋਨ ਦਾ ਸਭ ਤੋਂ ਖਾਸ ਫੀਚਰ ਇਸ ਵਿਚ ਦਿੱਤਾ ਗਿਆ ਸਰਕੁਲਰ ਮਡਿਊਲ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਫਿਲਹਾਲ ਇਹ ਫੋਨ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਅਤੇ ਸਿਰੇਮਿਕ ਬਲੈਕ ਕਲਰ ’ਚ ਹੀ ਉਪਲੱਬਧ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 15,999 ਰੁਪਏ ਰੱਖੀ ਹੈ। 

ਹਾਲਾਂਕਿ ਵੈੱਬਸਾਈਟ ’ਤੇ 10 ਹਜ਼ਾਰ ਤੋਂ ਜ਼ਿਆਦਾ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਹਕ ਨੋ ਕਾਸਟ ਈ.ਐੱਮ.ਆਈ., ਐੱਚ.ਡੀ.ਐੱਫ.ਸੀ. ਬੈਂਕ ਡੈਬਿਟ ਕਾਰਡ ’ਤੇ 10 ਫੀਸਦੀ ਕੈਸ਼ਬੈਕ ਅਤੇ HSBC ’ਤੇ 5 ਫੀਸਦੀ ਦੇ ਕੈਸ਼ਬੈਕ ਦਾ ਫਾਇਦਾ ਵੀ ਲੈ ਸਕਦੇ ਹਨ। 

ਫੀਚਰਜ਼
ਡਿਜ਼ਾਈਨ ਦੇ ਮਾਮਲੇ ’ਚ ਨੋਕੀਆ 6.2 ਕਾਫੀ ਹੱਦ ਤਕ ਨੋਕੀਆ 7.2 ਵਰਗਾ ਹੀ ਹੈ। ਇਸ ਵਿਚ 2.5ਡੀ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਦੇ ਨਾਲ 6.3 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 636 SoC ਪ੍ਰੋਸੈਸਰ ਮਿਲਦਾ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 16+5+8 ਮੈਗਾਪਿਕਸਲ ਦੇ ਸੈਂਸਰ ਹਨ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆਹੈ। ਐਂਡਰਾਇਡ 9 ਪਾਈ ’ਤੇ ਕੰਮ ਕਰਨ ਵਾਲੇ ਨੋਕੀਆ 6.2 ’ਚ 3500mAh ਦੀ ਬੈਟਰੀ ਦਿੱਤੀ ਗਈ ਹੈ। 


Related News