ਇਸ ਸਾਲ ਲਾਂਚ ਹੋ ਸਕਦੇ ਹਨ Nokia ਦੇ ਇਹ ਸਮਾਰਟਫੋਨਸ
Friday, Aug 26, 2016 - 05:54 PM (IST)
ਜਲੰਧਰ - Nokia ਨੇ ਆਪਣਾ ਮੋਬਾਇਲ ਫੋਨ ਬਿਜ਼ਨੈੱਸ ਮਾਇਕ੍ਰੋਸਾਫਟ ਨੂੰ ਸਾਲ 2014 ''ਚ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ ਵੇਚ ਦਿੱਤਾ ਸੀ ਅਤੇ 2015 ਦੇ ਬਾਅਦ ਇਸ ਕੰਪਨੀ ਦੇ ਫੋਨ ਵੀ ਵਿਕਣੇ ਬੰਦ ਹੋ ਗਏ। ਉਮੀਦ ਕੀਤੀ ਗਈ ਹੈ ਕਿ ਇਹ ਕੰਪਨੀ ਇਸ ਸਾਲ ਮੋਬਾਇਲ ਬਿਜ਼ਨੈੱਸ ''ਚ ਵਾਪਸੀ ਕਰਨ ਜਾ ਰਹੀ ਹੈ।
ਹਾਲ ਹੀ ''ਚ ਦੋ ਨਵੇਂ ਨੋਕਿਆ ਐਂਡ੍ਰਾਇਡ ਪਾਵਰਡ ਸਮਾਰਟਫੋਨਸ Geekbench ਵੈੱਬਸਾਈਟ ''ਤੇ ਲਿਸਟ ਕੀਤੇ ਗਏ ਹਨ, ਜਿਨ੍ਹਾਂ ਦੇ ਮਾਡਲ ਨੰਬਰ Nokia-5320 ਅਤੇ Nokia RM-1490 ਹਨ। ਦਿੱਤੀ ਗਈ ਰਿਪੋਰਟ ਦੇ ਮੁਤਾਬਕ ਇਹ ਫੋਨਸ ਮੇਟਲ ਡਿਜ਼ਾਈਨ ਦੇ ਨਾਲ 9P68 ਸਰਟੀਫਾਇਡ ਹੋਣਗੇ ਮਤਲਬ ਵਾਟਰ ਅਤੇ ਡਸਟ ਰੇਸਿਸਟੇਂਟ ਫੀਚਰ ਨਾਲ ਲੈਸ।
ਲਿਸਟ ਕੀਤੇ ਗਏ Nokia 5320 ਦੇ ਫੀਚਰਸ -
ਪ੍ਰੋਸੈਸਰ - 2.27ghz ਕਵਾਡ-ਕੋਰ ਕੁਆਲਕਮ ਸਨੈਪਡ੍ਰੈਗਨ
ਓ . ਐੱਸ - ਐਂਡ੍ਰਾਇਡ 4.4.4 ਕਿੱਟਕੈਟ
ਰੈਮ - 2GB
ਇੰਟਰਨਲ ਸਟੋਰੇਜ - 16GB
ਲਿਸਟ ਕੀਤੇ ਗਏ Nokia RM-1490 ਦੇ ਫੀਚਰਸ -
ਪ੍ਰੋਸੈਸਰ - 500M8Z AMD A8-5545M
ਰੈਮ - 2GB
