ਨੋਕੀਆ 3310 ਦੀ ਸ਼ਿਪਿੰਗ ਹੋਈ ਸ਼ੁਰੂ, ਕੰਪਨੀ ਨੇ ਟਵੀਟ ''ਤੇ ਦਿੱਤੀ ਜਾਣਕਾਰੀ
Friday, May 05, 2017 - 04:24 PM (IST)

ਜਲੰਧਰ- ਨੋਕੀਆ ਨੇ ਇਕ ਟਵੀਟ ''ਚ ਇਹ ਐਲਾਨ ਕੀਤਾ ਹੈ ਕਿ 3310 ਦੀ ਸ਼ਿਪਿੰਗ ਹੁਣ ਸ਼ੁਰੂ ਹੋ ਚੁੱਕੀ ਹੈ। ਨੋਕੀਆ ਮੋਬਾਇਲ ਨੇ ਟਵਿੱਟਰ ''ਤੇ ਟਵੀਟ ਕੀਤਾ ਇਹ ਪੋਸਟ ਤੁਹਾਡਾ 17 ਸਾਲਾਂ ਦਾ ਇੰਤਜ਼ਾਰ ਹੋਇਆ ਖਤਮ, #Nokia3310 ਦੀ ਸ਼ਿਪਿੰਗ ਹੋਈ ਸ਼ੁਰੂ। ਇਸ ਨਾਲ ਕੰਪਨੀ ਨੇ ਇਕ ਸ਼ਿਪਿੰਗ ਨਾਲ ਸੰਬੰਧਿਤ ਇਕ ਵੀਡੀਓ ਵੀ ਪੋਸਟ ਕੀਤੀ ਹੈ। ਵੀਡੀਓ ''ਚ ਕਿਹਾ ਗਿਆ ਹੈ ਕਿ ਕੀ ਤੁਸੀਂ ਤਿਆਰ ਹੋ? ਮੈਂ ਆ ਰਿਹਾ ਹਾਂ। ਨੋਕੀਆ 3310 ਨੂੰ ਫਰਵਰੀ ''ਚ ਹੋਏ MW3 ਈਵੈਂਟ ''ਚ ਪੇਸ਼ ਕੀਤਾ ਗਿਆ ਸੀ। ਨੋਕੀਆ 3310 ਚਾਰ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ। ਵਰਮ ਰੈੱਡ, ਯੈਲੋ, ਡਾਰਕ ਬਲੂ ਅਤੇ ਗ੍ਰੇ।
ਫੋਨ ਦੇ ਫੀਚਰਸ -
ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ ਕਈ ਸਾਰੇ ਜ਼ਬਰਦਸਤ ਫੀਚਰਸ ਦੇਖਮ ਨੂੰ ਮਿਲ ਰਹੇ ਹਨ। ਇਸ ਰੀਲਾਂਚ ਹੋਏ ਨੋਕੀਆ 3310 ''ਚ 2.4 ਇੰਚ ਦੀ ਕਵਰਡ ਡਿਸਪਲੇ ਦਿੱਤਾ ਗਿਆ ਹੈ। ਇਸ ਫੋਨ ''ਚ 16 ਜੀ. ਬੀ. ਦੀ ਇੰਟਰਨਲ ਮੈਮਰੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ''ਚ ਅਪਗ੍ਰੇਡਡ ਵਰਜਨ ''ਚ 2 ਮੈਗਾਪਿਕਸਲ ਦਾ ਕੈਮਰਾ ਵੀ ਮਿਲੇਗਾ। ਕਾਲਿੰਗ ਅਤੇ ਮੈਸੇਜਿੰਗ ਲਈ 27 ਕਨੈਕਟੀਵਿਟੀ ਦਿੱਤੀ ਗਈ ਹੈ। ਇਸ ਫੋਨ ਦਾ ਵਜਨ ਕਰੀਬ 79.6 ਗ੍ਰਾਮ ਹੈ। ਨਾਲ ਹੀ ਇਸ ਦੀ ਬੈਟਰੀ 1200 ਐੱਮ. ਏ. ਐੱਚ. ਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਦੀ ”SP ਬੈਟਰੀ ਹੈ, ਜੋ ਇਕ ਮਹੀਨੇ ਤੱਕ ਦਾ ਸਟੈਂਡ-ਬਾਏ ਟਾਈਮ ਅਤੇ 22.1 ਘੰਟੇ ਤੱਕ ਦਾ ਟਾਕਟਾਈਮ ਦਿੰਦੀ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਮਾਰਟਫੋਨ ਗਲਾਸ ਫਿਨੀਸ਼ ਵਾਲੇ ਵਰਮ ਰੈੱਡ ਅਤੇ ਯੈਲੋ ਕਲਰ ''ਚ ਮਿਲੇਗਾ। ਇਸ ਤੋਂ ਇਲਾਵਾ ਮੈਟ ਫਿਨੀਸ਼ ਵਾਲੇ ਡਾਰਕ ਬਲੂ ਅਤੇ ਗ੍ਰੇ ਕਲਰ ''ਚ ਵੀ ਉਪਲੱਬਧ ਹੋਵੇਗਾ। ਇਸ ''ਚ ਸਨੇਕ ਗੇਮ ਦੀ ਵੀ ਵਾਪਸੀ ਹੋਈ ਹੈ। ਨੋਕੀਆ 3310 ਪੁਰਾਣੇ ਫੋਨ ਦਾ ਨਵਾਂ ਅਵਤਾਰ ਹੈ।