IP68 ਰੇਟਿੰਗ ਤੇ ਕਾਲਿੰਗ ਫੀਚਰ ਨਾਲ NoiseFit Halo ਸਮਾਰਟਵਾਚ ਭਾਰਤ ''ਚ ਲਾਂਚ
Tuesday, Feb 28, 2023 - 02:08 PM (IST)
ਗੈਜੇਟ ਡੈਸਕ- ਘਰੇਲੂ ਕੰਪਨੀ Noise ਨੇ ਆਪਣੀ ਨਵੀਂ ਸਮਾਰਟਵਾਚ NoiseFit Halo ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। NoiseFit Halo ਦੇ ਨਾਲ 1.43 ਇੰਚ ਦੀ ਰਾਊਂਡ ਐਮੋਲੇਡ ਡਿਸਪਲੇਅ ਹੈ ਜਿਸਦੇ ਨਾਲ 466x466 ਪਿਕਸਲ ਦਾ ਰੈਜ਼ੋਲਿਊਸ਼ਨ ਮਿਲਦਾ ਹੈ। NoiseFit Halo ਦੇ ਨਾਲ 150 ਵਾਚ ਫੇਸਿਜ਼ ਵੀ ਮਿਲਦੇ ਹਨ ਅਤੇ ਕਈ ਹੈਲਥ ਫੀਚਰਜ਼ ਹਨ। NoiseFit Halo ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ।
NoiseFit Halo ਦੀ ਕੀਮਤ
NoiseFit Halo ਦੀ ਕੀਮਤ 3,999 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਐਮਾਜ਼ੋਨ ਇੰਡੀਆ ਅਤੇ ਕੰਪਨੀ ਦੀ ਸਾਈਟ 'ਤੇ ਸ਼ੁਰੂ ਹੋ ਚੁੱਕੀ ਹੈ। ਇਸ ਸਮਾਰਟਵਾਚ ਨੂੰ ਸਟੇਟਮੈਂਟ ਬਲੈਕ, ਜੈੱਟ ਬਲੈਕ, ਕਲਾਸਿਕ ਬਲੈਕ, ਵਿੰਟੇਜ ਬ੍ਰਾਊਨ, ਫਾਰੇਸਟ ਗਰੀਨ ਅਤੇ ਫਿਅਰੀ ਓਰੇਂਜ ਕਲਰ 'ਚ ਖਰੀਦਿਆ ਜਾ ਸਕਦਾ ਹੈ।
NoiseFit Halo ਦੇ ਫੀਚਰਜ਼
NoiseFit Halo ਦੇ ਨਾਲ 1.43 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ ਜਿਸਦਾ ਰੈਜ਼ੋਲਿਊਸ਼ਨ 466×466 ਪਿਕਸਲ ਹੈ। ਵਾਚ ਦੇ ਨਾਲ ਆਲਵੇਜ ਆਨ ਡਿਸਪਲੇਅ ਫੀਚਰ ਵੀ ਮਿਲਦਾ ਹੈ। ਇਸਦੇ ਨਾਲ ਸਿਲੀਕਾਨ, ਟੈਕਸਚਰ ਲੈਦਰ ਅਤੇ ਸਟੈਂਡਰਡ ਸਿਲੀਕਾਨ ਦੇ ਸਟ੍ਰੈਪ ਮਿਲਣਗੇ। NoiseFit Halo ਦੇ ਨਾਲ ਬਲੂਟੁੱਥ ਕਾਲਿੰਗ ਵੀ ਮਿਲਦੀ ਹੈ ਜਿਸਦੇ ਨਾਲ Tru Sync ਅਤੇ hence ਦਾ ਸਪੋਰਟ ਹੈ ਜਿਸਨੂੰ ਲੈ ਕੇ ਕੁਇਕ ਪੇਅਰਿੰਗ ਅਤੇ ਘੱਟ ਬੈਟਰੀ ਖਪਤ ਦਾ ਦਾਅਵਾ ਹੈ।
Noise ਦੀ ਇਸ ਵਾਚ ਦੇ ਨਾਲ 150 ਕਲਾਊਡ ਵਾਚ ਫੇਸਿਜ਼ ਮਿਲਦੇ ਹਨ। ਇਸਤੋਂ ਇਲਾਵਾ ਇਸ ਵਿਚ ਕਈ ਸਪੋਰਟਸ ਮੋਡ ਦਿੱਤੇ ਗਏ ਹਨ। NoiseFit Halo ਦੇ ਨਾਲ ਬਲੱਡ ਆਕਸੀਜਨ ਟ੍ਰੈਕਿੰਗ ਲਈ SpO2 ਸੈਂਸਰ, ਹਾਰਟ ਰੇਟ ਮਾਨੀਟਰ ਅਤੇ ਸਲੀਪ ਮਾਨੀਟਰ ਵਰਗੇ ਫੀਚਰਜ਼ ਮਿਲੇਦ ਹਨ। ਇਸ ਸਮਾਰਟਵਾਚ ਦੀ ਬੈਟਰੀ ਨੂੰ ਲੈ ਕੇ ਬਲੂਟੁੱਥ ਕਾਲਿੰਗ ਦੇ ਨਾਲ ਇਕ ਹਫਤੇ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਵਾਟਰ ਰੈਸਿਸਟੈਂਟ ਲਈ NoiseFit Halo ਨੂੰ IP68 ਦੀ ਰੇਟਿੰਗ ਮਿਲੀ ਹੈ।