ਗੂਗਲ ਚੀਨ ''ਚ ਆਪਣੀਆਂ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਨਹੀਂ ਕਰ ਰਿਹਾ : ਪਿੱਚਈ

Wednesday, Jun 19, 2019 - 02:08 AM (IST)

ਗੂਗਲ ਚੀਨ ''ਚ ਆਪਣੀਆਂ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਨਹੀਂ ਕਰ ਰਿਹਾ : ਪਿੱਚਈ

ਨਿਊਯਾਰਕ-ਗੂਗਲ ਦੇ ਭਾਰਤੀ ਮੂਲ ਦੇ ਸੀ. ਈ. ਓ. ਸੁੰਦਰ ਪਿੱਚਈ ਨੇ ਕਿਹਾ ਹੈ ਕਿ ਕੰਪਨੀ 'ਹਾਲਾਤ ਠੀਕ' ਹੋਏ ਬਿਨਾਂ ਚੀਨ 'ਚ ਆਪਣੀਆਂ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਨਹੀਂ ਕਰੇਗਾ। ਚੀਨ ਦੀਆਂ ਸਖਤ ਸੈਂਸਰਸ਼ਿਪ ਨੀਤੀਆਂ ਦੇ ਵਿਰੋਧ 'ਚ 2010 'ਚ ਦਿੱਗਜ ਤਕਨੀਕੀ ਕੰਪਨੀ ਉੱਥੋਂ ਹੱਟ ਗਈ ਸੀ।ਗੂਗਲ ਨੂੰ ਪਿਛਲੇ ਸਾਲ ਉਨ੍ਹਾਂ ਖਬਰਾਂ ਤੋਂ ਬਾਅਦ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਕਿ ਕੰਪਨੀ ਚੀਨ 'ਚ ਸਰਚ ਇੰਜਣ ਕਾਰੋਬਾਰ ਨੂੰ ਫਿਰ ਤੋਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਗੂਗਲ ਚੀਨੀ ਸਰਚ ਇੰਜਣ 'ਤੇ ਤੁਰੰਤ ਕੰਮ ਨਹੀਂ ਕਰ ਰਹੀ ਹੈ।


author

Karan Kumar

Content Editor

Related News