ਹੁਣ ਲਿੰਕ ਸ਼ੇਅਰ ਕਰਨ ਲਈ ਨਹੀਂ ਹੋਵੇਗੀ ਕਿਸੇ ਟੈਕਸਟ ਮੈਸੇਜ ਦੀ ਲੋੜ
Wednesday, Apr 27, 2016 - 04:22 PM (IST)

ਜਲੰਧਰ- ਤੁਸੀਂ ਕਿਸੇ ਲਿੰਕ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲਈ ਕਈ ਤਰ੍ਹਾਂ ਦੇ ਐਪਸ ਜਿਵੇਂ ਟਵਿਟਰ, ਵਟਸਐਪ, ਪਾਕਿਟ, ਮੈਸੇਂਜਰ ਜਾਂ ਫਿਰ ਟੈਕਸਟ ਮੈਸੇਜ਼ ਦੀ ਵਰਤੋਂ ਕਰਦੇ ਹੋ। ਹੁਣ ਲਿੰਕਸ ਨੂੰ ਸ਼ੇਅਰ ਕਰਨ ਦੀ ਵੀ ਇਕ ਨਵੀਂ ਤਕਨੀਕ ਪੇਸ਼ ਕੀਤੀ ਗਈ ਹੈ ਜਿਸ ਨਾਲ ਤੁਸੀਂ ਲਿੰਕਸ ਨੂੰ ਬਿਨ੍ਹਾਂ ਕਿਸੇ ਟੈਕਸਟ ਨੂੰ ਕਾਪੀ ਕੀਤੇ ਸ਼ੇਅਰ ਕਰ ਸਕਦੇ ਹੋ।
ਰੇਡਾਨ ਨਾਂ ਦੇ ਇਸ ਐਪ ਦੀ ਖਾਸ ਗੱਲ ਇਹ ਹੈ ਕਿ ਇਸ ਨਾਲ ਤੁਸੀਂ ਅਲਟਰਾਸਾਊਂਡ ਤਰੰਗਾਂ ਦੀ ਵਰਤੋਂ ਨਾਲ ਲਿੰਕ ਸ਼ੇਅਰ ਕਰ ਸਕਦੇ ਹੋ। ਰੇਡਾਨ ''ਚ ਬਲੂਟੂਥ, ਵਾਈ-ਫਾਈ ਅਤੇ ਤੁਹਾਡੇ ਸਮਾਰਟਫੋਨ ''ਚ ਮੌਜੂਦਾ ਗੂਗਲ ਦੇ ਨੇੜਲੇ ਏ.ਪੀ.ਆਈ. ਦੁਆਰਾ ਨਜ਼ਦੀਕੀ ਅਲਟ੍ਰਾਸੋਨਿਕ ਫੀਚਰਸ ਨਾਲ ਡਿਵਾਈਸ ਨੂੰ ਬਿਨ੍ਹਾਂ ਪੇਅਰ ਕੀਤੇ ਲਿੰਕਸ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਲਈ ਸਾਹਮਣੇ ਵਾਲੇ ਯੂਜ਼ਰਜ਼ ਕੋਲ ਵੀ ਰੇਡਾਨ ਐਪ ਇੰਸਟਾਲ ਹੋਣਾ ਜ਼ਰੂਰੀ ਹੈ। ਰੇਡਾਨ ਐਪ ਐਂਡ੍ਰਾਇਡ ਯੂਜ਼ਰਜ਼ ਲਈ ਪਲੇਅ ਸਟੋਰ ''ਤੇ ਉਪਲੱਬਧ ਹੈ।