ਭਾਰਤ ''ਚ ਲਾਂਚ ਹੋਵੇਗੀ ਨਿਸਾਨ ਦੀ ਸਭ ਤੋਂ ਲੋਕਪ੍ਰਿਯ ਸਪੋਰਟਸ ਕਾਰ

Tuesday, Oct 25, 2016 - 10:50 AM (IST)

ਭਾਰਤ ''ਚ ਲਾਂਚ ਹੋਵੇਗੀ ਨਿਸਾਨ ਦੀ ਸਭ ਤੋਂ ਲੋਕਪ੍ਰਿਯ ਸਪੋਰਟਸ ਕਾਰ
ਜਲੰਧਰ- ਨਿਸਾਨ ਜੀ. ਟੀ.-ਆਰ ਕੰਪਨੀ ਦੀ ਸਭ ਤੋਂ ਲੋਕਪ੍ਰਿਯ ਕਾਰ ਨਿਸਾਨ ਸਕਾਈਲਾਈਨ ਜੀ. ਟੀ.-ਆਰ (ਜਿਸ ਨੂੰ ਗਾਡਜ਼ਿਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਦਾ ਨਵਾਂ ਵਰਜ਼ਨ ਹੈ ਅਤੇ ਇਸ ਨੂੰ ਸਾਲ 2007 ਵਿਚ ਪੇਸ਼ ਕੀਤਾ ਗਿਆ ਸੀ। ਨਿਸਾਨ ਜੀ. ਟੀ. ਆਰ ਨੂੰ ਲਾਂਚ ਹੋਏ ਲਗਭਗ ਇਕ ਦਹਾਕਾ ਹੋਣ ਵਾਲਾ ਹੈ ਅਤੇ ਹੁਣ ਇਹ ਕਾਰ ਭਾਰਤ ਵਿਚ ਲਾਂਚ ਹੋਣ ਵਾਲੀ ਹੈ। ਜਾਪਾਨੀ ਕਾਰ ਮੇਕਰ ਨਿਸਾਨ 9 ਨਵੰਬਰ ਨੂੰ ਇਸ ਨੂੰ ਭਾਰਤ ਵਿਚ ਲਾਂਚ ਕਰੇਗੀ ਅਤੇ ਇਸ ਦਾ ਪ੍ਰੀ ਆਰਡਰ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ 6ਵੀਂ ਪੀੜ੍ਹੀ ਦੀ ਜੀ. ਟੀ.-ਆਰ ਨੂੰ ਲਾਂਚ ਕੀਤਾ ਜਾ ਰਿਹਾ ਹੈ।
2016 ਨਿਸਾਨ ਜੀ. ਟੀ.-ਆਰ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਨਿਊਯਾਰਕ ਆਟੋ ਸ਼ੋਅ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਨਿਸਾਨ ਨੇ ਭਾਰਤ ਵਿਚ ਹੋਏ 2016 ਆਟੋ ਐਕਸਪੋ ਵਿਚ ਵੀ ਇਸ ਦੇ ਲਾਂਚ ਦਾ ਐਲਾਨ ਕੀਤਾ ਸੀ। ਲੇਟੈਸਟ ਜਨਰੇਸ਼ਨ ਦੀ ਜੀ. ਟੀ.-ਆਰ ਜ਼ਿਆਦਾ ਕੰਪੈਕਟ, ਜ਼ਿਆਦਾ ਸਟਾਈਲਿਸ਼ ਅਤੇ ਇਸ ਵਿਚ ਪਹਿਲਾਂ ਨਾਲੋਂ ਵੱਧ ਪਾਵਰ ਹੈ। ਇਸ ਸਾਲ ਦੀ ਸ਼ੁਰੂਆਤ ''ਚ ਨਿਸਾਨ ਇੰਡੀਆ ਆਪ੍ਰੇਸ਼ਨਜ਼ ਦੇ ਪ੍ਰੈਜ਼ੀਡੈਂਟ 7uillaume Sicard ਨੇ ਕਿਹਾ ਕਿ 2017 ਨਿਸਾਨ ਜੀ. ਟੀ.-ਆਰ ਰੇਂਜ ਨਿਸਾਨ ਲੜੀ ਪ੍ਰਤੀ ਹੋਰ ਵੱਧ ਉਤਸ਼ਾਹ ਲਿਆਵੇਗੀ। ਨਵੀਂ ਜੀ. ਟੀ.-ਆਰ ਹੋਰ ਵੀ ਪਾਵਰਫੁਲ ਤੇ ਲਗਜ਼ਰੀ ਦਾ ਅਹਿਸਾਸ ਕਰਵਾਏਗੀ।
ਕੁਝ ਭਾਰਤੀਆਂ ਨੇ ਨਿਸਾਨ ਜੀ. ਟੀ.-ਆਰ ਨੂੰ ਭਾਰਤ ਵਿਚ ਇੰਪੋਰਟ ਕਰਵਾਇਆ ਹੈ ਅਤੇ ਇਹ ਸਪੋਰਟਸ ਕਾਰ ਭਾਰਤ ਵਿਚ ਬੇਹੱਦ ਲੋਕਪ੍ਰਿਯ ਹੈ। ਭਾਰਤ ਵਿਚ ਜਿਨ੍ਹਾਂ ਲੋਕਾਂ ਕੋਲ ਨਿਸਾਨ ਜੀ. ਟੀ.-ਆਰ ਹੈ, ਕੰਪਨੀ ਉਨ੍ਹਾਂ ਨੂੰ ਐਕਸਟੈਂਡ ਸਰਵਿਸ ਸਪੋਰਟ ਦੀ ਪੇਸ਼ਕਸ਼ ਕਰੇਗੀ।
 
ਨਵੀਂ ਨਿਸਾਨ ਜੀ. ਟੀ.- ਆਰ ਦੇ ਖਾਸ ਫੀਚਰਜ਼
- 3.8 ਲਿਟਰ ਵੀ6 ਇੰਜਣ
- 6 ਸਪੀਡ ਆਟੋਮੈਟਿਕ ਗਿਅਰਬਾਕਸ
- ਸਿਰਫ 3 ਸਕਿੰਟ ਵਿਚ ਫੜੇਗੀ 0-100 ਕਿਲੋ. ਮੀ. ਪ੍ਰਤੀ ਘੰਟਾ ਦੀ ਰਫਤਾਰ
- 562 ਬੀ. ਐੱਚ. ਪੀ. ਦੀ ਤਾਕਤ ਅਤੇ 637 ਐੱਨ. ਐੱਮ. ਦਾ ਵੱਧ ਤੋਂ ਵੱਧ ਟਾਰਕ

Related News