Nikon ਨੇ ਲਾਂਚ ਕੀਤਾ ਨਵਾਂ ਪ੍ਰੋਫੈਸ਼ਨਲ ਕੈਮਰਾ, ਕੀਮਤ ਜਾਣ ਹੋ ਜਾਓਗੇ ਹੈਰਾਨ

Saturday, Oct 30, 2021 - 01:52 PM (IST)

Nikon ਨੇ ਲਾਂਚ ਕੀਤਾ ਨਵਾਂ ਪ੍ਰੋਫੈਸ਼ਨਲ ਕੈਮਰਾ, ਕੀਮਤ ਜਾਣ ਹੋ ਜਾਓਗੇ ਹੈਰਾਨ

ਗੈਜੇਟ ਡੈਸਕ– ਆਪਣੇ ਕੈਮਰਿਆਂ ਨੂੰ ਲੈ ਕੇ  ਦੁਨੀਆ ਭਰ ’ਚ ਮਸ਼ਹੂਰ ਕੰਪਨੀ ‘ਨਿਕੋਨ’ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਫੁਲ ਫਰੇਮ ਮਿਰਰਲੈੱਸ ਕੈਮਰੇ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ Nikon Z9 ’ਚ 45.7 ਮੈਗਾਪਿਕਸਲ ਦਾ CMOS ਸੈਂਸਰ ਦਿੱਤਾ ਹੈ ਜਿਸ ਦੀ ਮਦਦ ਨਾਲ ਤੁਸੀਂ 8ਕੇ ਵੀਡੀਓ ਨੂੰ 30 ਫਰੇਮ ਪ੍ਰਤੀ ਸਕਿੰਟ ਦੀ ਸਪੀਡ ਨਾਲ ਰਿਕਾਰਡ ਕਰ ਸਕਦੇ ਹੋ। ਇਸ ਕੈਮਰੇ ’ਚ ਦਿੱਤੀ ਗਈ ਸਬਜੈਕਟ ਡਿਟੈਕਸ਼ਨ ਐਲਗੋਰਿਦਮ 9 ਤਰ੍ਹਾਂ ਦੇ ਸਬਜੈਕਟ ਦੀ ਪਛਾਣ ਕਰ ਸਕਦੀ ਹੈ ਅਤੇ ਉਹ ਵੀ ਵੀਡੀਓ ਅਤੇ ਸਟਿੱਲ ਦੋਵਾਂ ਮੋਡ ’ਚ। Nikon Z9 ’ਚ ਇਲੈਕਟ੍ਰੋਨਿਕ ਵਿਊ-ਫਾਇੰਡਰ ਵੀ ਦਿੱਤਾ ਗਿਆ ਹੈ। ਲੋੜ ਪੈਣ ’ਤੇ ਤੁਸੀਂ ਇਸ ਦੇ ਲੈੱਨਜ਼ ਨੂੰ ਵੀ ਬਦਲ ਸਕਦੇ ਹਨ। 

ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ

Nikon Z9 ਦੀ ਭਾਰਤ ’ਚ ਕੀਮਤ ਅਤੇ ਉਪਲੱਬਧਤਾ
Nikon Z9 ਦੀ ਕੀਮਤ ਭਾਰਤ ’ਚ 4,75,995 ਰੁਪਏ ਰੱਖੀ ਗਈ ਹੈ ਜੋ ਕਿ ਸਿਰਫ ਇਸ ਦੀ ਬਾਡੀ ਦੀ ਹੈ। ਇਸ ਦੀ ਵਿਕਰੀ ਅਗਲੇ ਮਹੀਨੇ ਤੋਂ ਨਿਕੋਨ ਦੇ ਅਧਿਕਾਰਤ ਸਟੋਰ ’ਤੇ ਸ਼ੁਰੂ ਹੋਵੇਗੀ।

Nikon Z9 ਦੀਆਂ ਖੂਬੀਆਂ

- Nikon Z9 ’ਚ 3.2 ਇੰਚ ਦੀ ਰੋਟੇਟਿੰਗ ਡਿਸਪਲੇਅ ਦਿੱਤੀ ਗਈ ਹੈ।
- ਇਸ ਵਿਚ 45.7 ਮੈਗਾਪਿਕਸਲ ਦਾ CMOS ਸੈਂਸਰ ਦਿੱਤਾ ਗਿਆ ਹੈ ਜੋ ਡਿਊਲ ਸਟ੍ਰੀਮ ਤਕਨਾਲੋਜੀ ਨੂੰ ਸਪੋਰਟ ਕਰਦਾ ਹੈ।
- ਇਸ ਵਿਚ 7 ਇਮੇਜ ਪ੍ਰੋਸੈਸਿੰਗ ਇੰਜਣ ਹੈ।
- ਇਸ ਦੇ ਸੈਂਸਰ ਦਾ ਰੈਜ਼ੋਲਿਊਸ਼ਨ 8256x5504 ਪਿਕਸਲ ਹੈ।
- ਇਸ ਵਿਚ ਦਿੱਤੇ ਗਏ CMOS ਸੈਂਸਰ ਦੀ ਆਈ.ਐੱਸ.ਓ. ਰੇਂਜ 64 ਤੋਂ 24,600 ਹੈ। 
- ਇਹ ਕੈਮਰਾ 120 ਫਰੇਮ ਪ੍ਰਤੀ ਸਕਿੰਟ ਦੀ ਸਪੀਡ ਨਾਲ 4ਕੇ UHD ਵੀਡੀਓ ਰਿਕਾਰਡਿੰਗ ਕਰ ਸਕਦਾ ਹੈ।
- ਤੁਸੀਂ 8ਕੇ ਵੀਡੀਓ ਨੂੰ 30 ਫਰੇਮ ਪ੍ਰਤੀ ਸਕਿੰਟ ਦੀ ਸਪੀਡ ਨਾਲ ਰਿਕਾਰਡ ਕਰ ਸਕਦ ਹੋ।
- ਇਹ ਕੈਮਰਾ ਇਨਸਾਨ ਦੀਆਂ ਅੱਖਾਂ ਤੋਂ ਵੀ ਤੇਜ਼ੀ ਨਾਲ ਮੋਸ਼ਨ ਨੂੰ ਕੈਪਚਰ ਕਰ ਸਕਦਾ ਹੈ।
- ਕੈਮਰੇ ’ਚ ਯੂ.ਐੱਸ.ਬੀ. ਪਾਵਰ ਕੁਨੈਕਟਰ ਅਤੇ HDMI ਆਊਟਪੁਟ ਪੋਰਟ ਮਿਲਦਾ ਹੈ।
- ਇਸ ਵਿਚ ਮਾਈਕ੍ਰੋਫੋਨ, ਹੈੱਡਫੋਨ, ਬਲੂਟੁੱਥ ਵੀ5 ਅਤੇ ਵਾਈ-ਫਾਈ ਦੀ ਸਪੋਰਟ ਦਿੱਤੀ ਗਈ ਹੈ।
- ਬੈਟਰ ਨਾਲ Nikon Z9 ਦਾ ਭਾਰ ਸਿਰਫ 1.34 ਕਿਲੋਗ੍ਰਾਮ ਹੈ।

ਇਹ ਵੀ ਪੜ੍ਹੋ– 1,999 ਰੁਪਏ ਦੇ ਕੇ ਖ਼ੀਰਦ ਸਕੋਗੇ JioPhone Next, ਇਸ ਦਿਨ ਸ਼ੁਰੂ ਹੋਵੇਗੀ ਵਿਕਰੀ


author

Rakesh

Content Editor

Related News