28 ਨਵੰਬਰ ਤੋਂ Nike ਮੁਹੱਈਆ ਕਰਵਾਏਗੀ HyperAdapt 1.0

Wednesday, Sep 21, 2016 - 02:29 PM (IST)

ਜਲੰਧਰ : ਮਸ਼ਹੂਰ ਸ਼ੂਜ਼ ਬ੍ਰੈਂਡ ਨਾਈਕੀ ਦੇ ਸੈਲਫ ਲੇਸਿੰਗ ਸ਼ੂਜ਼ ਦਾ ਲੋਕਾਂ ਨੂੰ ਬੇਸਬ੍ਰੀ ਨਾਲ ਇੰਤਜ਼ਾਰ ਸੀ। ਇਸ ਨੂੰ ਡਿਜ਼ਾਈਨ ਕਰਨ ਵਾਲਿਆਂ ''ਚੋਂ ਟਿੰਕਰ ਹੈਟਫੀਲਡ ਨੇ ਲੋਕਾਂ ਨੂੰ 2016 ''ਚ ''ਬੈਕ ਟੂ ਦਿ ਫਿਊਚਰ'' ਦੀ ਝਲਕ ਦਿਕਾ ਦਿੱਤੀ ਸੀ। ਬਹੁਤ ਜਲਦ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ ਕਿਉਂਕਿ ਨਾਈਕੀ ਹਾਈਪਰ ਅਡੈਪਟ 1.0 ਨੂੰ ਬਹੁਤ ਜਲਦ ਆਪਣੇ ਚੁਨਿੰਦਾ ਰਿਟੇਲ ਸਟੋਰਜ਼ ''ਚ ਮੁਹੱਈਆ ਕਰਵਾਉਣ ਜਾ ਰਹੀ ਹੈ। ਜੇ ਤਰੀਕ ਦੀ ਗੱਲ ਕਰੀਏ ਕਾਂ 28 ਨਵੰਬਰ ਨੂੰ ਇਹ ਸ਼ੂਜ਼ ਤੁਸੀਂ ਨਾਈਕੀ ਦੇ ਕੁਝ ਮੁੱਖ ਚੁਣੇ ਹੋਏ ਸਟੋਰਜ਼ ''ਚੋਂ ਖਰੀਦ ਸਕੋਗੇ।

 

ਇਨ੍ਹਾਂ ਸ਼ੂਜ਼ ਦੀ ਪ੍ਰਾਈਜ਼ਿੰਗ ਅਜੇ ਤੱਕ ਰਿਵੀਲ ਨਹੀਂ ਕੀਤੀ ਗਈ ਹੈ। ਇਨ੍ਹਾਂ ਸ਼ੂਜ਼ ਦੀ ਖਾਸੀਅਤ ਇਹ ਹੈ ਕਿ ਇਸ ''ਚ ਲੱਗਾ ਲੇਸ ਇੰਜਣ, ਜੋ ਕਿ ਸ਼ੂਜ਼ ਦੇ ਬਾਟਮ ''ਚ ਲੱਗਾ ਹੈ। ਜਦੋਂ ਕੋਈ ਉਨ੍ਹਾਂ ਸ਼ੂਜ਼ ਨੂੰ ਪੈਰਾਂ ''ਚ ਪਾਉਂਦਾ ਹੈ ਤਾਂ ਲੇਜ਼ ਇੰਜਣ ਦੀ ਮਦਦ ਨਾਲ ਸ਼ੂਜ਼ ਆਪਣੇ-ਆਪ ਟਾਈ-ਅਪ ਹੋ ਜਾਂਦੇ ਹਨ।


Related News