ਅੱਜ ਫਿਰ ਹੋ ਸਕਦੈ ਗਲੋਬਲ ਸਾਈਬਰ ਅਟੈਕ, ਸੌਖਾ ਨਹੀਂ ਇਸ ਨੂੰ ਰੋਕਣਾ!
Monday, May 15, 2017 - 11:33 AM (IST)
ਜਲੰਧਰ- ਸਕਿਓਰਿਟੀ ਰਿਸਰਚ ਨਾਲ ਜੁੜੀ ਇਕ ਸੰਸਥਾ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਹੋਏ ਗਲੋਬਲ ਸਾਈਬਰ ਅਟੈਕ ਤੋਂ ਬਾਅਦ ਦੂਜਾ ਵੱਡਾ ਸਾਈਬਰ ਅਟੈਕ ਸੋਮਵਾਰ ਨੂੰ ਹੋ ਸਕਦਾ ਹੈ। ਬੀਤੇ ਸ਼ੁੱਕਰਵਾਰ ਨੂੰ ਹੋਏ ਸਾਈਬਰ ਅਟੈਕ ਨਾਲ ਦੁਨੀਆ ਭਰ ਦੇ 125,000 ਤੋਂ ਜ਼ਿਆਦਾ ਕੰਪਿਊਟਰ ਸਿਸਟਮ ਇੰਫੈੱਕਟ ਹੋ ਗਏ ਸਨ।
ਬੀ. ਬੀ. ਸੀ ਦੀ ਰਿਪੋਰਟ ਮੁਤਾਬਕ, ਬ੍ਰਿਟੇਨ ਦੇ ਸਕਿਓਰਿਟੀ ਰਿਸਰਚ ''ਮੈਲਵੇਅਰ ਟੈੱਕ'' ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਦੂਜਾ ਸਾਈਬਰ ਅਟੈਕ ਸੋਮਵਾਰ ਨੂੰ ਹੋ ਸਕਦਾ ਹੈ। ਮੈਲਵੇਅਰ ਟੈੱਕ ਨੇ ਰੈਨਸਮਵੇਅਰ ਹਮਲੇ ਨੂੰ ਸੀਮਿਤ ਕਰਨ ''ਚ ਮਦਦ ਕੀਤੀ। ਇਸ ਵਾਈਰਸ ਨੇ ਯੂਜ਼ਰਸ ਦੀਆਂ ਫਾਇਲਾਂ ਨੂੰ ਆਪਣੇ ਕਬਜ਼ੇ ''ਚ ਲੈ ਲਿਆ। ਇਹ ਵਾਇਰਸ ਸਪੇਨ, ਫ਼ਰਾਂਸ ਅਤੇ ਰੂਸ ਸਹਿਤ 100 ਦੇਸ਼ਾਂ ''ਚ ਫੈਲ ਗਿਆ। ਇੰਗਲੈਂਡ ''ਚ 48 ਰਾਸ਼ਟਰੀ ਸਿਹਤ ਸੇਵਾਵਾਂ (ਐੱਨ. ਐੱਚ. ਐੱਸ) ਟਰੱਸਟ ਅਤੇ ਸਕਾਟਲੈਂਡ ਦੇ 13 ਐੱਨ. ਐੱਚ. ਐੱਸ ਨਿਕਾਏ ਇਸ ਦੇ ਸ਼ਿਕਾਰ ਹੋਏ। ਇਸ ਤੋਂ ਕੁਝ ਹਸਪਤਾਲਾਂ ਨੂੰ ਆਪਣੀਆਂ ਸੇਵਾਵਾਂ ਰੱਦ ਕਰਣੀਆਂ ਪਈਆਂ। ਕੰਪਿਊਟਰਾਂ ਨੂੰ ਕੰਟਰੋਲ ''ਚ ਲੈਣ ਤੋਂ ਬਾਅਦ ਵਾਇਰਸ ਨੇ ਇਕ ਮੈਸੇਜ ਸ਼ੋਅ ਕੀਤਾ, ਜਿਸ ''ਚ ਫਾਇਲਾਂ ਨੂੰ ਖੋਲ੍ਹਣ ਅਤੇ ਯੂਜ਼ਰਸ ਦੇ ਇਸਤੇਮਾਲ ਕਰਨ ਲਈ ਵਰਚੂਅਲ ਮਨੀ ''ਚ 300 ਡਾਲਰ ਬਿਟਕਵਾਇਨ ਦੇ ਭੁਗਤਾਨੇ ਦੀ ਮੰਗ ਕੀਤੀ ਗਈ।
ਵਾਇਰਸ ਦੇ ਫੈਲਣ ਤੋਂ ਰੋਕਣ ਲਈ ਇਕ ਡੋਮੇਨ ਦਾ ਪੰਜੀਕਰਣ ਕਰਾਏ ਜਾਣ ਤੋਂ ਬਾਅਦ ਮੈਲਵੇਅਰ ਟੈੱਕ ਦਾ ਬਿਨਾਂ ''ਹੀਰੋ'' ਦੇ ਤੌਰ ''ਤੇ ਸਵਾਗਤ ਕੀਤਾ ਗਿਆ। ਮੈਲਵੇਅਰ ਟੈੱਕ ਆਪਣੀ ਪਛਾਣ ਨਹੀਂ ਜ਼ਾਹਰ ਕਰਨਾ ਚਾਹੁੰਦਾ।
ਬੀ.ਬੀ.ਸੀ. ਨੂੰ ਇਕ 22 ਸਾਲਾ ਵਿਅਕਤੀ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਇਸ਼ ਨੂੰ ਰੋਕ ਦਿੱਤਾ ਹੈ ਪਰ ਕੋਈ ਦੂਜਾ ਆ ਰਿਹਾ ਹੈ ਕਿ ਅਤੇ ਇਸ ਨੂੰ ਅਸੀਂ ਨਹੀਂ ਰੋਕ ਸਕਾਂਗੇ। ਉਸ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਕੰਮ ਨੂੰ ਕਰਨ ਦੇ ਚੰਗੇ ਮੌਕੇ ਹਨ ਪਰ ਇਸ ਨੂੰ ਸੋਮਵਾਰ ਸਵੇਰੇ ਤੱਕ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਟਵੀਟ ਕੀਤਾ ਕਿ ਵਾਨਾਕ੍ਰਿਪਟ ਦਾ ਵਰਜ਼ਨ ਨੂੰ ਰੋਕ ਦਿੱਤਾ ਗਿਆ ਪਰ ਵਰਜ਼ਨ 2.0 ਨੂੰ ਸ਼ਾਇਦ ਹੀ ਹਟਾਇਆ ਜਾ ਸਕੇ। ਇਸ ਹਮਲੇ ਤੋਂ ਤੁਸੀਂ ਤਾਂ ਹੀ ਸੁਰੱਖਿਅਤ ਹੋ ਜੇਕਰ ਤੁਸੀਂ ਜਲਦੀ ਤੋਂ ਜਲਦੀ ਮੁਰੰਮਤ ਕਰ ਸਕੋ।
ਜਾਂਚਕਰਤਾ ਸ਼ੁੱਕਰਵਾਰ ਨੂੰ ਰੈਨਸਮਵੇਅਰ ਦਾ ਇਸਤੇਮਾਲ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਵਾਨਾ ਡਿਕ੍ਰਿਪਟਰ ਜਾਂ ਵਾਨਾਕ੍ਰਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਾਇਰਸ ਮਾਈਕ੍ਰੋਸਾਫਟ ਵਿੰਡੋਜ਼ ਸਾਫਟਵੇਅਰ ਦੇ ਆਸਾਨੀ ਨਾਲ ਹੈਕ ਹੋਣ ਦਾ ਫਾਇਦਾ ਚੁੱਕਦਾ ਹੈ, ਜਿਸ ਦੀ ਪਹਿਲਾਂ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੁਆਰਾ ਪਛਾਣ ਕੀਤੀ ਗਈ ਸੀ।
