Auto Expo 2020: ਸੁਜ਼ੂਕੀ ਨੇ ਪੇਸ਼ ਕੀਤੀ ਪਾਵਰਫੁਲ ਬਾਈਕ Katana, ਜਾਣੋ ਖੂਬੀਆਂ

02/06/2020 4:15:34 PM

ਆਟੋ ਡੈਸਕ– ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਭਾਰਤ ’ਚ ਆਟੋ ਐਕਸਪੋ 2020 ’ਚ Suzuki Katana ਨੂੰ ਪੇਸ਼ ਕੀਤਾ ਹੈ। 2020 ਦੀ Suzuki Katana ਸੁਜ਼ੂਕੀ GSX-S1000F ’ਤੇ ਬੇਸਡ ਹੈ। ਇਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਬਾਈਕ ਦੀਆਂ ਖੂਬੀਆਂ ਬਾਰੇ।

ਇੰਜਣ ਤੇ ਪਾਵਰ
ਇੰਜਣ ਅਤੇ ਪਾਵਰ ਦੇ ਮਾਮਲੇ ’ਚ 999 ਸੀਸੀ ਇਨ-ਲਾਈਨ 4-ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ ਜੋ ਕਿ 10 ਹਜ਼ਾਰ ਆਰ.ਪੀ.ਐੱਮ. ’ਤੇ 147 ਬੀ.ਐੱਚ.ਪੀ. ਦੀ ਪਾਵਰ ਅਤੇ 9500 ਆਰ.ਪੀ.ਐੱਮ. ’ਤੇ 105 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਹ ਬਾਈਕ ਭਲੇ ਹੀ ਸੁਜ਼ੂਕੀ GSX-S1000F ’ਤੇ ਬੇਸਡ ਹੈ ਪਰ ਇਸ ਦਾ ਨਾਂ ਯਾਨੀ Katana ਨੂੰ 1980 ਅਤੇ 1990 ਤੋਂ ਲਿਆ ਗਿਆ ਹੈ। 

Suzuki Katana ਨੂੰ ਇੰਟਰਨੈਸ਼ਨਲ ਮੋਟਰਸਾਈਕਲ ਸ਼ੋਅਜ਼ ਜਿਵੇਂ ਕਿ- ਜਰਮਨੀ ’ਚ 2018 Intermot ਸ਼ੋਅ ਅਤੇ EICMA 2018 ਮਿਲਾਨ, ਇਟਲੀ ’ਚ ਪਹਿਲਾਂ ਤੋਂ ਹੀ ਸ਼ੋਅਕੇਸ ਕੀਤਾ ਜਾ ਚੁੱਕਾ ਹੈ। ਇਸ ਦੇ ਪ੍ਰੋਡਕਸ਼ਨ ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ Suzuki Katana ਨੇ ਕੁਝ ਬੇਸਿਕ ਫੀਚਰਜ਼ Suzuki GSX-S1000F ਤੋਂ ਲਏ ਹਨ। ਇਸ ਵਿਚ ਟਵਿਨ ਸਪਾਰ ਐਲਮੀਨੀਅਮ ਸ਼ਾਮਲ ਹੈ। ਇਸ ਦੇ ਐਰਗੋਨੋਮਿਕਸ ਕੁਝ ਅਲੱਗ ਜ਼ਰੂਰ ਹਨ। ਕੰਪਨੀ ਇਸ ਬਾਈਕ ’ਚ ਸਪੋਰਟ ਟੂਅਰਿੰਗ ਥੀਮ ਲੈ ਕੇ ਆਈ ਹੈ। ਇਸ ਦੇ ਨਾਲ ਹੀ ਕਟਾਨਾ ’ਚ ਰਾਈਡਰ ਲਈ ਕਨਫਰਟੇਬਲ ਪਰਚ ਦਿੱਤਾ ਗਿਆ ਹੈ। ਇਸ ਦੀ ਸਕਵਾਇਰ ਹੈੱਡਲਾਈਟ ਪੁਰਾਣੀ ਕਟਾਨਾ ਨੂੰ ਟ੍ਰਿਬਿਊਟ ਦੇਣ ਲਈ ਲਗਾਈ ਗਈ ਹੈ। ਇਸ ਤੋਂ ਇਲਾਵਾ ਇਸ ਦਾ ਪੂਰਾ ਬਾਡੀਵਰਕ ਮਾਡਰਨ ਦਿੱਤਾ ਗਿਆਹੈ। ਇਸ ਨਾਲ ਬਾਈਕ ਨੂੰ ਨਿਓ-ਰੈਟਰੋ ਫਲਾਵਰ ਦਿੱਤਾ ਗਿਆਹੈ। ਇਸ ਦੀ ਹੈੱਡਲਾਈਟ ਐੱਲ.ਈ.ਡੀ. ਹੈ ਅਤੇ ਇਸ ਦੇ ਨਾਲ ਹੀ ਇਸ ਵਿਚ ਫੁਲ-ਕਲਰ ਟੀ.ਐੱਫਟੀ. ਸਕਰੀਨ ਵੀ ਹੈ। 

ਇਸ ਦੇ ਫਰੰਟ ’ਚ ਸਸਪੈਂਸ਼ਨ ਲਈ ਅਡਜਸਟੇਬਲ KYB 43mm USD ਫੋਰਕ ਦਿੱਤਾ ਗਿਆ ਹੈ। ਇਸ ਦੇ ਰੀਅਰ ’ਤੇ ਲਿੰਕ-ਟਾਈਪ ਮੋਨੋਸ਼ਾਕ ਸੈੱਟਅਪ ਦਿੱਤਾ ਗਿਆ ਹੈ। ਇਸ ਦੇ ਇਲੈਕਟ੍ਰੋਨਿਕ ਪੈਕੇਜ ਦੀ ਗੱਲ ਕਰੀਏ ਤਾਂ ਇਸ ਵਿਚ 3 ਲੈਵਲ ਦਾ ਟ੍ਰੈਕਸ਼ਨ ਕੰਟਰੋਲ ਮੌਜੂਦ ਹੈ, ਜਿਸ ਨੂੰ ਸਵਿੱਚ ਆਫ ਵੀ ਕੀਤਾ ਜਾ ਸਕਦਾ ਹੈ। ਇਸ ਦਾ ਬ੍ਰੇਕਿੰਗ ਸਿਸਟਮ Brembo ਦੇ ਨਾਲ ਰੈਡੀਕਲ ਕੈਲੀਪਰਸ ਅਤੇ ਏ.ਬੀ.ਐੱਸ. ਸੰਭਾਲਦਾ ਹੈ। ਨਵੀਂ ਸੁਜ਼ੂਕੀ ਕਟਾਨਾ ਦਾ ਕੁਲ ਭਾਰ 215 ਕਿਲੋ ਹੈ। ਫਿਲਹਾਲ ਕਟਾਨਾ ਨੂੰ ਆਟੋ ਐਕਸਪੋ 2020 ’ਚ ਸ਼ੋਅਕੇਸ ਕੀਤਾ ਗਿਆ ਹੈ। ਜੇਕਰ ਇਸ ਬਾਈਕ ’ਚ ਗਾਹਕਾਂ ਦੀ ਜ਼ਿਆਦਾ ਰੂਚੀ ਦਿਖਾਈ ਦਿੱਤੀ ਤਾਂ ਸੁਜ਼ੂਕੀ ਇੰਡੀਆ ਇਸ ਨੂੰ ਸਾਲ ਦੇ ਅੰਤ ਤਕ ਭਾਰਤ ’ਚ ਲਿਆਉਣ ਨੂੰ ਲੈ ਕੇ ਵਿਚਾਰ ਕਰ ਸਕਦੀ ਹੈ। ਹਾਲਾਂਕਿ, ਇਸ ਨੂੰ ਸਿਰਫ ਭਾਰਤ ’ਚ ਅਸੈਂਬਲ ਕੀਤਾ ਜਾਵੇਗਾ। 


Related News