ਰਾਇਲ ਐਨਫੀਲਡ ਦੀ ਨਵੀਂ ਹਿਮਾਲਿਅਨ 450 ਲਾਂਚ, ਮਿਲਣਗੇ ਕਈ ਫੀਚਰਜ਼, ਜਾਣੋ ਕੀ ਹੈ ਕੀਮਤ (ਤਸਵੀਰਾਂ)

Saturday, Nov 25, 2023 - 09:02 AM (IST)

ਰਾਇਲ ਐਨਫੀਲਡ ਦੀ ਨਵੀਂ ਹਿਮਾਲਿਅਨ 450 ਲਾਂਚ, ਮਿਲਣਗੇ ਕਈ ਫੀਚਰਜ਼, ਜਾਣੋ ਕੀ ਹੈ ਕੀਮਤ (ਤਸਵੀਰਾਂ)

ਗੈਜ਼ਟ ਡੈਸਕ : ਰਾਇਲ ਐਨਫੀਲਡ ਨੇ ਗੋਆ 'ਚ ਆਪਣੇ ਮੋਟੋਵਰਸ ਈਵੈਂਟ ਦੌਰਾਨ ਆਖ਼ਰਕਾਰ ਹਿਮਾਲਿਅਨ 450 ਨੂੰ ਲਾਂਚ ਕਰ ਦਿੱਤਾ ਹੈ। ਖ਼ਾਸੀਅਤਾਂ ਕਰੀਬ ਇਕ ਮਹੀਨੇ ਪਹਿਲਾਂ ਹੀ ਸਾਹਮਣੇ ਆ ਗਈਆਂ ਸਨ ਪਰ ਹੁਣ ਇਸ ਦੀ ਕੀਮਤ ਦਾ ਖ਼ੁਲਾਸਾ ਵੀ ਹੋ ਚੁੱਕਾ ਹੈ। ਇਹ ਚਾਰ ਵੈਰੀਐਂਟ 'ਚ ਉਪਲੱਬਧ ਹੋਵੇਗੀ, ਜਿਸ ਦੀ ਕੀਮਤ ਵੀ ਵੱਖ-ਵੱਖ ਹੈ। ਮੋਟਰਸਾਈਕਲ ਦੇ 2 ਰਾਈਡਿੰਗ ਮੋਡਜ਼ Eco ਅਤੇ ਪਰਫਾਰਮੈਂਸ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨਾਂ ਵੱਲੋਂ Highway ਖ਼ਾਲੀ ਕਰਨ ਦਾ ਐਲਾਨ, CM ਮਾਨ ਨਾਲ ਮੀਟਿੰਗ ਮਗਰੋਂ ਲਿਆ ਫ਼ੈਸਲਾ

PunjabKesari
ਆਖ਼ਰ ਕੀ ਹੈ ਕੀਮਤ?
ਬੇਸ ਮਾਡਲ ਕਾਜ਼ਾ ਬ੍ਰਾਊਨ ਦੀ ਕੀਮਤ 2.69 ਲੱਖ ਰੁਪਏ (ਐਕਸ ਸ਼ੋਅਰੂਮ) ਹੈ। ਸਲੇਟ ਹਿਮਾਲਿਅਨ ਅਤੇ ਸਲੇਟ ਪਾਪੀ ਬਲੂ (Pass) ਦੀ ਕੀਮਤ 2.74 ਲੱਖ ਰੁਪਏ ਹੈ। ਕਾਮੇਟ ਵਾਈਟ ਦੀ ਕੀਮਤ 2.79 ਲੱਖ ਰੁਪਏ ਹੈ। ਉੱਥੇ ਹੀ ਟਾਪ ਵੈਰੀਐਂਟ ਹਨਲੇ ਬਲੈਕ ਦੀ ਕੀਮਤ 2.84 ਲੱਖ ਰੁਪਏ ਹੈ।

PunjabKesari

ਸ਼ੁਰੂਆਤੀ ਕੀਮਤ 31 ਦਸੰਬਰ, 2023 ਤੱਕ ਵੈਲਿਡ ਹੈ। ਇਸ ਤੋਂ ਬਾਅਦ ਇਸ 'ਚ ਵਾਧਾ ਹੋਣ ਦੀ ਉਮੀਦ ਹੈ। ਇਸ ਨੂੰ ਯੂ. ਕੇ. 'ਚ GBP 5750 (ਕਰੀਬ 6 ਲੱਖ ਰੁਪਏ) ਤੋਂ ਸ਼ੁਰੂ ਹੋਣ ਵਾਲੀਆਂ ਕੀਮਤਾਂ ਦੇ ਨਾਲ ਅਤੇ ਯੂਰਪ (ਸਪੇਨ, ਫਰਾਂਸ, ਇਟਲੀ ਅਤੇ ਜਰਮਨੀ) 'ਚ ਵੀ ਲਾਂਚ ਕੀਤਾ ਗਿਆ ਹੈ। ਕੀਮਤਾਂ EUR 5900 (ਕਰੀਬ 5.37 ਲੱਖ ਰੁਪਏ) ਤੋਂ ਸ਼ੁਰੂ ਹੁੰਦੀਆਂ ਹਨ।

ਇਹ ਵੀ ਪੜ੍ਹੋ : PGI 'ਚ ਔਰਤ ਨੂੰ ਟੀਕਾ ਲਾਉਣ ਦਾ ਮਾਮਲਾ : ਭੈਣ ਨੂੰ ਇਨਫੈਕਸ਼ਨ ਨਾਲ ਮਰਵਾਉਣਾ ਚਾਹੁੰਦਾ ਸੀ ਭਰਾ
PunjabKesari

ਇਹ ਹਨ ਫੀਚਰਜ਼
ਹਿਮਾਲਿਅਨ 450 'ਚ ਐੱਲ. ਈ. ਡੀ. ਹੈੱਡਲੈਂਪ, ਟਵਿਨ-Spar ਟਿਊਬਲਰ ਫਰੇਮ, 4 ਇੰਚ ਡਿਜ਼ੀਟਲ ਇੰਸਟਰੂਮੈਂਟ ਕਲੱਸਟਰ ਰਾਈਡ ਬਾਏ ਵਾਇਰ ਸਿਸਟਮ ਅਤੇ ਬਲੂਟੂਥ ਕੁਨੈਕਟੀਵਿਟੀ ਦੇ ਨਾਲ ਦਿੱਤਾ ਗਿਆ ਹੈ। ਫਰੰਟ 'ਚ 21 ਇੰਚ ਅਤੇ ਬੈਕ 'ਚ 17 ਇੰਚ ਰੀਅਰ ਸਪੋਕਡ ਵ੍ਹੀਲਜ਼ ਡੂਅਲ ਪਰਪਸ ਟਾਇਰਾਂ ਦੇ ਨਾਲ ਜੋੜੇ ਗਏ ਹਨ।
PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News