ਆ ਰਹੀ ਨਵੀਂ Toyota Innova Crysta, ਜਾਣੋ ਕਦੋਂ ਹੋਵੇਗੀ ਲਾਂਚ

Thursday, Nov 12, 2020 - 06:25 PM (IST)

ਆ ਰਹੀ ਨਵੀਂ Toyota Innova Crysta, ਜਾਣੋ ਕਦੋਂ ਹੋਵੇਗੀ ਲਾਂਚ

ਗੈਜੇਟ ਡੈਸਕ– ਨਵੀਂ ਟੋਇਟਾ ਇਨੋਵਾ ਕ੍ਰਿਸਟਾ ਭਾਰਤ ’ਚ ਲਾਂਚ ਲਈ ਤਿਆਰ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਇਸੇ ਮਹੀਨੇ ਭਾਰਤ ’ਚ ਇਹ ਕਾਰ ਲਾਂਚ ਕਰ ਸਕਦੀ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੰਪਨੀ ਵਲੋਂ ਡੀਲਰਸ਼ਿਪ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਨਵੀਂ ਇਨੋਵਾ ਜਲਦ ਹੀ ਸ਼ੋਅਰੂਮ ਤਕ ਪਹੁੰਚ ਸਕਦੀ ਹੈ। ਹਾਲਾਂਕਿ, ਇਸ ਬਾਰੇ ਕੋਈ ਤੈਅ ਤਾਰੀਖ਼ ਅਜੇ ਸਾਹਮਣੇ ਨਹੀਂ ਆਈ। 

ਇੰਡੋਨੇਸ਼ੀਆ ’ਚ ਪੇਸ਼ ਹੋਇਆ ਨਵਾਂ ਮਾਡਲ
ਟੋਇਟਾ ਨੇ ਕੁਝ ਸਮਾਂ ਪਹਿਲਾਂ ਨਵੀਂ ਇਨੋਵਾ ਨੂੰ ਇੰਡੋਨੇਸ਼ੀਆ ’ਚ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਹੀ ਇਸ ਕਾਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕੀਤੇ ਜਾਣ ਦੀ ਚਰਚਾ ਸੀ। ਹੁਣ ਫੈਨਜ਼ ਦਾ ਇੰਤਜ਼ਾਰ ਇਸੇ ਮਹੀਨੇ ਖ਼ਤਮ ਹੋ ਸਕਦਾ ਹੈ। ਇਸ ਕਾਰ ਦੇ ਇੰਟੀਰੀਅਰ ਅਤੇ ਐਕਸਟੀਰੀਅਰ ’ਚ ਕੰਪਨੀ ਨੇ ਕੁਝ ਬਦਲਾਅ ਕੀਤੇ ਹਨ। 

ਨਵੀਂ ਇਨੋਵਾ ’ਚ ਹੋਣਗੀਆਂ ਇਹ ਖੂਬੀਆਂ
ਇੰਡੋਨੇਸ਼ੀਆ ’ਚ Kijang Innova ’ਚ ਫਰੰਟ ਕ੍ਰੋਮ ਗ੍ਰਿਲਸ ਦੀ ਵਰਤੋਂ ਕੀਤੀ ਗਈ ਹੈ। ਉਥੇ ਹੀ ਵੈਂਚਰ ਵਰਜ਼ਨ ਨੂੰ ਪਿਯਾਨੋ ਬਲੈਕ ਗ੍ਰਿਲ ਦੇ ਨਾਲ ਪੇਸ਼ ਕੀਤਾ ਗਿਆ ਹੈ। ਸਟੈਂਡਰਡ ਵਰਜ਼ਨ ’ਚ ਡਿਊਲ ਟੋਨ 16 ਇੰਚ ਅਲੌਏ ਵ੍ਹੀਲ ਦਿੱਤੇ ਗਏ ਹਨ। ਉਥੇ ਹੀ ਵੈਂਚਰ ’ਚ 17 ਇੰਚ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਇਸ MPV ’ਚ ਜ਼ਿਆਦਾ ਸ਼ਾਰਪ ਪ੍ਰਾਜੈਕਟਰ ਹੈੱਡਲੈਂਪਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ’ਚ ਫਾਕਸ ਸਕਿਡ ਪਲੇਟ, ਨਵੇਂ ਫੌਗ ਲੈਂਪ, ਬਲੈਕ ਟੇਲਗੇਟ ਗਾਰਨਿਸ਼ ਸਮੇਤ ਕਈ ਨਵੇਂ ਫੀਚਰਜ਼ ਦਿੱਤੇ ਗਏ ਹਨ। ਕਾਰ ਦੀ ਟੇਲਲਾਈਟ ਡਿਜ਼ਾਇਨ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। 

ਇਹ ਕਾਰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ਨ ਨਾਲ ਆਉਂਦੀ ਹੈ। ਕਾਰ ’ਚ 2.0 ਲੀਟਰ ਡਿਊਲ VVT-i ਇੰਜਣ ਦਿੱਤਾ ਗਿਆ ਹੈ ਜੋ 137 ਬੀ.ਐੱਚ.ਪੀ. ਦੀ ਪਾਵਰ ਅਤੇ 183.3 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇ ਤੋਂ ਇਲਾਵਾ ਕਾਰ ’ਚ 2.4 ਲੀਟਰ VNT ਯੂਨਿਟ ਵੀ ਦਿੱਤੀ ਗਈ ਹੈ। ਜੋ 148 ਬੀ.ਐੱਚ.ਪੀ. ਦੀ ਪਾਵਰ ਅਤੇ ਮਾਡਲ ਦੇ ਆਧਾਰ ’ਤੇ 343 ਨਿਊਟਨ ਮੀਟਰ ਅਤੇ 360 ਨਿਊਟਨ ਮੀਟਰ ਪਾਵਰ ਜਨਰੇਟ ਕਰਦਾ ਹੈ। ਕਾਰ ’ਚ 5 ਸਪੀਡ ਮੈਨੁਅਲ ਅਤੇ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ਦਿੱਤੇ ਗਏ ਹਨ। 


author

Rakesh

Content Editor

Related News