ਵਿਕਸਿਤ ਕੀਤੀ ਗਈ ਦੁਨੀਆ ਦੀ ਪਹਿਲੀ Digital pin
Sunday, Mar 06, 2016 - 03:04 PM (IST)

ਜਲੰਧਰ— ਟੈਕਨਾਲੋਜੀ ਨਾਲ ਬਣੇ ਡਿਵਾਈਸਿਸ ਰੋਜ਼ਾਨਾ ਦੀ ਜ਼ਿੰਦਗੀ ਨੂੰ ਕਾਫੀ ਬਿਹਤਰ ਅਤੇ ਆਸਾਨ ਬਣਾਉਂਦੇ ਜਾ ਰਹੇ ਹਨ। ਇਸ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਟੀਚੇ ਨਾਲ ਹਾਲ ਹੀ ''ਚ ਦੁਨੀਆ ਦੀ ਪਹਿਲੀ Digital pin ਵਿਕਸਿਤ ਕੀਤੀ ਗਈ ਹੈ ਜੋ ਤੁਹਾਡੀ ਪਸੰਦੀਦਾ ਤਸਵੀਰ ਨੂੰ ਤੁਹਾਡੇ ਕਪੜਿਆਂ ''ਤੇ ਲੱਗੀ ਪਿੰਨ ਦੀ ਡਿਸਪਲੇ ''ਤੇ ਸ਼ੋਅ ਕਰੇਗੀ।
ਇਸ ਪਿੰਨ ''ਚ ਇਕ 3.4-ਇੰਚ ਦੀ LCD ਸਕ੍ਰੀਨ ਦਿੱਤੀ ਗਈ ਹੈ ਜਿਸ ਨੂੰ ਪ੍ਰਾਟੈਕਟਿਵ ਗਿਲਾਸ ਨਾਲ ਕਵਰ ਕਰਕੇ ਸੈਮੀ-ਰਿਫਲੈੱਕਟਿਵ ਅਤੇ ਸੈਮੀ-ਬੈਕਲਿਟ ਤਕਨੀਕ ਨਾਲ ਬਣਾਇਆ ਗਿਆ ਹੈ ਤਾਂ ਜੋ ਇਹ ਧੁੱਪ ''ਚ ਵੀ ਪੂਰੀ ਤਰ੍ਹਾਂ ਇਮੇਜ ਨੂੰ ਸ਼ੋਅ ਕਰ ਸਕੇ। ਇਸ ਨੂੰ iOS ਅਤੇ ਐਂਡ੍ਰਾਇਡ ਡਿਵਾਈਸਿਸ ਦੇ ਨਾਲ ਪੇਅਰ ਕਰਕੇ gift ਅਤੇ still images ਸ਼ੋਅ ਕੀਤੀਆਂ ਜਾ ਸਕਣਗੀਆਂ ਨਾਲ ਹੀ ਤੁਸੀਂ ਐਪ ਦੀ ਮਦਦ ਨਾਲ ਇਸ ''ਤੇ ਗ੍ਰਾਫਿਕਸ, ਟੈਕਸਟ, ਫੋਟੋਜ਼ ਅਤੇ ਵੀਡੀਓਜ਼ ਨੂੰ ਕਸਟਮਾਈਜ਼ ਵੀ ਕਰ ਸਕੋਗੇ। ਇਸ ਵਿਚ ਸ਼ਾਮਲ ਬੈਟਰੀ ਨੂੰ 2.5 ਘੰਟਿਆਂ ''ਚ ਪੂਰਾ ਚਾਰਜ ਕੀਤਾ ਜਾਵੇਗਾ ਜੋ 74 ਘੰਟਿਆਂ ਤੱਕ ਲਗਾਤਾਰ ਬੈਕਅਪ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ''ਚ ਇਸ ਨੂੰ 99 ਡਾਲਰ ''ਚ ਆਨਲਾਈਨ ਸਾਈਟ ''ਤੇ ਉਪਲੱਬਧ ਕੀਤਾ ਜਾਵੇਗਾ।