ਨਵੇਂ ਸੋਸ਼ਲ ਮੀਡੀਆ ਨਿਯਮਾਂ ਨਾਲ ਵਧੇਗੀ ਪਾਲਣਾ ਲਾਗਤ, ਛੋਟੀਆਂ ਕੰਪਨੀਆਂ ਲਈ ਹੋਵੇਗੀ ਮੁਸ਼ਕਲ

03/01/2021 4:58:53 PM

ਨਵੀਂ ਦਿੱਲੀ (ਭਾਸ਼ਾ) - ਨਵੇਂ ਸੋਸ਼ਲ ਮੀਡੀਆ ਨਿਯਮ ਇਸ ਖੇਤਰ ਦੀਆਂ ਕੰਪਨੀਆਂ ਲਈ ਪਾਲਣਾ ਦੀ ਲਾਗਤ ਵਧਾ ਸਕਦੇ ਹਨ। ਇਸ ਨਾਲ ਫੇਸਬੁੱਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਮੁਕਾਬਲੇਬਾਜ਼ੀ ਕਰ ਪਾਉਣਾ ਛੋਟੀਆਂ ਕੰਪਨੀਆਂ ਲਈ ਮੁਸ਼ਕਲ ਹੋ ਸਕਦਾ ਹੈ। ਉਦਯੋਗ ਜਗਤ ਦੇ ਮਾਹਿਰਾਂ ਦਾ ਅਜਿਹਾ ਮੰਨਣਾ ਹੈ।
ਪਿਛਲੇ ਹਫਤੇ ਐਲਾਨੇ ਨਵੇਂ ਨਿਯਮ ਸੋਸ਼ਲ ਮੀਡੀਆ ਕੰਪਨੀਆਂ ਨੂੰ 2 ਵਰਗ ‘ਸੋਸ਼ਲ ਮੀਡੀਆ ਵਿਚੋਲਾ ਅਤੇ ਮਹੱਤਵਪੂਰਣ ਸੋਸ਼ਲ ਮੀਡੀਆ ਵਿਚੋਲਾ’ ’ਚ ਵੰਡਦੇ ਹਨ। ਮਹੱਤਵਪੂਰਣ ਸੋਸ਼ਲ ਮੀਡੀਆ ਵਿਚੋਲਾ ਲਈ ਸਰਕਾਰ ਨੇ 50 ਲੱਖ ਯੂਜ਼ਰਜ਼ ਦੀ ਹੱਦ ਤੈਅ ਕੀਤੀ ਹੈ। ਇਸ ਸ਼੍ਰੇਣੀ ’ਚ ਆਉਣ ਵਾਲੀਆਂ ਕੰਪਨੀਆਂ ਨੂੰ ਵਾਧੂ ਪਾਲਣਾ ਕਰਨਾ ਹੋਵੇਗਾ। ਫੇਸਬੁੱਕ ਵਰਗੀਆਂ ਵੱਡੀਆਂ ਕੰਪਨੀਆਂ ਨੇ ਕਿਹਾ ਕਿ ਉਹ ਅਜੇ ਨਿਯਮਾਂ ਦਾ ਅਧਿਐਨ ਕਰ ਰਹੀਆਂ ਹਨ। ਕਈ ਲੋਕਾਂ ਨੇ ਨਵੇਂ ਨਿਯਮਾਂ ਦੀ ਸ਼ਲਾਘ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਸ਼ਿਕਾਇਤ ਛੁੱਟਕਾਰਾ, ਫਰਜ਼ੀ ਸਮਾਚਾਰ ਅਤੇ ਯੂਜ਼ਰਜ਼ ਦੀ ਆਨਲਾਈਨ ਸੁਰੱਖਿਆ ਵਰਗੀਆਂ ਚਿੰਤਾਵਾਂ ਨੂੰ ਦੂਰ ਕਰਦੇ ਹਨ।

ਇਹ ਵੀ ਪੜ੍ਹੋ : ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਏਅਰ ਕੰਡੀਸ਼ਨਰਾਂ ਦੀ ਨਵੀਂ ਰੇਂਜ,ਖ਼ਾਸੀਅਤਾਂ ਜਾਣ ਹੋ ਜਾਵੋਗੇ ਹੈਰਾਨ

ਹਾਲਾਂਕਿ ਪਾਲਣਾ ਦੀ ਲਾਗਤ ’ਚ ਵਾਧੇ ’ਤੇ ਵੀ ਕਈ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਸਾਫਟਵੇਅਰ ਫਰੀਡਮ ਲਾਅ ਸੈਂਟਰ (ਐੱਸ. ਐੱਫ. ਐੱਲ. ਸੀ.) ਦੀ ਸੰਸਥਾਪਕ ਮਿਸ਼ੀ ਚੌਧਰੀ ਨੇ ਕਿਹਾ ਕਿ ਨਿਯਮ ਅਣ-ਉੱਚਿਤ ਬੋਝ ਅਤੇ ਪਾਲਣਾ ਵਧਾਉਣ ਵਾਲੇ ਹਨ। ਇਹ ਇਸ ਖੇਤਰ ’ਚ ਪ੍ਰਵੇਸ਼ ਨੂੰ ਮੁਸ਼ਕਲ ਬਣਾ ਸਕਦੇ ਹਨ ਅਤੇ ਹਰ ਕਿਸੇ ਦੇ ਲਈ ਪਾਲਣਾ ਦੀ ਲਾਗਤ ਵਧਾ ਸਕਦੇ ਹਨ। ਭਾਰਤ ’ਚ ਵ੍ਹਾਟਸਐਪ ਦੇ 53 ਕਰੋਡ਼, ਯੂਟਿਊਬ ਦੇ 44.8 ਕਰੋਡ਼, ਫੇਸਬੁੱਕ ਦੇ 41 ਕਰੋਡ਼, ਇੰਸਟਾਗ੍ਰਾਮ ਦੇ 21 ਕਰੋਡ਼ ਅਤੇ ਟਵਿਟਰ ਦੇ 1.75 ਕਰੋਡ਼ ਯੂਜ਼ਰਜ਼ ਹਨ। ਟੈਲੀਗ੍ਰਾਮ ਅਤੇ ਸਿਗਨਲ ਵਰਗੀ ਆਂ ਕੰਪਨੀਆਂ ਯੂਜ਼ਰਜ਼ ਦੀ ਗਿਣਤੀ ਦੇ ਬਾਰੇ ਜਾਣਕਾਰੀ ਨਹੀਂ ਦਿੰਦੀਆਂ ਹਨ।

ਇਹ ਵੀ ਪੜ੍ਹੋ : ਸੈਮਸੰਗ ਦਾ 17 ਹਜ਼ਾਰ ਵਾਲਾ ਸਮਾਰਟਫੋਨ ਮਿਲ ਰਿਹੈ ਸਿਰਫ 10,849 ਰੁਪਏ 'ਚ, ਮਿਲੇਗੀ 6000mAh ਦੀ 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News