ਨਵੀਂ ਸਕੋਡਾ ਸਲਾਵਿਆ ਦਾ ਹੋਇਆ ਖੁਲਾਸਾ, ਜਾਣੋ ਕਾਰ ’ਚ ਕੀ ਹੋਵੇਗਾ ਖਾਸ

10/28/2021 11:59:29 AM

ਆਟੋ ਡੈਸਕ– ਸਕੋਡਾ ਨੇ ਆਪਣੀ ਅਪਕਮਿੰਗ ਮਿਡ-ਸਾਈਜ਼ ਸੇਡਾਨ ਕਾਰ ਸਕੋਡਾ ਸਲਾਵਿਆ ਦਾ ਖੁਲਾਸਾ ਕੀਤਾ ਹੈ। ਕੰਪਨੀ ਦੁਆਰਾ ਕਾਰ ਨੂੰ ਇੰਡੀਆ 2.0 ਪ੍ਰਾਜੈਕਟ ਤਹਿਤ ਦੋ ਟੀ.ਐੱਸ.ਆਈ. ਇੰਜਣ ਆਪਸ਼ਨ ਨਾਲ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਨਵੀਂ ਸਕੋਡਾ ਸਲਾਵਿਆ ਪਹਿਲਾਂ ਨਾਲੋਂ ਜ਼ਿਆਦਾ ਸੇਫਟੀ ਫੀਚਰਜ਼ ਨਾਲ ਲੈਸ ਹੋਵੇਗੀ। 

ਨਵੀਂ ਸਕੋਡਾ ਸਲਾਵਿਆ MQB-A0-IN ਪਲੇਟਫਾਰਮ ’ਤੇ ਬੇਸਡ ਹੋਣ ਵਾਲੀ ਹੈ ਅਤੇ ਇਹ ਇਸ ਸਾਲ ਦਾ ਭਾਰਤ ’ਚ ਪੇਸ਼ ਹੋਣ ਵਾਲਾ ਸਕੋਡਾ ਦਾ ਤੀਜਾ ਮਾਡਲ ਹੋਵੇਗਾ। 

ਨਵੀਂ ਸਕੋਡਾ ਸਲਾਵਿਆ, ਸਕੋਡਾ ਕੁਸ਼ਾਕ ਦੀ ਤਰ੍ਹਾਂ ਹੀ ਟੀ.ਐੱਸ.ਆਈ. ਪੈਟਰੋਲ ਇੰਜਣ ’ਚ ਉਪਲੱਬਧ ਹੋਵੇਗੀ। ਜਿਸ ਦਾ 1.0 ਲੀਟਰ ਟੀ.ਐੱਸ.ਆਈ. ਇੰਜਣ 113 ਐੱਚ.ਪੀ. ਦੀ ਪਾਵਰ ਅਤੇ 1.5 ਲੀਟਰ ਇੰਜਣ 148 ਐੱਚ.ਪੀ. ਦੀ ਪਾਵਰ ਜਨਰੇਟ ਕਰ ਸਕਦਾ ਹੈ। ਇਸ ਦਾ 1.5 ਲੀਟਰ ਇੰਜਣ ਏ.ਸੀ.ਟੀ. ਨਾਲ ਲੈਸ ਹੋਵੇਗਾ ਜੋ ਕਿ ਫਿਊਲ ਐਫਿਸ਼ੀਐਂਸੀ ਨੂੰ ਵਧਾਉਣ ’ਚ ਮਦਦ ਕਰੇਗਾ।

ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਜੈਕ ਹਾਲਿਸ ਨੇ ਕਿਹਾ ਕਿ ਸਾਡੇ ਨਵੇਂ ਸਲਾਵਿਆ ਦੇ ਨਾਲ, ਅਸੀਂ ਇਕ ਫੀਚਰ ਵਿਸ਼ੇਸ਼ਤਾ ਪਰਭੂਰ ਵਾਹਨ ਲਾਂਚ ਕਰ ਰਹੇ ਹਾਂ ਜੋ ਕਿ ਇਕ ਸ਼ਾਨਦਾਰ ਡਿਜ਼ਾਇਨ, ਬਿਲਡ ਕੁਆਲਿਟੀ, ਭਰੋਸੇਯੋਗਤਾ ਅਤੇ ਡਰਾਈਵਿੰਗ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ। 


Rakesh

Content Editor

Related News