ਰੈੱਡਮੀ ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਪਾਵਰਬੈਂਕ, ਕੀਮਤ 799 ਰੁਪਏ ਤੋਂ ਸ਼ੁਰੂ

02/13/2020 11:07:48 AM

ਗੈਜੇਟ ਡੈਸਕ– ਰੈੱਡਮੀ ਨੇ ਅੱਜ ਭਾਰਤ ’ਚ ਆਪਣੇ 2 ਪਾਵਰਬੈਂਕ ਲਾਂਚ ਕੀਤੇ ਹਨ। ਦੋਵੇਂ ਪਾਵਰਬੈਂਕ ਰੈੱਡਮੀ ਬ੍ਰਾਂਡਿੰਗ ਦੇ ਨਾਲ ਆਉਂਦੇ ਹਨ। ਇਨ੍ਹਾਂ ’ਚੋਂ ਇਕ ’ਚ 10,000mAh ਸਮਰੱਥਾ ਵਾਲੀ ਬੈਟਰੀ ਅਤੇ ਦੂਜੇ ’ਚ 20,000mAh ਸਮਰੱਥਾ ਵਾਲੀ ਬੈਟਰੀ ਸ਼ਾਮਲ ਹੈ। ਇਨ੍ਹਾਂ ’ਚੋਂ 10,000mAh ਮਾਡਲ 10 ਵਾਟ ਚਾਰਜਿੰਗ ਸੁਪੋਰਟ ਕਰਦਾ ਹੈ ਅਤੇ 20,000mAh ਮਾਡਲ 18 ਵਾਟ ਤਕ ਦੀ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ। ਦੋਵੇਂ ਨਵੇਂ ਪਾਵਰਬੈਂਕ ਬਲੈਕ ਅਤੇ ਵਾਈਟ ਰੰਗ ’ਚ ਆਉਂਦੇ ਹਨ ਅਤੇ ਦੋਵਾਂ ’ਚ ਡਿਊਲ ਇਨਪੁਟ/ਆਊਟਪੁਟ ਪੋਰਟ ਸ਼ਾਮਲ ਹੈ। ਇਨ੍ਹਾਂ ’ਚ ਯੂਜ਼ਰਜ਼ ਯੂ.ਐੱਸ.ਬੀ. ਟਾਈਪ-ਸੀ ਅਤੇ ਯੂ.ਐੱਸ.ਬੀ. ਟਾਈਪ-ਸੀ ਦੋਵੇਂ ਕੇਬਲਾਂ ਇਸਤੇਮਾਲ ਕਰ ਸਕਦੇ ਹਨ। ਦੋਵੇਂ ਡਿਵਾਈਸ ਟੂ-ਵੇਅ ਫਾਸਟ ਚਾਰਜਿੰਗ ਸੁਪੋਰਟ ਕਰਦੇ ਹਨ ਅਤੇ 12 ਲੇਅਰ ਦੀ ਰਕਿਟ ਪ੍ਰੋਟੈਕਸ਼ਨ ਦੇ ਨਾਲ ਆਉਂਦੇ ਹਨ। 

ਕੀਮਤ
ਰੈੱਡਮੀ ਪਾਵਰਬੈਂਕ ਦਾ 10,000mAh ਮਾਡਲ 7,99 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੇ 20,000mAh ਮਾਡਲ ਦੀ ਕੀਮਤ 14,99 ਰੁਪਏ ਹੈ। ਦੋਵੇਂ ਰੈੱਡਮੀ ਪਾਵਰਬੈਂਕ 18 ਫਰਵਰੀ ਦੁਪਹਿਰ 12 ਵਜੇ ਤੋਂ ਵਿਕਰੀ ਲਈ ਉਪਲੱਬਧ ਹੋਣਗੇ। ਦੋਵਾਂ ਪਾਵਰਬੈਂਕ ਨੂੰ Mi.com ਅਤੇ ਕੰਪਨੀ ਦੇ ਆਫਲਾਈਨ ਸਟੋਰਾਂ ਰਾਹੀਂ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਇਹ ਦੋਵੇਂ ਰੈੱਡਮੀ ਪਾਵਰਬੈਂਕ ਈ-ਕਾਮਰਸ ਦਿੱਗਜ ਐਮਾਜ਼ੋਨ ’ਤੇ ਵੀ ਵੇਚੇ ਜਾਣਗੇ। 

ਫੀਚਰਜ਼
ਡਿਜ਼ਾਈਨ ਦੇ ਮਾਮਲੇ ’ਚ ਦੋਵੇਂ ਪਾਵਰਬੈਂਕ ਇਕੋ ਜਿਹੇ ਹਨ। ਦੋਵੇਂ ਰੈੱਡਮੀ ਪਾਵਰਬੈਂਕ ਬਲਾਕ ਦੀ ਸ਼ੇਪ ਵਾਲੇ ਡਿਜ਼ਾਈਨ ਨਾਲ ਆਉਂਦੇ ਹਨ। ਦੋਵਾਂ ਪਾਵਰਬੈਂਕ ’ਚ ਡਿਊਲ ਯੂ.ਐੱਸ.ਬੀ. ਟਾਈਪ-ਏ ਇਨਪੁਟ ਪੋਰਟ, ਇਕ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਇਕ ਯੂ.ਐੱਸ.ਬੀ. ਟਾਈਪ-ਸੀ ਆਉਟਪੁਟ ਪੋਰਟ ਸ਼ਾਮਲ ਹਨ। ਰੈੱਡਮੀ ਪਾਵਰਬੈਂਕ ਦਾ 10,000 ਐੱਮ.ਏ.ਐੱਚ. ਵੇਰੀਐਂਟ 10 ਵਾਟ ਚਾਰਜਿੰਗ ਸੁਪੋਰਟ ਦੇ ਨਾਲ ਆਉਂਦਾ ਹੈ ਅਤੇ 20,000 ਐੱਮ.ਏ.ਐੱਚ. ਵੇਰੀਐਂਟ 18 ਵਾਟ ਤਕ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ। 


Related News